ਅਸਮਾਨ ਤੋਂ ਵਰ੍ਹ ਰਹੀ ਅੱਗ ਵਾਂਗ ਲੂ, ਤਾਪਮਾਨ 46 ਡਿਗਰੀ ਤੋਂ ਪਾਰ, ਲੋਕ ਘਰਾਂ ’ਚ ਰਹਿਣ ਲਈ ਹੋਏ ਮਜ਼ਬੂਰ
Thursday, Jun 13, 2024 - 10:46 AM (IST)
ਅੰਮ੍ਰਿਤਸਰ (ਜਸ਼ਨ)-ਮਹਾਨਗਰ ’ਚ ਕੁਝ ਦਿਨਾਂ ਪਹਿਲਾਂ ਹਨੇਰੀ ਝੱਖੜ ਵੱਗਣ ਨਾਲ ਜਿੱਥੇ ਮੌਸਮ ਵਿਚ ਅਚਾਨਕ ਤਬਦੀਲੀ ਆਉਣ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ ਸੀ, ਉਥੇ ਹੁਣ ਫਿਰ ਤੋਂ ਗਰਮੀ ਪੂਰੇ ਸਿਖਰਾਂ ’ਤੇ ਆਪਣਾ ਜ਼ੋਰ ਦਿਖਾ ਰਹੀ ਹੈ। ਬੁੱਧਵਾਰ ਨੂੰ ਪਾਰਾ 46 ਡਿਗਰੀ ਤੋਂ ਪਾਰ ਹੋਣ ਦੇ ਬਾਵਜੂਦ ਆਸਮਾਨ ਤੋਂ ਵੱਗ ਰਹੀ ਲੂ ਨੇ ਗਰਮੀ ਦੇ ਰਿਕਾਰਡ ਤੋੜ ਦਿੱਤੇ ਹਨ। ਭਿਆਨਕ ਗਰਮੀ ਨੇ ਸਾਰਿਆਂ ਦਾ ਹਾਲ-ਬੇਹਾਲ ਕਰ ਰੱਖ ਦਿੱਤਾ ਹੈ। ਸ਼ਹਿਰ ਦੀ ਮੇਨ ਰੋਡ ਤੇ ਹੋਰ ਸੜਕਾਂ ਵੀ ਸੁੰਨਸਾਨ ਰਹੀਆਂ। ਗਰਮੀ ਕਾਰਨ ਦੁਪਹਿਰ ਨੂੰ ਬਾਜ਼ਾਰ ਵੀ ਸੁੰਨੇ ਹੋ ਜਾਂਦੇ ਹਨ ਅਤੇ ਲੋਕ ਘਰਾਂ ਵਿਚ ਵੜਨ ਲਈ ਮਜ਼ਬੂਰ ਹੋ ਜਾਂਦੇ ਹਨ। ਹਰ ਕੋਈ ਸਵੇਰੇ-ਸ਼ਾਮ ਕੰਮ ਨਿਪਟਾਉਣ ਦੀ ਫ਼ਿਰਾਕ ਵਿਚ ਰਹਿੰਦਾ ਹੈ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)
ਉਧਰ, ਦੋਪਹੀਆ ਵਾਹਨ ਚਾਲਕ ਲੋਕ ਕੱਪੜੇ ਨਾਲ ਮੂੰਹ ਢੱਕ ਕੇ ਬਾਹਰ ਨਿਕਲਣ ਲਈ ਮਜ਼ਬੂਰ ਹੁੰਦੇ ਹਨ। ਇਕ ਤਾਂ ਗਰਮੀ ਦਾ ਕਹਿਰ ਤੇ ਦੂਜਾ ਰੋਜ਼ੀ-ਰੋਟੀ ਕਮਾਉਣ ਦੀ ਲਾਲਸਾ ਨੇ ਆਮ ਆਦਮੀ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਬੁੱਧਵਾਰ ਨੂੰ ਗੁਰੂ ਨਗਰੀ ਸ਼ਹਿਰ ਵਿਚ ਪਾਰਾ 46 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਇਸ ਦਾ ਅਸਰ ਇਹ ਰਿਹਾ ਕਿ ਲੋਕ ਘਰਾਂ ਵਿਚ ਵੜੇ ਰਹੇ। ਗਰਮੀ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਨੌਜਵਾਨ ਅਤੇ ਬੱਚੇ ਸਵੀਮਿੰਗ ਪੂਲ ਦੇ ਨਾਲ-ਨਾਲ ਨਹਿਰਾਂ ਅਤੇ ਬੰਬੀਆਂ ’ਚ ਨਹਾਉਂਦੇ ਨਜ਼ਰ ਆ ਰਹੇ ਹਨ।
ਦੁਪਹਿਰ ਵੇਲੇ ਸੜਕਾਂ ’ਤੇ ਪੱਸਰਿਆ ਸੰਨਾਟਾ
ਤੇਜ਼ ਗਰਮੀ ਪੈਣ ਨਾਲ ਦੁਪਹਿਰ ਵੇਲੇ ਸੜਕਾਂ ’ਤੇ ਸੰਨਾਟਾ ਪਸਰਣ ਲੱਗਾ ਹੈ। ਦੁਕਾਨਦਾਰ ਗਾਹਕਾਂ ਦੀ ਉਡੀਕ ਵਿਚ ਬੈਠੇ ਰਹਿੰਦੇ ਹਨ। ਸੜਕਾਂ ਦੇ ਕਿਨਾਰਿਆਂ ’ਤੇ ਲੱਗੀਆਂ ਫ਼ਲਾ ਦੇ ਜੂਸ, ਸ਼ਿਕੰਜਵੀ ਤੇ ਗੰਨੇ ਦੇ ਰੋਸ ਦੀਆਂ ਰੇਹੜੀਆਂ ਤੇ ਲੋਕ ਮੌਸਮ ਦੀ ਤਪਸ਼ ਤੋਂ ਬਚਣ ਲਈ ਸਹਾਰਾ ਖੋਜਦੇ ਰਹਿੰਦੇ ਹਨ। ਟੈਕਸੀ ਵਾਲਿਆਂ ਤੋਂ ਲੈ ਕੇ ਆਮ ਲੋਕ ਵੀ ਆਪਣੀ ਕਾਰ ਤੇ ਵਾਹਨ ਸੜਕ ਕੰਢੇ ਲੱਗੇ ਦਰਖ਼ਤਾਂ ਦੀ ਸੰਘਣੀ ਛਾਂ ਹੇਠ ਪਾਰਕ ਕਰ ਕੇ ਸੁਸਤਾਉਂਦੇ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਭਰਾ ਨੇ ਭਰਾ-ਭਰਜਾਈ ’ਤੇ ਅੰਨ੍ਹੇਵਾਹ ਕੀਤੀ ਫਾਇਰਿੰਗ
ਬਾਜ਼ਾਰਾਂ ’ਤੇ ਵੀ ਪੈਣ ਲੱਗਾ ਗਰਮੀ ਦਾ ਅਸਰ
ਤੇਜ਼ ਗਰਮੀ ਕਾਰਨ ਸ਼ਹਿਰ ਦੇ ਬਾਜ਼ਾਰ ਵਿਚ ਵੀ ਕੋਈ ਖ਼ਾਸ ਚਹਿਲ-ਪਹਿਲ ਨਜ਼ਰ ਨਹੀਂ ਆਈ। ਤੇਜ਼ ਧੁੱਪ ਤੇ ਗਰਮੀ ਹਵਾ ਕਾਰਨ ਆਫ਼ਤ ਮਚੀ ਹੋਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਬੁੱਧਵਾਰ ਨੂੰ ਦਿਨ ਦਾ ਤਾਪਮਾਨ 46 ਡਿਗਰੀ ਤੇ ਰਾਤ ਵੇਲੇ 29 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਦੁਪਹਿਰ ਸਮੇਂ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ’ਤੇ ਗ੍ਰਾਹਕਾਂ ਦੀ ਉਡੀਕ ਕਰਦੇ ਨਜ਼ਰ ਆਉਂਦੇ ਹਨ ਪਰ ਗਰਮੀ ਜ਼ਿਆਦਾ ਪੈਣ ਕਰ ਕੇ ਹੋਰ ਕੋਈ ਆਪਣੇ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੈ, ਸਿਰਫ਼ ਜ਼ਰੂਰੀ ਲਈ ਘਰੋਂ ਬਾਹਰ ਨਿਕਲ ਰਹੇ ਹਨ।
ਇਹ ਵੀ ਪੜ੍ਹੋ- ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ
ਬਿਜਲੀ ਵੀ ਹੋਈ ਗੁੱਲ
ਗਰਮੀ ਵਧਣ ਨਾਲ ਨਾਲ ਕਈ ਇਲਾਕਿਆਂ ਵਿਚ ਪਾਵਰਕਾਮ ਵੀ ਬਿਜਲੀ ਦੇ ਕੱਟ ਲਗਾਉਣ ਤੋਂ ਨਹੀਂ ਝਿਜਕ ਰਿਹਾ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਸਵੇਰੇ 10:30 ਤੋਂ ਸ਼ਾਮ 5:30 ਵਜੇ ਤੱਕ ਬਿਜਲੀ ਗੁੱਲ ਪਾਈ ਗਈ ਹੈ ਅਤੇ ਲੋਕ ਪਾਵਰਕਾਮ ਨੂੰ ਕੋਸਦੇ ਨਜ਼ਰ ਆਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8