CM ਖੱਟੜ ਦੇ ਭੋਰਸਾ ਦੇਣ ਤੋਂ ਬਾਅਦ ਬਾਰ ਕਾਊਂਸਲ ਹਰਿਆਣਾ ਤੇ ਪੰਜਾਬ ਨੇ ਵਾਪਸ ਲਈ ਹੜਤਾਲ
Monday, Mar 05, 2018 - 04:38 PM (IST)

ਚੰਡੀਗੜ੍ਹ — ਰਾਮ ਰਹੀਮ ਦੇ ਵਕੀਲ ਐੱਸ.ਕੇ. ਗਰਗ ਦੇ ਖਿਲਾਫ ਪੰਚਕੂਲਾ ਪੁਲਸ ਵਲੋਂ ਮਾਮਲਾ ਦਰਜ ਕੀਤੇ ਜਾਣ ਦੇ ਖਿਲਾਫ ਵਰਕ ਸਸਪੈਂਡ ਕਰ ਰਹੇ ਬਾਰ ਕਾਊਂਸਲ ਹਰਿਆਣਾ ਅਤੇ ਪੰਜਾਬ ਨੇ ਹੜਤਾਲ ਵਾਪਸ ਲੈ ਲਈ ਹੈ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹੜਤਾਲੀ ਵਕੀਲਾਂ ਨੂੰ ਗੱਲਬਾਤ ਲਈ ਬੁਲਾਇਆ ਸੀ। ਜਿਥੇ ਮੁੱਖ ਮੰਤਰੀ ਦੇ ਭਰੋਸਾ ਦੇਣ ਤੋਂ ਬਾਅਦ ਵਕੀਲਾਂ ਨੇ ਹੜਤਾਲ ਵਾਪਸ ਲੈ ਲਈ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦੇਣਗੇ।
ਦਰਅਸਲ ਪੰਚਕੂਲਾ ਦੇ ਸਾਰੇ ਵਕੀਲ ਕੰਮਕਾਜ ਬੰਦ ਕਰਕੇ ਵਕੀਲ ਐੱਸ.ਕੇ. ਗਰਗ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।
ਪੰਚਕੂਲਾ ਦੇ ਇਕ ਬਿਲਡਰ ਵਲੋਂ ਡੇਰਾ ਸੱਚਾ ਸੌਦਾ ਦੇ ਸਮਰਥਕ ਕਰੀਬ 40 ਲੋਕਾਂ ਦੇ ਖਿਲਾਫ ਧੋਖਾਧੜੀ, ਧਮਕੀ ਦੇਣ, 80 ਕਰੋੜ ਦੀ ਜ਼ਮੀਨ ਹਥਿਆਉਣ ਦਾ ਪੁਲਸ ਕੇਸ ਦਰਜ ਕਰਵਾਇਆ ਹੈ। ਇਸ ਐੱਫ.ਆਈ.ਆਰ. 'ਚ ਰਾਮ ਰਹੀਮ ਦੇ ਵਕੀਲ ਦਾ ਨਾਮ ਵੀ ਸ਼ਾਮਲ ਹੈ। ਇਸ ਕਾਰਨ ਪੰਚਕੂਲਾ ਦੇ ਵਕੀਲਾਂ ਨੇ ਪੰਚਕੂਲਾ ਕੋਰਟ 'ਚ ਵਰਕ ਸਸਪੈਂਡ ਰੱਖਿਆ ਹੈ।
ਪੰਚਕੂਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਲੋਹਰਾ ਨੇ ਦੱਸਿਆ ਕਿ ਵਕੀਲ ਐੱਸ.ਕੇ. ਗਰਗ ਇਸ ਕੇਸ ਦੇ ਵਕੀਲ ਸਨ ਸੋ ਇਸ ਲਈ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਨਾ ਨਹੀਂ ਬਣਦਾ। ਉਨ੍ਹਾਂ ਨੇ ਕਿਹਾ ਰਾਮ ਰਹੀਮ ਦਾ ਐਗਰੀਮੈਂਟ ਤਿਆਰ ਕੀਤਾ ਸੀ ਅਤੇ ਵਕੀਲ ਨੇ ਆਪਣਾ ਕੰਮ ਕੀਤਾ ਹੈ ਬਾਕੀ ਮਾਮਲੇ 'ਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ।