ਅਹਿਮ ਖ਼ਬਰ : PU ਦਾ ‘ਲੋਗੋ’ ਵਰਤਣ ’ਤੇ ਹੁਣ ਹੋਵੇਗੀ ਕਾਨੂੰਨੀ ਕਾਰਵਾਈ
Saturday, Dec 30, 2023 - 10:00 AM (IST)
ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ‘ਲੋਗੋ’ ਅਤੇ ਨਾਂ ਨੂੰ ਸੋਸ਼ਲ ਮੀਡੀਆ ’ਤੇ ਵਿਅਕਤੀਗਤ ਜਾਂ ਸੰਸਥਾਗਤ ਤੌਰ ’ਤੇ ਵਰਤਣ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੀ. ਯੂ. ਰਜਿਸਟਰਾਰ ਨੇ ਖ਼ਾਸ ਤੌਰ ’ਤੇ ਸੋਸ਼ਲ ਮੀਡੀਆ ਅਕਾਊਂਟ ਧਾਰਕਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਕਾਰਵਾਈ ਆਈ. ਟੀ. ਐਕਟ ਅਤੇ ਇੰਟਰਮੀਡੀਏਰੀ ਰੂਲਜ਼-2021 ਤਹਿਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਦੀ ਆੜ 'ਚ ਇਹ ਬੀਮਾਰੀ ਵੀ ਲੱਗੀ ਫੈਲਣ, ਸਿਹਤ ਵਿਭਾਗ ਚਿੰਤਤ
ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਪੀ. ਯੂ. ਚੰਡੀਗੜ੍ਹ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਜੋ 1882 'ਚ ਲਾਹੌਰ 'ਚ ਸਥਾਪਿਤ ਹੋਈ ਸੀ। ਬਾਅਦ 'ਚ 1947 ਵਿਚ ਵੰਡ ਤੋਂ ਬਾਅਦ ਪੀ. ਯੂ. ਦੇ 7ਵੇਂ ਐਕਟ ਤਹਿਤ ਪੀ. ਯੂ. ਦਾ ਲੋਗੋ ਅਤੇ ਨਾਂ ਸੋਧਿਆ ਗਿਆ ਸੀ। ਪੀ. ਯੂ. ‘ਲੋਗੋ’ ਦੀ ਵਰਤੋਂ ਕਰ ਕੇ ਲੋਕ ਇਸ ਦੀ ਸ਼ਾਨ ਨੂੰ ਠੇਸ ਪਹੁੰਚਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪੀ. ਯੂ. ਦੇ ਇਸ ‘ਲੋਗੋ’ ਦੀ ਸੋਸ਼ਲ ਮੀਡੀਆ, ਵਿੱਦਿਅਕ ਸੰਸਥਾਵਾਂ ਅਤੇ ਨਿੱਜੀ ਤੌਰ ’ਤੇ ਦੁਰਵਰਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਕੀਤੇ ਗਏ ਇਹ ਨਿਰਦੇਸ਼
ਹਰ ਕੋਈ ਆਪਣੇ ਹਿਸਾਬ ਨਾਲ ਪੀ. ਯੂ. ਦੇ ‘ਲੋਗੋ’ ਦੀ ਵਰਤੋਂ ਕਰ ਲੈਂਦਾ ਹੈ। ਨਾਲ ਹੀ ਉਹ ਲੋਗੋ ਦੇ ਨਾਲ-ਨਾਲ ਗਲਤ ਸੂਚਨਾਵਾਂ ਵੀ ਫੈਲਾਉਂਦੇ ਹਨ, ਜਿਸ ਕਾਰਨ ਕਈ ਵਾਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕਈ ਵਾਰ ਲੋਕ ਪੀ. ਯੂ. ਦੇ ਲੋਗੋ ਨਾਲ ਇਤਰਾਜ਼ਯੋਗ ਪੋਸਟ ਵੀ ਕਰਦੇ ਹਨ, ਜਿਸ ਕਾਰਨ ਪੀ. ਯੂ. ਹੁਣ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗਾ।
ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8