ਲਿਬਰੇਸ਼ਨ ਨੇ ਕੀਤਾ ਪੰਜਾਬ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ

10/27/2017 4:10:06 AM

ਮਾਨਸਾ, (ਮਿੱਤਲ)- ਸੀ. ਪੀ. ਆਈ.(ਐੱਮ.ਐੱਲ) ਲਿਬਰੇਸ਼ਨ ਦੀ ਸੂਬਾਈ ਕਮੇਟੀ ਵੱਲੋਂ ਬਿਜਲੀ ਦਰ ਦੇ ਵਾਧੇ ਖਿਲਾਫ਼ ਜ਼ਿਲਾ ਹੈੱਡਕੁਆਰਟਰਾਂ 'ਤੇ ਅਰਥੀ ਫੂਕ ਦੇ ਸੱਦੇ 'ਤੇ ਮਾਨਸਾ ਦੀ ਜ਼ਿਲਾ ਇਕਾਈ ਵੱਲੋਂ ਸੇਵਾ ਸਿੰਘ ਠੀਕਰੀਵਾਲਾ ਚੌਕ ਮਾਨਸਾ ਵਿਖੇ ਅਰਥੀ ਸਾੜੀ ਗਈ, ਜਿਸ ਤੋਂ ਬਾਅਦ ਮੁਜ਼ਾਹਰਾ ਕਰ ਕੇ ਡੀ. ਸੀ. ਮਾਨਸਾ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ । ਲਿਬਰੇਸ਼ਨ ਦੇ ਜ਼ਿਲਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਘਰੇਲੂ ਅਤੇ ਵਪਾਰਕ ਦਰ 'ਚ 10 ਫੀਸਦੀ ਕੀਤਾ ਵਾਧਾ ਕੈਪਟਨ ਸਰਕਾਰ ਤੁਰੰਤ ਵਾਪਸ ਲਵੇ ਕਿÀੁਂਕਿ ਇਨ੍ਹਾਂ ਘਰੇਲੂ ਬਿੱਲਾਂ ਨੂੰ ਦੇਣ ਤੋਂ ਜਨਤਾ ਪਹਿਲਾਂ ਹੀ ਅਸਮਰੱਥ ਹੈ। ਪਹਿਲਾਂ ਹੀ ਪੰਜਾਬ ਅੰਦਰ ਘਰੇਲੂ ਬਿੱਲ ਗੁਆਂਢੀ ਰਾਜ ਹਰਿਆਣਾ ਤੇ ਹਿਮਾਚਲ ਦੀਆਂ ਦਰਾਂ ਤੋਂ ਜ਼ਿਆਦਾ ਅਦਾ ਕਰ ਰਹੇ ਹਨ। ਪੰਜਾਬ ਸਰਕਾਰ ਦੀ ਬੇਘਰੇ ਮਜ਼ਦੂਰਾਂ ਨੂੰ 5-5 ਮਰਲੇ ਪਲਾਟ ਦੇਣ ਸੰਬੰਧੀ ਅਰਜ਼ੀਆਂ ਦੇਣ ਦੀ ਮਿਤੀ 30 ਸਤੰਬਰ 2017 ਰੱਖੀ ਗਈ, ਜੋ ਡੇਰਾ ਸੱਚਾ ਸੌਦਾ ਦੇ ਵਾਦ-ਵਿਵਾਦ ਕਰਕੇ ਲੋਕਾਂ ਤੱਕ ਜਾਣਕਾਰੀ ਨਹੀਂ ਪਹੁੰਚ ਸਕੀ, ਜਿਸ ਕਰਕੇ ਅਰਜ਼ੀਆਂ ਦਾ ਸਮਾਂ 31 ਮਾਰਚ 2018 ਤੱਕ ਵਧਾਇਆ ਜਾਵੇ । ਉਨ੍ਹਾਂ ਮੰਗ ਕੀਤੀ ਕਿ ਮੂਸਾ ਰਜਬਾਹੇ ਦੀ ਮਨਰੇਗਾ ਸਕੀਮ ਤਹਿਤ ਸਫ਼ਾਈ ਕਰਵਾਈ ਜਾਵੇ ਤਾਂ ਕਿ ਰਜਬਾਹੇ ਦੇ ਵਾਰ-ਵਾਰ ਟੁੱਟਣ ਨਾਲ ਜੋ ਕਿਸਾਨਾਂ ਦੀਆਂ ਫਸਲਾਂ ਡੁਬਣ ਤੋਂ ਬਚ ਸਕਣ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ।
ਇਸ ਸਮੇਂ ਲਿਬਰੇਸ਼ਨ ਦੇ ਸੂਬਾ ਆਗੂ ਕਾ. ਗੁਰਜੰਟ ਸਿੰਘ ਮਾਨਸਾ, ਜ਼ਿਲਾ ਆਗੂ ਕਾ. ਅਮਰੀਕ ਸਮਾਉਂ, ਕਾ. ਗੁਰਸੇਵਕ ਮਾਨ, ਕਾ. ਭੋਲਾ ਝੱਬਰ, ਨਰਿੰਦਰ ਕੌਰ ਬੁਰਜ ਸ਼ਾਮਲ ਸਨ।


Related News