ਜਲੰਧਰ: ਲੀਲੀ ਰਿਜ਼ੋਰਟ 'ਚ ਹੋਲੀ ਦੇ ਜਸ਼ਨ ਦੌਰਾਨ 2 ਧਿਰਾਂ ਭਿੜੀਆਂ (ਵੀਡੀਓ)
Friday, Mar 22, 2019 - 05:41 PM (IST)
ਜਲੰਧਰ —ਸ਼ਹਿਰ ਦੇ ਲੀਲੀ ਰਿਜ਼ੋਰਟ 'ਚ ਹੋਲੀ ਦੇ ਜਸ਼ਨ ਦੌਰਾਨ 2 ਧਿਰ ਆਪਸ 'ਚ ਭਿੜ ਗਏ। ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ। ਜਾਣਕਾਰੀ ਮੁਤਾਬਕ ਹੋਲੀ ਮਨਾ ਰਹੇ ਕੁਝ ਨੌਜਵਾਨ ਨਸ਼ੇ 'ਚ ਟੱਲੀ ਹੋ ਕੇ ਹੁੜਦੰਗ ਮਚਾ ਰਹੇ ਸਨ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ 2 ਧਿਰਾਂ 'ਚ ਗੱਲ ਇੰਨੀ ਵਧ ਗਈ ਕਿ ਨੌਜਵਾਨ ਇਕ-ਦੂਜੇ 'ਤੇ ਕੁਰਸੀਆਂ ਚੁੱਕੇ ਕੇ ਸੁੱਟਣ ਲੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।