ਕੇਜਰੀਵਾਲ ਦੇ ਦੌਰੇ ਦੌਰਾਨ ਸੰਗਰੂਰ ਪਹੁੰਚੇ ਸ਼ਰਾਬ ਠੇਕੇਦਾਰਾਂ ਵੱਲੋਂ ਆਬਕਾਰੀ ਨੀਤੀ ਦਾ ਬਾਈਕਾਟ

Monday, Jun 20, 2022 - 04:40 PM (IST)

ਕੇਜਰੀਵਾਲ ਦੇ ਦੌਰੇ ਦੌਰਾਨ ਸੰਗਰੂਰ ਪਹੁੰਚੇ ਸ਼ਰਾਬ ਠੇਕੇਦਾਰਾਂ ਵੱਲੋਂ ਆਬਕਾਰੀ ਨੀਤੀ ਦਾ ਬਾਈਕਾਟ

ਸੰਗਰੂਰ (ਵਿਜੇ ਕੁਮਾਰ ਸਿੰਗਲਾ) : ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਅਖਾੜਾ ਭਖਾਇਆ ਹੋਇਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸੰਗਰੂਰ ਪਹੁੰਚੇ ਹੋਏ ਹਨ। ਇਸੇ ਦਰਮਿਆਨ ਅੱਜ ਪੰਜਾਬ ਭਰ ਤੋਂ ਸੰਗਰੂਰ ਪਹੁੰਚੇ ਸ਼ਰਾਬ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸ਼ਰਾਬ ਕਾਰੋਬਾਰੀ ਪਿੰਦਰ ਬਰਾੜ ਨੇ ਕਿਹਾ ਕਿ ਸਰਕਾਰ ਛੋਟੇ ਸ਼ਰਾਬ ਕਾਰੋਬਾਰੀਆਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਿਆਨ ਨਹੀਂ ਕਰ ਸਕਦੇ, ਜੋ ਇਹ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ।

ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ 2 ਪਿਸਤੌਲਾਂ ਤੇ ਕਾਰਤੂਸਾਂ ਸਣੇ ਗ੍ਰਿਫ਼ਤਾਰ

PunjabKesari

ਇਹ ਵੀ ਪੜ੍ਹੋ : ਫਿਲੌਰ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਸਾਲਾ ਬੱਚੇ ਦੀ ਮੌਤ

ਇਹ ਸਰਕਾਰ ਤਾਂ ਸਾਡੇ ਕੱਪੜੇ ਉਤਾਰਨ ’ਤੇ ਉਤਾਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪਿਛਲੇ 2-4 ਸਾਲ ਤੋਂ ਇਕੱਠੀ ਕੀਤੀ ਪੂੰਜੀ ਤੇ ਸਟਾਕ ਦੀ ਮਾਤਰਾ ਵਧਦੀ ਜਾਂਦੀ ਹੈ, ਉਹੀ ਸਾਡਾ ਪ੍ਰੋਫਿਟ ਹੁੰਦਾ ਹੈ। ਉਹ ਸਟਾਕ ਸਾਨੂੰ ਸਰਕਾਰ ਨੇ ਦਿੱਤਾ ਹੋਇਆ ਹੈ, ਉਹ ਪੁਰਾਣੀ ਕੀਮਤ ’ਤੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੇਸੀ ਸ਼ਰਾਬ ਦੀ ਪੇਟੀ 50 ਡਿਗਰੀ ਪੈਂਦੀ ਹੈ, ਉਹ ਤਕਰੀਬਨ 2400 ਰੁਪਏ ਦੀ ਪੈਂਦੀ ਹੈ ਤੇ ਹੁਣ ਨਵੀਂ ਨੀਤੀ ’ਚ ਉਸ ਪੇਟੀ ਦੀ ਕੀਮਤ ਤਿੰਨ ਸੌ ਤੇ ਸਵਾ ਤਿੰਨ ਸੌ ਰੁਪਏ ਰੱਖ ਦਿੱਤੀ ਗਈ। ਇਸ ਤਰ੍ਹਾਂ ਸਾਨੂੰ ਹਰੇਕ ਪੇਟੀ ਪਿੱਛੇ 2100 ਰੁਪਏ ਦਾ ਘਾਟਾ ਪੈ ਰਿਹਾ ਹੈ ਤੇ ਸਾਡੀ ਇਕੱਠੀ ਕੀਤੀ ਪੂੰਜੀ ਮਿੱਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਡੇਢ ਕਰੋੜ ਰੁਪਏ ਦਾ ਮਾਲ ਡੇਢ ਲੱਖ ਰੁਪਏ ਦਾ ਵੀ ਨਹੀਂ ਰਹਿ ਗਿਆ। ਇਸ ਨਵੀਂ ਆਬਕਾਰੀ ਨੀਤੀ ਰਾਹੀਂ ਸਾਡੀ ਜਮ੍ਹਾ ਕੀਤੀ ਸਾਰੀ ਪੂੰਜੀ ਸਰਕਾਰ ਨੇ ਖੋਹ ਲਈ ਹੈ। 

PunjabKesari

ਇਸ ਪਾਲਿਸੀ ’ਚ ਸਕਿਓਰਿਟੀ 17 ਫੀਸਦੀ ਰੱਖ ਦਿੱਤੀ ਗਈ ਹੈ। ਪਿੰਦਰ ਬਰਾੜ ਨੇ ਕਿਹਾ ਕਿ ਨਵੀਂ ਪਾਲਿਸੀ ਤਹਿਤ ਸਰਕਲ ਬਹੁਤ ਵੱਡਾ ਕਰ ਦਿੱਤਾ ਗਿਆ ਤਾਂ ਕਿ ਛੋਟਾ ਠੇਕੇਦਾਰ ਇਸ ਨੂੰ ਲੈ ਹੀ ਨਾ ਸਕੇ। ਸਰਕਾਰ ਦੀ ਕੋਸ਼ਿਸ਼ ਹੈ ਕਿ ਛੋਟਾ ਠੇਕੇਦਾਰ ਸਰਕਲ ਨਾ ਲਵੇ ਤੇ ਬਾਹਰੋਂ ਵੱਡੀਆਂ ਕੰਪਨੀਆਂ ਮੰਗਵਾ ਕੇ ਉਨ੍ਹਾਂ ਨੂੰ ਕਾਰੋਬਾਰ ਸੌਂਪ ਦੇਈਏ। ਉਨ੍ਹਾਂ ਕਿਹਾ ਕਿ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਬਾਰੇ ਨਹੀਂ ਸੋਚ ਰਹੀ ਸਗੋਂ ਜਿਹੜੇ ਨੌਜਵਾਨ ਸਾਡੇ ਰਾਹੀਂ ਰੋਜ਼ਗਾਰ ਕਰਦੇ ਸਨ। ਉਨ੍ਹਾਂ ਨੂੰ ਵੀ ਬੇਰੋਜ਼ਗਾਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਕਰੀਬਨ 750 ਗਰੁੱਪ ਹਨ, ਜਿਸਦੇ ਤਕਰੀਬਨ 6300 ਠੇਕੇ ਹਨ ਜਿਸ ਕਰਕੇ ਤਕਰੀਬਨ 3000 ਪਰਿਵਾਰ ਸਿੱਧੇ 7500 ਪੰਜਾਬ ਦੇ ਪਰਿਵਾਰ (ਮੁਲਾਜ਼ਮ) ਜੁੜੇ ਹੋਏ ਹਨ। ਇਸ ਤੋਂ ਇਲਾਵਾ ਯੂ ਪੀ ਬਿਹਾਰ ਅਤੇ ਹਿਮਾਚਲ ਦੀ ਲੇਬਰ ਵੀ ਜੁੜੀ ਹੋਈ ਹੈ। ਜਿਸ ’ਚ 90 ਦੇ ਕਰੀਬ 1-1 (ਅੰਗਰੇਜ਼ੀ ਸ਼ਰਾਬ ਥੋਕ) ਹਨ, ਜਿਸ ਨਾਲ ਬਹੁਤ ਵੱਡੀ ਅਾਬਾਦੀ ਵਪਾਰੀ ਅਤੇ ਲੇਬਰ ਜੁੜੀ ਹੋਈ ਹੈ। ਮਾਲ ਦੀ ਲੋਡਿੰਗ ਅਤੇ ਅਨਲੋਡਿੰਗ ਹਰ ਜ਼ਿਲ੍ਹੇ ’ਚ ਹੁੰਦੀ ਹੈ, ਜਿਸ ਨਾਲ ਸੈਂਕੜੇ ਪਰਿਵਾਰ ਜੁੜੇ ਹੋਏ ਹਨ | 23 ਜ਼ਿਲ੍ਹਿਆਂ ’ਚ ਤਕਰੀਬਨ 230 L-13 (ਦੇਸੀ ਸ਼ਰਾਬ ਥੋਕ) ਹਨ, ਜਿਸ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਲੇਬਰ ਕੰਮ ਕਰਦੀ ਹੈ ਅਤੇ ਹਜ਼ਾਰਾਂ ਪਰਿਵਾਰ ਨਾਲ ਲੱਗੇ ਹੋਏ ਹਨ।

ਹਜ਼ਾਰਾਂ ਪਰਿਵਾਰ ਇਸ ਧੰਦੇ (ਆਬਕਾਰੀ) ਨਾਲ ਜੁੜੇ ਹੋਏ ਹਨ, ਜਿਸ ਦੀ ਆਮਦਨ ਪੰਜਾਬ ਦੇ ਬਾਜ਼ਾਰਾਂ ’ਚ ਖਰਚ ਹੁੰਦੀ ਹੈ, ਜੋ ਪੰਜਾਬ ਦੇ ਵਪਾਰ ਨਾਲ ਜੁੜੀ ਹੋਈ ਹੈ। ਅੱਜ ਜੇ ਪੰਜਾਬ ’ਚ ਇਕ ਹੀ ਸੁਪਰ 1-1 ਖੁੱਲ੍ਹਦਾ ਹੈ ਤਾਂ ਸਾਰਾ ਮਾਲੀਆ ਸਰਮਾਏਦਾਰਾਂ ਦੀ ਜੇਬ ’ਚ ਜਾਵੇਗਾ, ਜੋ ਸਾਡੇ ਲੱਖਾਂ ਲੋਕਾਂ ਦਾ ਕਾਰੋਬਾਰ ਖਤਮ ਹੋ ਜਾਵੇਗਾ ਅਤੇ ਅਸੀਂ ਬੇਰੁਜ਼ਗਾਰ ਹੋ ਜਾਵਾਂਗੇ | 2016-2017 ’ਚ ਵੀ ਅਕਾਲੀ ਸਰਕਾਰ ਨੇ ਇਕ ਸੁਪਰ 1-1 (ਅੰਗਰੇਜੀ ਸ਼ਰਾਬ ਥੋਕ) ਖੋਲ੍ਹਿਆ ਸੀ, ਜਿਸ ਦਾ ਨਿੱਜੀ ਫਾਇਦਾ ਇਕ ਬੰਦੇ ਨੂੰ ਹੋਇਆ ਸੀ, ਜਿਸ ਕਰਕੇ ਪੰਜਾਬ ਦਾ ਮਾਲੀਆ ਘਟ ਕੇ 4200 ਕਰੋੜ ਆ ਗਿਆ ਸੀ ਪਰ ਪਿਛਲੇ ਦੋ ਸਾਲਾਂ ’ਚ ਮਾਲੀਆ ਬਹੁਤ ਹੋ ਗਿਆ ਹੈ ਅਤੇ ਮਾਲੀਆ ਹੁਣ ਵੀ ਸਰਕਾਰ ਮੁਤਾਬਕ ਪੂਰਾ ਹੋ ਜਾਵੇਗਾ ਪਰ ਜਿਸ ’ਚ ਕੁਝ ਸੋਧ ਕਰਨ ਦੀ ਲੋੜ ਹੈ।

 


author

Manoj

Content Editor

Related News