ਲਾਇਨਜ਼ ਕਲੱਬ ਫ਼ਰੀਦਕੋਟ ਨੂੰ ਲਾਇਨਜ਼ ਇੰਟਰਨੈਸ਼ਨਲ ਵੱਲੋਂ ਮਿਲੇ 5 ਐਵਾਰਡ
Friday, Jul 27, 2018 - 04:14 AM (IST)
ਫ਼ਰੀਦਕੋਟ (ਜੱਸੀ)- ਸਮਾਜ ਪ੍ਰਤੀ ਦਿੱਤੀਆਂ ਜਾ ਰਹੀਆਂ ਬਿਹਤਰੀਨ ਸੇਵਾਵਾਂ ਨੂੰ ਵੇਖਦਿਅਾ ਲਾਇਨਜ਼ ਕਲੱਬ ਫ਼ਰੀਦਕੋਟ ਨੂੰ ਸਾਲ 2017-18 ਦੀਆਂ ਸੇਵਾਵਾਂ ਬਦਲੇ ਸਾਈਟ ਫ਼ਸਟ (ਅੱਖਾਂ ਦੇ ਕੈਂਪ), ਵਾਤਾਵਰਣ ਦੀ ਸ਼ੁੱਧਤਾ (ਟ੍ਰੀ-ਪਲਾਂਟੇਸ਼ਨ), ਸਵੱਛ ਭਾਰਤ (ਸ਼ਹਿਰ ਦੀਆਂ ਸਡ਼ਕਾਂ ਦੀ ਸਫ਼ਾਈ), ਖੂਨ ਦਾਨ ਅਤੇ ਸ਼ੂਗਰ ਕੰਟਰੋਲ ਕਰਨ ਵਾਸਤੇ ਪੈਦਾ ਕੀਤੀ ਜਾਗਰੂਕਤਾ ਦੇ ਪੰਜ ਐਵਾਰਡ ਲਾਇਨਜ਼ ਇੰਟਰਨੈਸ਼ਨਲ ਵੱਲੋਂ ਦਿੱਤੇ ਗਏ। ਇਹ ਜਾਣਕਾਰੀ ਸੀਨੀਅਰ ਲਾਇਨ ਲੀਡਰ ਰਜਨੀਸ਼ ਗਰੋਵਰ ਵੱਲੋਂ ਰੋਟਰੀ ਕਲੱਬ ਦੀ ਮੀਟਿੰਗ ਦੌਰਾਨ ਦਿੱਤੀ ਗਈ। ਇਸ ਸਮੇਂ ਉਨ੍ਹਾਂ ਦੱਸਿਆ ਕਿ ਗੁਰਮੇਲ ਸਿੰਘ ਜੱਸਲ ਨੂੰ ਬੈਸਟ ਐਮਰਜਿੰਗ ਲੀਡਰ ਐਵਾਰਡ ਮਿਲਿਆ ਹੈ। ਮੀਟਿੰਗ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕੀਤੀ ਗਈ। ਕਲੱਬ ਦੇ ਨਵੇਂ ਚੁਣੇ ਗਏ ਸਕੱਤਰ ਗੁਰਚਰਨ ਸਿੰਘ ਗਿੱਲ ਢੁੱਡੀ ਨੇ ਸਾਰਿਅਾ ਨੂੰ ਜੀ ਆਇਆਂ ਆਖਿਆ ਅਤੇ ਭਵਿੱਖ ’ਚ ਸਮੂਹ ਲਾਇਨਜ਼ ਮੈਂਬਰਾਂ ਤੋਂ ਮਾਨਵਤਾ ਦੀ ਭਲਾਈ ਵਾਸਤੇ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਵਾਸਤੇ ਸਹਿਯੋਗ ਅਤੇ ਸੁਝਾਅ ਮੰਗੇ। ਖਜ਼ਾਨਚੀ ਸੁਖਮੰਦਰ ਸਿੰਘ ਭਲੂਰੀਆ, ਪੀ. ਆਰ. ਓ. ਰਮਨ ਚਾਵਲਾ ਨੂੰ ਵੀ ਸਭ ਨੇ ਵਧਾਈਆਂ ਦਿੱਤੀਆਂ ਅਤੇ ਲੋਡ਼ਵੰਦ ਲੋਕਾਂ ਦੀ ਸਹਾਇਤਾ ਵਾਸਤੇ ਨਿਰੰਤਰ ਕੰਮ ਕਰਨ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ।
ਇਸ ਮੌਕੇ ਸੈਸ਼ਨ 2017-18 ਦੇ ਪ੍ਰਧਾਨ ਐਡਵੋਕੇਟ ਸੁਨੀਲ ਚਾਵਲਾ ਨੇ ਆਪਣੀ ਟਰਮ ਦੌਰਾਨ ਦਿੱਤੇ ਸਹਿਯੋਗ ਲਈ ਸਾਰਿਅਾ ਦਾ ਧੰਨਵਾਦ ਕੀਤਾ। ਜੁਲਾਈ ਮਹੀਨੇ ’ਚ ਜਨਮ ਲੈਣ ਵਾਲੇ ਕਲੱਬ ਮੈਂਬਰਾਂ ਵਾਸਤੇ ਕੇਕ ਕੱਟਿਆ ਗਿਆ।
ਇਸ ਦੌਰਾਨ ਬਰਜਿੰਦਰ ਬਰਾਡ਼, ਲੁਕੇਂਦਰ ਸ਼ਰਮਾ, ਰਾਜਿੰਦਰ ਸਿੰਘ ਰੋਪਾਣਾ, ਸੁਖਪਾਲ ਸਿੰਘ ਢਿੱਲੋਂ, ਸਵਰਨ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ ਜੱਸਲ, ਸਚਿਨ ਕਾਲਡ਼ਾ, ਬਿਕਰਮਜੀਤ ਸਿੰਘ ਢਿੱਲੋਂ, ਮਦਨ ਮੁਖੀਜਾ, ਜਸਬੀਰ ਸਿੰਘ ਜੱਸੀ, ਹਰਪ੍ਰੀਤ ਸਿੰਘ, ਭੁਪਿੰਦਰਪਾਲ ਸਿੰਘ ਹੈੱਡ ਡਰਾਫ਼ਟਸਮੈਨ, ਗੁਰਮੀਤ ਸਿੰਘ ਬਰਾਡ਼, ਇੰਦਰਪ੍ਰੀਤ ਸਿੰਘ ਧੁੰਨਾ, ਸੁਨੀਲ ਚਾਵਲਾ, ਰਾਜਨ ਨਾਗਪਾਲ, ਦਵਿੰਦਰ ਦਰਸ਼ੀ, ਮੋਹਿਤ ਗੁਪਤਾ, ਏ. ਪੀ. ਮੋਂਗਾ, ਨਵਦੀਪ ਸਿੰਘ ਮੰਘੇਡ਼ਾ, ਡਾ. ਪੰਕਜ ਬਾਂਸਲ, ਪਵਨ ਮੋਂਗਾ ਆਦਿ ਹਾਜ਼ਰ ਸਨ।
