ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਲੁਜ ਦਰਿਆ ''ਤੇ ਹੋਵੇਗਾ ''ਲਾਈਟ ਐਂਡ ਸਾਊਂਡ ਸ਼ੋਅ''

Tuesday, Oct 22, 2019 - 11:58 AM (IST)

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਲੁਜ ਦਰਿਆ ''ਤੇ ਹੋਵੇਗਾ ''ਲਾਈਟ ਐਂਡ ਸਾਊਂਡ ਸ਼ੋਅ''

ਲੁਧਿਆਣਾ (ਅਨਿਲ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਰੋਹਾਂ ਦੇ ਤਹਿਤ ਲਾਡੋਵਾਲ ਨੇੜੇ ਸਤਲੁਜ ਦਰਿਆ 'ਚ 23 ਅਤੇ 24 ਅਕਤੂਬਰ ਦੀ ਸ਼ਾਮ ਨੂੰ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੇ ਨਿਰਦੇਸ਼ ਮੁਤਾਬਕ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਸਤਲੁਜ ਦਰਿਆ ਦਾ ਦੌਰਾ ਕੀਤਾ, ਜਿਸ 'ਚ ਅਧਿਕਾਰੀਆਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਤਲੁਜ ਦਰਿਆ 'ਤੇ ਹੋਣ ਵਾਲੇ ਲਾਈਟ ਸ਼ੋਅ ਬਾਰੇ ਚਰਚਾ ਕੀਤੀ ਗਈ। ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਸਾਰਾ ਇੰਤਜ਼ਾਮ ਸੀ. ਐੱਸ. ਧੀਰਕਰ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ।

ਇਹ ਸ਼ੋਅ 23 ਅਤੇ 24 ਅਕਤੂਬਰ ਨੂੰ ਸਤਲੁਜ ਦਰਿਆ 'ਚ ਸ਼ਾਮ 7 ਵਜੇ ਤੋਂ 7.45 ਤੱਕ ਦਿਖਾਇਆ ਜਾਵੇਗਾ ਅਤੇ ਫਿਰ ਸਵਾ 8 ਤੋਂ 9 ਵਜੇ ਤੱਕ ਹੋਵੇਗਾ। ਇਸ ਸ਼ੋਅ ਨੂੰ ਦੇਖਣ ਲਈ ਲੁਧਿਆਣਾ ਤੋਂ ਸ਼ਰਧਾਲੂਆਂ ਲਈ ਮੁਫਤ ਸਿਟੀ ਬੱਸਾਂ ਚਲਾਈਆਂ ਜਾਣਗੀਆਂ ਅਤੇ ਲੋਕਾਂ ਦੇ ਬੈਠਣ ਲਈ ਪ੍ਰਸ਼ਾਸਨ ਪੂਰਾ ਪ੍ਰਬੰਧ ਕਰੇਗਾ।


author

Babita

Content Editor

Related News