ਅਕਾਲੀਆਂ ਦਾ ਗੜ੍ਹ ਕਹੀ ਜਾਂਦੀ ਸ੍ਰੀ ਹਰਗੋਬਿੰਦਪੁਰ ਸੀਟ ਦਾ ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
Friday, Feb 18, 2022 - 11:35 AM (IST)
ਸ੍ਰੀ ਹਰਿਗੋਬਿੰਦਪੁਰ ਸੀਟ(ਵੈੱਬ ਡੈਸਕ): ਵਿਧਾਨ ਸਭਾ ਹਲਕਾ ਨੰਬਰ-8 ਅਨੁਸੂਚਿਤ ਜਾਤੀਆਂ ਲਈ ਰਾਖਵੀਂ ਸੀਟ ਸ੍ਰੀ ਹਰਿਗੋਬਿੰਦਪੁਰ 'ਤੇ ਕੁੱਲ ਮਿਲਾ ਕੇ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ 4 ਵਾਰ ਜਿੱਤ ਹਾਸਲ ਕੀਤੀ ਹੈ। 1997 ਤੋਂ ਲੈ ਕੇ 2012 ਤੱਕ ਲਗਾਤਾਰ 4 ਵਾਰ ਇਹ ਸੀਟ ਅਕਾਲੀ ਦਲ ਦੀ ਝੋਲੀ ਪਈ ਹੈ, ਜਦੋਂ ਕਿ ਸਾਲ 2017 'ਚ ਇੱਥੇ ਕਾਂਗਰਸ ਨੇ ਜਿੱਤ ਹਾਸਲ ਕੀਤੀ।
1997
ਸਾਲ 1997 'ਚ ਇਸ ਸੀਟ 'ਤੇ ਅਕਾਲੀ ਦਲ ਦੀ ਜਿੱਤ ਹੋਈ ਅਤੇ ਅਕਾਲੀ ਦਲ ਦੇ ਬਲਬੀਰ ਸਿੰਘ ਨੇ 40,934 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਸੀ. ਪੀ. ਆਈ. ਦੇ ਗੁਰਨਾਮ ਸਿੰਘ ਨੂੰ 24,989 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਸੀ।
2002
ਸਾਲ 2002 'ਚ ਇਸ ਸੀਟ ਤੋਂ ਅਕਾਲੀ ਦਲ ਦੇ ਕੈਪਟਨ ਬਲਬੀਰ ਸਿੰਘ ਬਾਠ ਨੇ 27836 ਵੋਟਾਂ ਹਾਸਲ ਕਰਕੇ ਆਜ਼ਾਦ ਉਮੀਦਵਾਰ ਫਤਿਹਜੰਗ ਬਾਜਵਾ ਨੂੰ 11,499 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2007
ਸਾਲ 2007 'ਚ ਵੀ ਅਕਾਲੀ ਦਲ ਦੇ ਕੈਪਟਨ ਬਲਬੀਰ ਸਿੰਘ ਬਾਠ ਨੇ 42581 ਵੋਟਾਂ ਨਾਲ ਇਸ ਸੀਟ 'ਤੇ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ। ਉਨ੍ਹਾਂ ਨੇ ਕਾਂਗਰਸ ਦੇ ਫਤਿਹਜੰਗ ਬਾਜਵਾ ਨੂੰ 3278 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।
2012
ਸਾਲ 2012 'ਚ ਇਸ ਸੀਟ 'ਤੇ ਅਕਾਲੀ ਦਲ ਕਾਬਜ਼ ਰਿਹਾ ਅਤੇ ਅਕਾਲੀ ਦਲ ਦੇ ਦੇਸ ਰਾਜ ਧੁੱਗਾ ਨੇ 58,079 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਬਲਵਿੰਦਰ ਸਿੰਘ ਲਾਡੀ ਨੂੰ 7437 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2017
ਸਾਲ 2017 'ਚ ਕਾਂਗਰਸ ਦੇ ਬਲਵਿੰਦਰ ਸਿੰਘ ਨੇ 57,489 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਮਨਜੀਤ ਸਿੰਘ ਨੂੰ 18,065 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਇਸ ਵਾਰ ਇਸ ਸੀਟ 'ਤੇ ਕਾਂਗਰਸ ਵੱਲੋਂ ਮਨਦੀਪ ਸਿੰਘ ਰੰਗੜ ਨੰਗਲ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਸੀਟ ਤੋਂ ਰਾਜਨਬੀਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਐਡਵੋਕੇਟ ਅਮਰਪਾਲ ਸਿੰਘ, ਸੰਯੁਕਤ ਕਿਸਾਨ ਮੋਰਚਾ ਵੱਲੋਂ ਡਾ.ਕਮਲਜੀਤ ਸਿੰਘ ਅਤੇ ਭਾਜਪਾ ਵੱਲੋਂ ਬਲਜਿੰਦਰ ਸਿੰਘ ਡਕੋਹਾ ਚੋਣ ਮੈਦਾਨ ਵਿੱਚ ਹਨ।
ਇਸ ਵਾਰ ਇਸ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 178734 ਹੈ, ਜਿਨ੍ਹਾਂ ਵਿੱਚ 84529 ਪੁਰਸ਼ ਅਤੇ 94205 ਬੀਬੀਆਂ ਹਨ।