ਸੁਖਪਾਲ ਖਹਿਰਾ ਖ਼ਿਲਾਫ਼ ਰਾਣਾ ਗੁਰਜੀਤ ਸਿੰਘ ਨੇ ਸੁੱਟਿਆ ‘ਚਿੱਠੀ ਬੰਬ’, ਕੀਤੀ ਪਾਰਟੀ ’ਚੋਂ ਕੱਢਣ ਦੀ ਮੰਗ

Monday, Jan 24, 2022 - 10:09 PM (IST)

ਸੁਖਪਾਲ ਖਹਿਰਾ ਖ਼ਿਲਾਫ਼ ਰਾਣਾ ਗੁਰਜੀਤ ਸਿੰਘ ਨੇ ਸੁੱਟਿਆ ‘ਚਿੱਠੀ ਬੰਬ’, ਕੀਤੀ ਪਾਰਟੀ ’ਚੋਂ ਕੱਢਣ ਦੀ ਮੰਗ

ਚੰਡੀਗੜ੍ਹ (ਅਸ਼ਵਨੀ) : ਸੀਨੀਅਰ ਕਾਂਗਰਸ ਆਗੂ ਅਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਹੋਣ ਨੂੰ ਲੈ ਕੇ ਹਲਕਾ ਭੁਲੱਥ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਰਾਣਾ ਨੇ ਕਿਹਾ ਹੈ ਕਿ ਖਹਿਰਾ ਮਨੀ ਲਾਂਡਰਿੰਗ ਮਾਮਲੇ ਵਿਚ ਇਸ ਸਮੇਂ ਜੇਲ੍ਹ ਵਿਚ ਹੈ। ਇਹ ਕੋਈ ਆਮ ਤੌਰ ’ਤੇ ਸਾਹਮਣੇ ਆਉਣ ਵਾਲਾ ਅਨਿਯਮਿਤ ਜਾਇਦਾਦ ਜਾਂ ਪੈਸੇ ਨਾਲ ਜੁੜਿਆ ਮਨੀ ਲਾਂਡਰਿੰਗ ਦਾ ਕੇਸ ਨਹੀਂ ਹੈ, ਸਗੋਂ ਇਹ ਡਰੱਗ ਮਨੀ ਨਾਲ ਜੁੜਿਆ ਮਾਮਲਾ ਹੈ। ਕੇਸ ਨਾਲ ਜੁੜੀ ਰਕਮ ਨੂੰ ਨਸ਼ੇ ਦੇ ਜ਼ਰੀਏ ਕਮਾਇਆ ਗਿਆ ਸੀ, ਜਿਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਲਈ 22 ਉਮੀਦਵਾਰਾਂ ਦਾ ਐਲਾਨ

ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਨਸ਼ੇ ਖ਼ਿਲਾਫ਼ ਰਹੀ ਹੈ। ਪੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਸਾਡੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਵਿਚ ਨਸ਼ੇ ਦੀ ਗੰਭੀਰ ਸਮੱਸਿਆ ਦਾ ਸਾਲ 2015 ਵਿਚ ਮੁੱਦਾ ਚੁੱਕਿਆ ਸੀ। ਕਿਸ ਤਰ੍ਹਾਂ ਸਾਡੀ ਪਾਰਟੀ ਅਜਿਹੇ ਵਿਅਕਤੀ ਨੂੰ ਟਿਕਟ ਦੇ ਸਕਦੀ ਹੈ, ਜਿਸ ’ਤੇ ਜਾਂ ਉਸਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ’ਤੇ ਨਸ਼ੇ ਦਾ ਦਾਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਅਤੇ ਉਮੀਦਵਾਰਾਂ ਲਈ ਜਵਾਬ ਦੇਣਾ ਮੁਸ਼ਕਿਲ ਹੋ ਜਾਵੇਗਾ ਕਿ ਇਕ ਪਾਸੇ ਅਸੀਂ ਨਸ਼ੇ ਦਾ ਖ਼ਾਤਮਾ ਕਰਨ ਦੀ ਸਹੁੰ ਲੈਂਦੇ ਹਾਂ ਅਤੇ ਦੂਜੇ ਪਾਸੇ ਅਸੀਂ ਅਜਿਹੇ ਦਾਗੀ ਵਿਅਕਤੀ ਨੂੰ ਪਾਰਟੀ ਦੀ ਟਿਕਟ ਦੇ ਰਹੇ ਹਾਂ, ਜੋ ਨਸ਼ੇ ਦੇ ਜ਼ਰੀਏ ਇਕੱਠੀ ਕੀਤੀ ਰਕਮ ਨਾਲ ਜੁੜੇ ਮਨੀ ਲਾਂਡਰਿੰਗ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹੈ।

ਇਹ ਵੀ ਪੜ੍ਹੋ : ਸਿੱਧੂ ਸਾਹਮਣੇ ਚੋਣ ਨਹੀਂ ਲੜਨਗੇ ਕੈਪਟਨ, ਪਟਿਆਲਾ ਸ਼ਹਿਰੀ ਤੋਂ ਉੱਤਰਨਗੇ ਮੈਦਾਨ ’ਚ

ਰਾਣਾ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਕਾਂਗਰਸ ਪਾਰਟੀ ਨੂੰ ਨਸ਼ੇ ਦੇ ਮੁੱਦੇ ’ਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਅਤੇ ਜੋ ਵਿਅਕਤੀ ਇਨ੍ਹਾਂ ਦੋਸ਼ਾਂ ਵਿਚ ਦਾਗੀ ਹੈ ਅਤੇ ਜੇਲ੍ਹ ਵਿਚ ਬੰਦ ਹੈ, ਉਸਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਕਿਸੇ ਵੀ ਤਰ੍ਹਾਂ ਨਾਲ ਨਹੀਂ ਜਿੱਤਣ ਵਾਲਾ ਅਤੇ ਅਜਿਹੇ ਵਿਅਕਤੀ ਜਾਂ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਦੇਣ ਨਾਲ ਨਾ ਸਿਰਫ ਗਲਤ ਸੰਦੇਸ਼ ਜਾਵੇਗਾ, ਸਗੋਂ ਇਸਦਾ ਮਤਲਬ ਮਹੱਤਵਪੂਰਨ ਚੋਣਾਂ ਵਿਚ ਇਕ ਅਹਿਮ ਸੀਟ ਨੂੰ ਗੁਆਉਣਾ ਵੀ ਹੋਵੇਗਾ।

ਇਹ ਵੀ ਪੜ੍ਹੋ : ਨਾਕਾ ਤੋੜ ਕੇ ਭੱਜੇ ਸਕਾਰਪੀਓ ਸਵਾਰ, ਨੌਜਵਾਨ ਦੇ ਹੱਥੋਂ ਡਿੱਗਾ ਲਿਫਾਫਾ, ਜਦੋਂ ਪੁਲਸ ਨੇ ਦੇਖਿਆ ਤਾਂ ਉੱਡੇ ਹੋਸ਼

ਉਨ੍ਹਾਂ ਦਾਅਵਾ ਕੀਤਾ ਕਿ ਇਕ ਇਮਾਨਦਾਰ ਅਤੇ ਵਫਾਦਾਰ ਕਾਂਗਰਸੀ ਹੋਣ ਦੇ ਨਾਤੇ, ਜਿਨ੍ਹਾਂ ਨੂੰ ਬੀਤੇ ਦੋ ਦਹਾਕਿਆਂ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਕਾਂਗਰਸ ਦੀਆਂ ਨੀਤੀਆਂ, ਸਿਧਾਂਤਾਂ ਅਤੇ ਵਿਚਾਰਾਂ ਦਾ ਪ੍ਰਚਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਬਚਾਇਆ ਹੈ, ਉਹ ਆਪਣੀ ਪਾਰਟੀ ਵਿਚ ਅਜਿਹਾ ਹੁੰਦੇ ਨਹੀਂ ਵੇਖ ਸਕਦੇ ਅਤੇ ਉਹ ਵੀ ਉਨ੍ਹਾਂ ਨਾਲ ਲੱਗਣ ਵਾਲੇ ਵਿਧਾਨ ਸਭਾ ਖੇਤਰ ਵਿਚ।

ਇਹ ਵੀ ਪੜ੍ਹੋ : ਮੋਗਾ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਪਤੀ ਨੇ ਕਤਲ ਕਰਕੇ ਘਰ ’ਚ ਹੀ ਸਾੜ ਦਿੱਤੀ ਪਤਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News