ਸ਼ੌਂਕ ਅੱਗੇ ਫਿੱਕੇ ਪਏ ਮੁੱਲ, 8 ਲੱਖ ''ਚ ਵਿਕਿਆ 0001 ਨੰਬਰ

11/10/2020 6:24:20 PM

ਚੰਡੀਗੜ੍ਹ (ਰਾਜਿੰਦਰ) : ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਿਟੀ ਦੀ ਨਵੀਂ ਸੀਰੀਜ਼ ਸੀ. ਐੱਚ. 01- ਸੀ. ਸੀ. ਦੇ ਫੈਂਸੀ ਨੰਬਰਾਂ ਦੀ ਆਕਸ਼ਨ ਸੋਮਵਾਰ ਨੂੰ ਹੋਈ, ਜਿਸ ਵਿਚ ਵਿਭਾਗ ਨੂੰ 71.32 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਆਕਸ਼ਨ ਵਿਚ ਕੁੱਲ 266 ਬਿਡਰਾਂ ਨੇ ਹਿੱਸਾ ਲਿਆ। 0001 ਨੰਬਰ ਸਭ ਤੋਂ ਜ਼ਿਆਦਾ 8 ਲੱਖ ਰੁਪਏ ਵਿਚ ਨਿਲਾਮ ਹੋਇਆ, ਜਿਸਦਾ ਰਿਜ਼ਰਵ ਪ੍ਰਾਈਜ਼ 50 ਹਜ਼ਾਰ ਰੁਪਏ ਸੀ। ਇਸ ਨੰਬਰ ਨੂੰ ਵੱਧ ਤੋਂ ਵੱਧ ਬੋਲੀ ਲਾ ਕੇ ਬੁੜੈਲ ਨਿਵਾਸੀ ਜਜਪਾ ਲੀਡਰ ਸਤੀਸ਼ ਕੁਮਾਰ ਨੇ ਆਪਣੇ ਨਾਂ ਕਰ ਲਿਆ।

ਇਹ ਵੀ ਪੜ੍ਹੋ :  ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਜਨਤਾ ਨੂੰ ਜ਼ਰੂਰੀ ਹਿਦਾਇਤਾਂ

ਉਨ੍ਹਾਂ ਆਪਣੀ ਨਵੀਂ ਫਾਰਚਿਊਨਰ ਗੱਡੀ ਲਈ ਇਹ ਨੰਬਰ ਖਰੀਦਿਆ ਹੈ। ਇਸ ਤੋਂ ਬਾਅਦ ਵੱਧ ਤੋਂ ਵੱਧ ਬੋਲੀ 0009 ਨੰਬਰ ਲਈ ਲੱਗੀ, ਜੋ 2.50 ਲੱਖ ਰੁਪਏ ਵਿਚ ਨਿਲਾਮ ਹੋਇਆ। ਇਸ ਦਾ ਰਿਜ਼ਰਵ 30 ਹਜ਼ਾਰ ਰੁਪਏ ਸੀ। ਸਨਤ ਇੰਟਰਪ੍ਰਾਈਜਿਜ਼ ਨੇ ਇਸ ਨੰਬਰ ਲਈ ਸਭ ਤੋਂ ਜ਼ਿਆਦਾ ਬੋਲੀ ਲਗਾਈ। ਉਥੇ ਹੀ 0002 ਨੰਬਰ ਲਈ ਵਿਭਾਗ ਨੂੰ ਜ਼ਿਆਦਾ ਬੋਲੀ ਨਹੀਂ ਮਿਲੀ। ਇਹੀ ਕਾਰਣ ਹੈ ਕਿ ਇਹ ਨੰਬਰ 1.64 ਲੱਖ ਰੁਪਏ ਵਿਚ ਨਿਲਾਮ ਹੋਇਆ, ਜਿਸ ਲਈ ਜੈਪ੍ਰੀਤ ਸਿੰਘ ਨੇ ਸਭ ਤੋਂ ਜ਼ਿਆਦਾ ਬੋਲੀ ਲਗਾਈ।

ਇਹ ਵੀ ਪੜ੍ਹੋ :  ਬਾਦਲ ਪਰਿਵਾਰ 'ਤੇ ਬ੍ਰਹਮਪੁਰਾ ਦਾ ਵੱਡਾ ਹਮਲਾ, ਫਿਰ ਚੁੱਕਿਆ ਸੌਦਾ ਸਾਧ ਦਾ ਮੁੱਦਾ

ਕਿਹੜਾ ਨੰਬਰ ਕਿੰਨੇ ਵਿਚ ਵਿਕਿਆ
ਇਸੇ ਤਰ੍ਹਾਂ 0007 ਨੰਬਰ 2.29 ਲੱਖ, 0005 ਨੰਬਰ 1.70 ਲੱਖ, 0006 ਨੰਬਰ 1.68 ਲੱਖ, 0003 ਨੰਬਰ 1.55 ਲੱਖ, 0008 ਨੰਬਰ 1.40 ਲੱਖ, 0004 ਨੰਬਰ 57 ਹਜ਼ਾਰ ਅਤੇ 0010 ਨੰਬਰ 53 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਸ ਤੋਂ ਇਲਾਵਾ ਪੁਰਾਣੀ ਸੀਰੀਜ਼ ਦੇ ਬਾਕੀ ਬਚੇ ਨੰਬਰਾਂ ਨੂੰ ਵੀ ਆਕਸ਼ਨ ਵਿਚ ਰੱਖਿਆ ਜਾਵੇਗਾ, ਜਿਸ ਵਿਚ ਸੀ. ਐੱਚ. 01- ਸੀ ਬੀ, ਸੀ ਐੱਚ 01- ਸੀ ਏ, ਸੀ ਐੱਚ 01-ਬੀ ਜ਼ੈੱਡ, ਸੀ. ਐੱਚ. 01- ਬੀ ਵਾਈ, ਸੀ ਐੱਚ. 01- ਬੀ ਐਕਸ, ਸੀ ਐੱਚ 01- ਬੀ. ਡਬਲਯੂ., ਸੀ. ਐੱਚ. 01-ਬੀ ਵੀ, ਸੀ ਐੱਚ 01-ਬੀ ਯੂ, ਸੀ ਐੱਚ 01-ਬੀ ਟੀ ਅਤੇ ਸੀ ਐੱਚ 01-ਬੀ ਐੱਸ ਸੀਰੀਜ਼ ਦੇ ਨੰਬਰ ਸ਼ਾਮਿਲ ਹਨ।

ਇਹ ਵੀ ਪੜ੍ਹੋ :  ਪਿੰਡ ਢਿੱਲਵਾਂ 'ਚ ਅੰਮ੍ਰਿਤ ਵੇਲੇ ਵੱਡੀ ਵਾਰਦਾਤ, ਨਿਹੰਗਾਂ ਦੇ ਬਾਣੇ 'ਚ ਆਏ ਵਿਅਕਤੀ ਕਰ ਗਏ ਕਾਂਡ

ਇਸ ਸੀਰੀਜ਼ ਦੇ ਕਈ ਨੰਬਰਾਂ ਦੀ ਆਕਸ਼ਨ ਕਰਨ ਵਿਚ ਵੀ ਵਿਭਾਗ ਸਫਲ ਰਿਹਾ ਹੈ। ਦੱਸ ਦਈਏ ਕਿ 6 ਨਵੰਬਰ ਤੱਕ ਨਵੀਂ ਸੀਰੀਜ਼ ਦੇ ਨੰਬਰਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲੀ ਸੀ। 7 ਨਵੰਬਰ ਤੋਂ ਇਛੁੱਕ ਵਾਹਨ ਮਾਲਕਾਂ ਨੇ ਆਪਣੇ ਪਸੰਦੀਦਾ ਵਾਹਨ ਲਈ ਬੋਲੀ ਲਗਾਉਣੀ ਸ਼ੁਰੂ ਕੀਤੀ ਸੀ ਅਤੇ ਸੋਮਵਾਰ ਨੂੰ ਈ- ਆਕਸ਼ਨ ਦਾ ਆਖਰੀ ਦਿਨ ਸੀ।

ਇਹ ਵੀ ਪੜ੍ਹੋ :  ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹਣ ਦੀ ਉਡੀਕ 'ਚ ਕੈਪਟਨ


Gurminder Singh

Content Editor

Related News