ਲਾਇਸੈਂਸੀ ਬੰਦੂਕ ਨਾਲ ਹਵਾਈ ਫਾਇਰ ਕਰਨ ਵਾਲੇ ਖਿਲਾਫ ਮਾਮਲਾ ਦਰਜ

Sunday, Jun 10, 2018 - 12:24 AM (IST)

ਲਾਇਸੈਂਸੀ ਬੰਦੂਕ ਨਾਲ ਹਵਾਈ ਫਾਇਰ ਕਰਨ ਵਾਲੇ ਖਿਲਾਫ ਮਾਮਲਾ ਦਰਜ

ਰਾਹੋਂ,  (ਪ੍ਰਭਾਕਰ)— ਪਿੰਡ ਵਿਚ ਲਾਈਸੈਂਸੀ ਬੰਦੂਕ ਨਾਲ ਹਵਾਈ ਫਾਇਰ ਕਰਨ ਵਾਲੇ ਵਿਅਕਤੀ  ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਏ. ਐੱਸ. ਆਈ. ਸੁਰਿੰਦਰ ਸਿੰਘ ਤੇ ਏ.  ਐੱਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਸੋਇਤਾ ਦੇ ਰਹਿਣ ਵਾਲੇ ਸਤਨਾਮ ਸਿੰਘ  ਪੁੱਤਰ ਅਵਤਾਰ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੈਂ ਬੱਸ ਅੱਡਾ ਸੋਇਤਾ ਵਿਚ ਪੱਥਰ ਦੀ ਦੁਕਾਨ ਕਰਦਾ ਹਾਂ। ਬੀਤੀ ਰਾਤ 8 ਵਜੇ ਦੇ ਕਰੀਬ ਮੈਂ ਘਰੇਲੂ ਕੰਮ ਲਈ ਪਿੰਡ ਧੈਗੜ੍ਹਪੁਰ ਤੋਂ ਪਿੰਡ ਸੋਇਤਾ ਨੂੰ ਆ ਰਿਹਾ ਸੀ। ਜਦੋਂ ਮੈਂ ਪਿੰਡ ਰਕਾਸਨ ਦੇ ਵਿਚ ਆਇਆ  ਤਾਂ ਮੈਨੂੰ ਇਕ ਫਾਇਰ ਹੋਣ ਦੀ ਆਵਾਜ਼ ਆਈ ਤਾਂ ਮੈਂ ਆਪਣਾ ਮੋਟਰਸਾਈਕਲ ਰੋਕ ਲਿਆ। ਫਿਰ ਵਾਰੀ-ਵਾਰੀ ਤਿੰਨ ਫਾਇਰ ਹੋਣ ਦੀ ਆਵਾਜ਼ ਆਈ ਤਾਂ ਮੈਂ ਪਿੰਡ ਤੋਂ ਲੰਘ ਰਹੇ ਇਕ ਵਿਅਕਤੀ  ਨੂੰ ਪੁੱਛਿਆ ਕਿ ਇਹ ਹਵਾਈ ਫਾਇਰ ਕੌਣ ਕਰ ਰਿਹਾ ਹੈ ਤਾਂ ਉਸ ਨੇ ਆਪਣਾ ਨਾਂ ਛੁਪਾਉਂਦੇ  ਹੋਏ ਦੱਸਿਆ ਕਿ ਇਹ ਹਵਾਈ ਫਾਇਰ ਪਰਮਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਰਕਾਸਨ  ਨੇ ਆਪਣੀ ਲਾਇਸੈਂਸ ਰਾਈਫਲ ਨਾਲ ਕੀਤੇ ਹਨ।
ਐੱਸ. ਐੱਚ. ਓ. ਸੁਵਿੰਦਰ ਪਾਲ ਸਿੰਘ ਨੇ ਦੱਸਿਆ  ਕਿ ਸਤਨਾਮ ਸਿੰਘ ਦੇ ਬਿਆਨਾਂ ’ਤੇ ਪਰਮਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ  ਕਰ  ਕੇ  ਕਾਰਵਾਈ  ਆਰੰਭੀ  ਹੈ। 


Related News