ਟਰਾਂਸਫਾਰਮਰ ਤੋਂ ਡਿੱਗਣ ਕਾਰਨ ਲਾਈਨਮੈਨ ਦੀ ਮੌਤ

Sunday, Jul 12, 2020 - 10:03 AM (IST)

ਟਰਾਂਸਫਾਰਮਰ ਤੋਂ ਡਿੱਗਣ ਕਾਰਨ ਲਾਈਨਮੈਨ ਦੀ ਮੌਤ

ਪਟਿਆਲਾ (ਬਲਜਿੰਦਰ) : ਪਿੰਡ ਨੂਰਖੇੜੀਆਂ ਵਿਖੇ ਇਕ ਟਰਾਂਸਫਾਰਮਰ ਤੋਂ ਡਿੱਗਣ ਕਾਰਨ ਲਾਈਨਮੈਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਮੇਲ ਸਿੰਘ ਵਾਸੀ ਪਿੰਡ ਰਾਮਗੜ੍ਹ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੂਰਖੇੜੀਆਂ ਤੋਂ ਸ਼ਿਕਾਇਤ ਆਈ ਸੀ ਕਿ ਪਿੰਡ ’ਚ ਲਾਈਟ ਖਰਾਬ ਹੈ ਅਤੇ ਠੀਕ ਕਰਨ ਲਈ ਜਸਮੇਲ ਸਿੰਘ ਗਿਆ ਹੈ। ਉਹ ਟਰਾਂਸਫਾਰਮਰ ਦੇ ਸਵਿੱਚ ਕੱਟ ਕੇ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ, ਜਿੱਥੇ ਕਰੰਟ ਲੱਗਣ ਕਾਰਨ ਥੱਲੇ ਡਿੱਗ ਗਿਆ।

ਇਸ ਕਾਰਨ ਉਸ ਦੇ ਸਿਰ ’ਚ ਸੱਟਾਂ ਲੱਗੀਆਂ। ਜ਼ਖਮੀ ਹਾਲਤ ’ਚ ਪਹਿਲਾਂ ਇਕ ਉਸ ਨੂੰ ਇਕ ਨਿੱਜੀ ਹਸਪਤਾਲ ਅਤੇ ਫਿਰ ਸਰਕਾਰੀ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਜਸਮੇਲ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


 


author

Babita

Content Editor

Related News