ਭਾਜਪਾ ਦੀ ਮਜਬੂਰੀ ਬਣੀ ਗੜ੍ਹਸ਼ੰਕਰ 'ਚ ਜ਼ਮੀਨ ਨਾਲ ਜੁੜੀ ਆਗੂ ਨਿਮਿਸ਼ਾ ਮਹਿਤਾ, ਪਾਰਟੀ 'ਚ ਮੁੜ ਕਰਵਾਇਆ ਸ਼ਾਮਲ

Monday, May 20, 2024 - 12:25 PM (IST)

ਭਾਜਪਾ ਦੀ ਮਜਬੂਰੀ ਬਣੀ ਗੜ੍ਹਸ਼ੰਕਰ 'ਚ ਜ਼ਮੀਨ ਨਾਲ ਜੁੜੀ ਆਗੂ ਨਿਮਿਸ਼ਾ ਮਹਿਤਾ, ਪਾਰਟੀ 'ਚ ਮੁੜ ਕਰਵਾਇਆ ਸ਼ਾਮਲ

ਗੜ੍ਹਸ਼ੰਕਰ (ਵਿਸ਼ੇਸ਼)- ਭਾਜਪਾ ਵੱਲੋਂ ਪਿਛਲੇ ਸਾਲ ਸਤੰਬਰ ਵਿਚ ਅਨੁਸ਼ਾਸਨੀ ਢੰਗ ਨਾਲ ਕਾਰਵਾਈ ਕਰਦੇ ਹੋਏ ਪਾਰਟੀ ਦੀ ਸਟੇਟ ਯੂਨਿਟ ਵੱਲੋਂ ਤੇਜ਼ ਤਰਾਰ ਆਗੂ ਨਿਮਿਸ਼ਾ ਮਹਿਤਾ ਨੂੰ ਪਾਰਟੀ ਵਿਚੋਂ ਬਾਹਰ ਕੱਢੇ ਜਾਣ ਦੇ 9 ਮਹੀਨਿਆਂ ਬਾਅਦ ਉਨ੍ਹਾਂ ਨੂੰ ਵਾਪਸ ਪਾਰਟੀ ਵਿਚ ਲੈ ਕੇ ਆਉਣਾ ਭਾਜਪਾ ਦੀ ਸਿਆਸੀ ਮਜਬੂਰੀ ਬਣ ਗਿਆ ਸੀ। ਦਰਅਸਲ ਨਿਮਿਸ਼ਾ ਮਹਿਤਾ ਦਾ ਗੜਸ਼ੰਕਰ ਵਿਚ ਜ਼ਮੀਨੀ ਪੱਧਰ 'ਤੇ ਵਧੀਆ ਪ੍ਰਭਾਵ ਹੈ ਅਤੇ ਪਾਰਟੀ ਵਿਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨਾਲ ਜੁੜੇ ਮਸਲੇ ਚੁੱਕਣ ਦਾ ਕੰਮ ਜਾਰੀ ਰੱਖਿਆ ਅਤੇ ਜਨਤਾ ਦੇ ਨਾਲ ਲਗਾਤਾਰ ਸੰਪਰਕ ਵਿਚ ਰਹੇ। ਜ਼ਮੀਨੀ ਪੱਧਰ 'ਤੇ ਨਿਮਿਸ਼ਾ ਦੀ ਇਸ ਮਜ਼ਬੂਤ ਪਕੜ ਕਾਰਨ ਹੀ ਲੋਕ ਸਭਾ ਚੋਣਾਂ ਦੇ ਇਸ ਅਹਿਮ ਮੌਕੇ ਉਤੇ ਭਾਜਪਾ ਨੂੰ ਉਨ੍ਹਾਂ ਪਾਰਟੀ ਵਿਚ ਵਾਪਸ ਲਿਆਉਣਾ ਪਿਆ। 

ਇਹ ਵੀ ਪੜ੍ਹੋ- ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼, 11 ਗ੍ਰਿਫ਼ਤਾਰ, 13 ਤੋਲੇ ਸੋਨਾ ਸਣੇ ਹੋਰ ਕੀਮਤੀ ਸਾਮਾਨ ਬਰਾਮਦ

PunjabKesari

ਜ਼ਿਕਰਯੋਗ ਹੈ ਕਿ ਨਿਮਿਸ਼ਾ ਮਹਿਤਾ ਪਿਛਲੇ 10 ਸਾਲਾਂ ਤੋਂ ਵਧ ਲੰਬੇ ਸਮੇਂ ਤੋਂ ਗੜ੍ਹਸ਼ੰਕਰ ਵਿਚ ਸਰਗਰਮ ਹਨ ਅਤੇ ਭਾਜਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਗੜ੍ਹਸ਼ੰਕਰ ਤੋਂ ਮੈਦਾਨ ਵਿਚ ਉਤਾਰਿਆ ਸੀ। ਪਾਰਟੀ ਦੀ ਟਿਕਟ ਮਿਲਣ ਦੇ 20 ਦਿਨਾਂ ਦੇ ਅੰਦਰ ਹੀ ਨਿਮਿਸ਼ਾ ਮਹਿਤਾ ਨੇ ਇਸ ਚੋਣ ਵਿਚ ਕਰੀਬ 25 ਹਜ਼ਾਰ ਵੋਟਾਂ ਹਾਸਲ ਕੀਤੀਆਂ। ਹਾਲਾਂਕਿ ਉਹ ਇਹ ਚੋਣ ਕਰੀਬ ਸਾਢੇ 7 ਹਜ਼ਾਰ ਦੇ ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ ਪਰ ਗੜ੍ਹਸ਼ੰਕਰ ਸੀਟ 'ਤੇ ਭਾਜਪਾ ਦਾ ਪ੍ਰਦਰਸ਼ਨ ਪੰਜਾਬ ਦੀਆਂ ਹੋਰ ਸੀਟਾਂ ਦੇ ਮੁਕਾਬਲੇ ਕਾਫ਼ੀ ਵਧੀਆ ਰਿਹਾ ਸੀ। ਨਿਮਿਸ਼ਾ ਮਹਿਤਾ ਕਦੇ ਵੀ ਸੱਤਾ ਵਿਚ ਨਹੀਂ ਰਹੇ, ਇਸ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੇ ਪ੍ਰਭਾਵ ਦੇ ਚਲਦਿਆਂ ਹੀ ਉਹ ਇੰਨੀਆਂ ਵੋਟਾਂ ਹਾਸਲ ਕਰ ਸਕੇ ਸਨ ਜਦਕਿ ਪੰਜਾਬ ਵਿਚ ਵੱਡੇ-ਵੱਡੇ ਅਹੁਦਿਆਂ 'ਤੇ ਰਹੇ ਸਾਬਕਾ ਮੁੱਖ ਮੰਤਰੀ ਅਤੇ ਮੰਤਰੀ ਵੀ ਇਸ ਚੋਣ ਦੌਰਾਨ 30 ਤੋਂ ਲੈ ਕੇ 40 ਹਜ਼ਾਰ ਵੋਟਾਂ ਦੇ ਅੰਤਰ ਨਾਲ ਹਾਰੇ ਸਨ।

PunjabKesari

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਮਹਿਸੂਸ ਕੀਤਾ ਕਿ ਨਿਮਿਸ਼ਾ ਮਹਿਤਾ ਦੀ ਜ਼ਮੀਨੀ ਪੱਧਰ 'ਤੇ ਵਧੀਆ ਪਕੜ ਹੈ ਕਿਉਂਕਿ ਪੰਜਾਬ ਦੇ 2022 ਦੇ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੁਆਰ ਵੀ ਕੀਤਾ ਗਿਆ ਸੀ। ਭਾਜਪਾ ਹੁਣ ਸੁਭਾਸ਼ ਸ਼ਰਮਾ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਪਾਰਟੀ ਵੱਲੋਂ ਸੁਭਾਸ਼ ਸ਼ਰਮਾ ਦੇ ਨਾਮ ਦੇ ਐਲਾਨ ਦੇ ਬਾਅਦ ਤੋਂ ਹੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਸ ਹਲਕੇ ਵਿਚ ਆਪਣਾ ਪ੍ਰਦਰਸ਼ਨ ਸੁਧਾਰਨ ਵਾਲੇ ਨੇਤਾਵਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਨਿਮਿਸ਼ਾ ਮਹਿਤਾ ਦੀ ਵਾਪਸੀ ਨੂੰ ਪਾਰਟੀ ਦੀ ਇਸ ਰਣਨੀਤੀ ਦੇ ਤੌਰ 'ਤੇ ਵੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਇੰਸਟਾ 'ਤੇ ਵਾਇਰਲ ਹੋਈ ਗੁੰਡਿਆਂ ਵੱਲੋਂ ਪੋਸਟ ਕੀਤੀ ਅਨੋਖੀ ਵੀਡੀਓ, ਰੇਟ ਲਿਸਟ ਵੇਖ ਪੁਲਸ ਦੇ ਉੱਡੇ ਹੋਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News