ਦਾਖਾ ਜ਼ਿਮਨੀ ਚੋਣ : ਵੋਟ ਪਾਉਣ ਮਗਰੋਂ ਕਾਂਗਰਸ 'ਤੇ ਭੜਕੇ 'ਲਿਪ' ਉਮੀਦਵਾਰ (ਵੀਡੀਓ)

Monday, Oct 21, 2019 - 11:28 AM (IST)

ਲੁਧਿਆਣਾ (ਨਰਿੰਦਰ) : ਵਿਧਾਨ ਸਭਾ ਹਲਕਾ ਦਾਖਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੇ ਪਿੰਡ ਚੱਕ ਕਲਾਂ ਦੇ ਸਰਕਾਰੀ ਸਕੂਲ ਵਿਖੇ ਆਪਣੀ ਵੋਟ ਪਾਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਚੱਕ ਨੇ ਦੋਸ਼ ਲਾਇਆ ਕਿ ਲੋਕ ਇਸ ਵਾਰ ਅਕਾਲੀ ਦਲ ਅਤੇ ਉਨ੍ਹਾਂ ਦੇ ਰਾਜ 'ਚ ਹੋਈ ਬੇਅਦਬੀ ਅਤੇ ਇਸ ਦੇ ਨਾਲ ਹੀ ਕਾਂਗਰਸ ਵਲੋਂ ਕੀਤੀ ਵਾਅਦਾ ਖਿਲਾਫੀ ਲਈ ਜਵਾਬ ਲੈਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਦੋਵੇਂ ਹੀ ਗੁਰੂ ਦੇ ਦੋਸ਼ੀ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ 'ਚ ਫਿਕਸ ਮੈਚ ਚੱਲ ਰਿਹਾ ਹੈ। ਚੱਕ ਨੇ ਕਿਹਾ ਕਿ ਵੋਟਰ ਲੋਕ ਇਨਸਾਫ ਪਾਰਟੀ ਨਾਲ ਖੜ੍ਹੇ ਹਨ ਅਤੇ ਵੋਟਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।


author

Babita

Content Editor

Related News