ਲੁਧਿਆਣਾ : ਜਾਣੋ ਕਿਹੜੇ-ਕਿਹੜੇ ਦਿੱਗਜਾਂ ਨੇ ਹੁਣ ਤੱਕ ਪਾਈਆਂ ਵੋਟਾਂ

05/19/2019 5:34:07 PM

ਲੁਧਿਆਣਾ : ਲੁਧਿਆਣਾ 'ਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ। ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਇਸ ਦੇ ਚੱਲਦਿਆਂ ਹੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਏ ਦਿਖਾਈ ਦਿੱਤੇ। ਆਮ ਜਨਤਾ ਦੇ ਨਾਲ-ਨਾਲ ਸ਼ਹਿਰ ਦੇ ਦਿੱਗਜ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ 'ਤੇ ਪੁੱਜ ਰਹੇ ਹਨ। ਹੁਣ ਤੱਕ ਇਹ ਦਿੱਗਜ ਵੋਟਾਂ ਪਾ ਚੁੱਕੇ ਹਨ—

PunjabKesari
ਲੁਧਿਆਣਾ ਤੋਂ ਪੀ. ਡੀ. ਏ. ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਪਾਈ ਵੋਟ

PunjabKesari
ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਛੋਟੇ ਬੇਟੇ ਸਮੇਤ ਪਾਈ ਵੋਟ

PunjabKesari
ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਪਤਨੀ ਸਮੇਤ ਪਾਈ ਵੋਟ

PunjabKesari
ਲੁਧਿਆਣਾ ਤੋਂ 'ਆਪ' ਉਮੀਦਵਾਰ ਪ੍ਰੋ. ਤੇਜਪਾਲ ਗਿੱਲ ਨੇ ਪਾਈ ਵੋਟ

PunjabKesari

ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੇ ਸਰਾਭਾ ਨਗਰ 'ਚ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਵਧੀਆ ਪ੍ਰਦਰਸ਼ਨ ਕਰੇਗੀ।

PunjabKesari

ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਪਰਿਵਾਰ ਸਮੇਤ ਪਾਈ ਵੋਟ

PunjabKesari

ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੀ ਪਤਨੀ ਸਮੇਤ ਪਿੰਡ ਕੋਟਲੀ ਵਿਖੇ ਪਾਈ ਵੋਟ


Babita

Content Editor

Related News