ਐੱਲ. ਪੀ. ਯੂ. ਨੂੰ ''ਲੀਡਿੰਗ ਪ੍ਰਾਈਵੇਟ ਯੂਨੀਵਰਸਿਟੀ'' ਵਜੋਂ ਐਲਾਨਿਆ
Wednesday, Jul 11, 2018 - 06:44 AM (IST)

ਜਲੰਧਰ (ਦਰਸ਼ਨ) - ਕਾਰਪੋਰੇਟ ਵਰਲਡ ਦੇ ਟੌਪ ਰਸਾਲੇ 'ਬਿਜ਼ਨਸ ਇੰਡੀਆ' ਨੇ ਹਾਲ ਹੀ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਦੇਸ਼ ਦੀ ਪ੍ਰਮੁਖ ਲੀਡਿੰਗ ਪ੍ਰਾਈਵੇਟ ਯੂਨੀਵਰਸਿਟੀ ਐਲਾਨਿਆ ਹੈ। ਕਾਂਟ੍ਰੀਬਿਊਟਿੰਗ ਐਡੀਟਰ (ਸਪੈਸ਼ਲ ਫੀਚਰਸ' ਰਿਤਵਿਕ ਸਿਨਹਾ ਨੇ ਐੱਲ. ਪੀ. ਯੂ. ਨੂੰ ਦੇਸ਼ ਦੇ ਹਾਇਰ ਐਜੂਕੇਸ਼ਨ ਦੇ ਖੇਤਰ ਵਿਚ ਅਹਿਮ ਥੰਮ੍ਹ ਸਮਝਦੇ ਹੋਏ ਬਿਹਤਰ ਬਦਲਾਅ ਲਿਆਉਣ ਵਾਲੇ ਸਿੱਖਿਆ ਸੰਸਥਾਨ ਦੇ ਰੂਪ ਵਿਚ ਕਵਰ ਕੀਤਾ ਹੈ। ਇਹ ਮਸ਼ਹੂਰ ਸਰਵੇਖਣ 296 ਪ੍ਰਾਈਵੇਟ ਯੂਨੀਵਰਸਿਟੀਆਂ ਸਮੇਤ ਦੇਸ਼ ਦੀਆਂ ਕੁਲ 850 ਯੂਨੀਵਰਸਿਟੀਆਂ 'ਤੇ ਕੀਤਾ ਗਿਆ ਸੀ।
ਐਡੀਟਰ ਸਿਨਹਾ ਦਾ ਕਹਿਣਾ ਹੈ ਕਿ ਅੱਜਕਲ ਸਿੱਖਿਆ ਭਾਵਨਾਵਾਂ ਅਤੇ ਸਮਾਜਕ ਟੀਚਿਆਂ ਪ੍ਰਤੀ ਇਕ ਮਹਾਨ ਮੌਕਾ ਬਣ ਚੁੱਕੀ ਹੈ। ਇਸ ਸੰਦਰਭ ਵਿਚ ਪ੍ਰਾਈਵੇਟ ਸੈਕਟਰ ਨੇ ਕੋਈ ਵੀ ਯਤਨ ਅਧੂਰਾ ਨਹੀਂ ਛੱਡਿਆ ਹੈ ਤਾਂ ਕਿ ਸਿੱਖਿਆ ਗੁਣਵੱਤਾ ਭਰਪੂਰ ਹੋਵੇ। ਇਸ ਦਾ ਜ਼ਿਕਰ ਕਰਦੇ ਹੋਏ ਐਡੀਟਰ ਸਿਨਹਾ ਨੇ ਐੱਲ. ਪੀ. ਯੂ. ਨੂੰ 'ਹਾਈ ਰਿਕਾਲ ਵੈਲਿਊ' ਵਾਲੀ ਪ੍ਰਾਈਵੇਟ ਯੂਨੀਵਰਸਿਟੀ ਅੰਕਿਤ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਪ੍ਰਤੀ ਕਥਨ ਇਹ ਗਲੋਬਲ ਵਰਕ-ਫੋਰਸ ਦਾ ਮੁੱਖ ਹਿੱਸਾ ਹੋਵੇਗਾ ਅਤੇ ਕੇਂਦਰੀ ਮਨੁੱਖੀ ਸੋਮਿਆਂ ਬਾਰੇ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਿੱਖਿਅ ਦੇ ਖੇਤਰ ਵਿਚ ਨਵੇਂ ਇਕੋ ਸਿਸਟਮ ਲਈ ਸਰਵੇਖਣ ਵਿਚ ਕੀਤੇ ਗਏ ਜ਼ਿਕਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਐੱਲ. ਪੀ. ਯੂ. ਦੇ ਚਾਂਸਲਰ ਅਸ਼ੋਕ ਮਿੱਤਲ ਨੇ ਇਕ ਵਾਰ ਮੁੜ ਦੁਹਰਾਇਆ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਸਰਕਾਰੀ ਏਜੰਸੀਆਂ ਤੋਂ ਸਭ ਤੋਂ ਵੱਡਾ ਸਮਰਥਨ ਉਨ੍ਹਾਂ ਦੇ 'ਵਿਸ਼ਵਾਸ' ਦੇ ਰੂਪ ਵਿਚ ਹੀ ਹੈ। ਇਨ੍ਹਾਂ ਏਜੰਸੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਕੁਝ ਅਜਿਹੇ ਵੀ ਪ੍ਰਾਈਵੇਟ ਪਲੇਅਰਜ਼ ਹਨ ਜੋ ਸਿੱਖਿਆ ਦੇ ਖੇਤਰ ਵਿਚ ਬਿਹਤਰ ਬਦਲਾਅ ਕਰ ਸਕਦੇ ਹਨ ਅਤੇ ਇਸ ਖੇਤਰ ਵਿਚ 'ਗੇਮ ਚੇਂਜਰ' ਬਣ ਸਕਦੇ ਹਨ।