ਲਾਇਸੈਂਸੀ ਪਿਸਤੌਲ ਸਾਫ ਕਰਨੀ ਪਈ ਮਹਿੰਗੀ, ਜਾਨ ਤੋਂ ਧੋਣਾ ਪਿਆ ਹੱਥ

Tuesday, Dec 03, 2019 - 10:48 PM (IST)

ਲਾਇਸੈਂਸੀ ਪਿਸਤੌਲ ਸਾਫ ਕਰਨੀ ਪਈ ਮਹਿੰਗੀ, ਜਾਨ ਤੋਂ ਧੋਣਾ ਪਿਆ ਹੱਥ

ਬਠਿੰਡਾ,(ਵਰਮਾ) : ਬਠਿੰਡਾ ਛਾਉਣੀ 'ਚ ਇਕ ਵਿਅਕਤੀ ਨੂੰ ਆਪਣੀ ਲਾਇਸੈਂਸੀ ਪਿਸਤੌਲ ਸਾਫ ਕਰਨੀ ਉਸ ਸਮੇਂ ਮਹਿੰਗੀ ਪੈ ਗਈ, ਜਦ ਪਿਸਤੌਲ 'ਚੋਂ ਅਚਾਨਕ ਗੋਲੀ ਚੱਲ ਪਈ। ਜਾਣਕਾਰੀ ਮੁਤਾਬਕ ਗੁਰਮੇਲ ਸਿੰਘ (43) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬੀਬੀ ਵਾਲਾ ਜੋ ਕਿ ਬਠਿੰਡਾ ਸੈਨਿਕ ਛਾਉਣੀ ਦੇ 11 ਐੱਫ. ਓ. ਡੀ. ਵਿਭਾਗ 'ਚ ਤਾਇਨਾਤ ਸੀ। ਗੁਰਮੇਲ ਮੰਗਲਵਾਰ ਜਦ ਆਪਣੀ ਲਾਇਸੈਂਸੀ ਪਿਸਤੌਲ ਨੂੰ ਸਾਫ ਕਰ ਰਿਹਾ ਸੀ ਤਾਂ ਅਚਾਨਕ ਉਸ 'ਚੋਂ ਗੋਲੀ ਚੱਲ ਪਈ, ਜਿਹੜੀ ਕਿ ਉਸ ਦੇ ਪੇਟ 'ਚ ਜਾ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਖੂਨ ਨਾਲ ਲੱਥਪੱਥ ਗੁਰਮੇਲ ਨੂੰ ਚੁੱਕ ਕੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਕੈਂਟ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਆਈ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।


Related News