ਜਲੰਧਰ : ਲੈਦਰ ਕੰਪਲੈਕਸ ''ਚ ਲੱਗੀ ਅੱਗ

Monday, Jan 14, 2019 - 02:47 AM (IST)

ਜਲੰਧਰ : ਲੈਦਰ ਕੰਪਲੈਕਸ ''ਚ ਲੱਗੀ ਅੱਗ

ਜਲੰਧਰ, (ਰਮਨ, ਸੁਧੀਰ, ਮ੍ਰਿਦੁਲ)- ਜਲੰਧਰ ਵਿਖੇ ਲੈਦਰ ਕੰਪਲੈਕਸ ਸਥਿਤ ਪ੍ਰਿੰਸ ਇੰਟਰਪ੍ਰਾਈਸਸ 'ਚ ਉਸ ਸਮੇਂ ਸਨਸਨੀ ਫੈਲ ਗਈ ਜਦ ਸ਼ਾਰਟ ਸਰਕਟ ਕਾਰਨ ਰਾਤ ਕਰੀਬ 1 ਵਜੇ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਵਧ ਗਈ ਕਿ ਦੇਖਦੇ ਹੀ ਦੇਖਦੇ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ। ਫੈਕਟਰੀ ਦੇ ਮਾਲਕ ਭੁਪਿੰਦਰ ਸਿੰਘ ਨੇ ਦਸਿਆ ਕਿ ਉਹ ਪਲਾਸਟਿਕ ਸਕਰੈਪ ਦਾ ਕੰਮ ਕਰਦੇ ਹਨ ਤੇ ਉਨਾਂ ਦੀ ਲੈਦਰ ਕੰਪਲੈਕਸ 'ਚ ਪਿਛਲੇ ਕਾਫੀ ਸਮੇਂ ਤੋਂ ਪ੍ਰਿੰਸ ਇੰਟਰਪ੍ਰਾਈਜਿਜ਼ ਨਾਂ ਦੀ ਫੈਕਟਰੀ ਹੈ। ਐਤਵਾਰ ਰਾਤ ਕਰੀਬ 1 ਵਜੇ ਉਨਾਂ ਦੇ ਵਰਕਰ ਦਾ ਫੋਨ ਆਇਆ ਕਿ ਉਨਾਂ ਦੀ ਫੈਕਟਰੀ 'ਚ ਅੱਗ ਲੱਗ ਗਈ ਹੈ। ਇਸ 'ਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ। ਭੁਪਿੰਦਰ ਸਿੰਘ ਮੁਤਾਬਕ ਜਿਸ ਤਰ੍ਹਾਂ ਅੱਗ ਫੈਕਟਰੀ 'ਚ ਲੱਗੀ ਹੈ ਉਸ ਨਾਲ ਕਿੰਨਾਂ ਨੁਕਸਾਨ ਹੋਇਆ ਹੈ, ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਉਨਾਂ ਕਿਹਾ ਕਿ ਅੱਗ ਬੁਝਾਉਣ ਤੋਂ ਬਾਅਦ ਹੀ ਹੋਏ ਨੁਕਸਾਨ ਬਾਰੇ ਪਤਾ ਲੱਗ ਸਕੇਗਾ।

PunjabKesari


author

KamalJeet Singh

Content Editor

Related News