ਪੇਸ਼ੇ ਤੋਂ ਵਕੀਲ ਅਤੇ ਸੰਗੀਤ ਦੇ ਸ਼ੌਕੀਨ ਹਨ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ (ਵੀਡੀਓ)

Thursday, Apr 07, 2022 - 10:23 PM (IST)

ਜਲੰਧਰ (ਵੈੱਬ ਡੈਸਕ) : 2022 ਦੀਆਂ ਚੋਣਾਂ 'ਚ ਬਹੁਤ ਸਾਰੇ ਅਜਿਹੇ ਸ਼ਖਸ ਹਨ, ਜਿਨ੍ਹਾਂ ਨੂੰ ਸਮਾਜ ਜਾਂ ਉਨ੍ਹਾਂ ਦੇ ਆਸ-ਪਾਸ ਰਹਿੰਦੇ ਲੋਕ ਕਹਿੰਦੇ ਹਨ ਕਿ ਤੁਸੀਂ ਸਿਆਸਤ 'ਚ ਫਿਟ ਨਹੀਂ ਬੈਠਦੇ, ਤੁਹਾਡਾ ਨੰਬਰ ਨਹੀਂ ਲੱਗੇਗਾ ਪਰ ਇਸ ਵਾਰ ਪੰਜਾਬ ਦੀ ਸਿਆਸਤ 'ਚ ਵੱਡੇ ਪੱਧਰ 'ਤੇ ਫੇਰਬਦਲ ਹੋਇਆ ਅਤੇ ਆਮ ਆਦਮੀ ਕਿਸੇ ਮੁਕਾਮ 'ਤੇ ਪਹੁੰਚਿਆ ਹੈ। ਆਮ ਆਦਮੀ ਪਾਰਟੀ 'ਚ ਬਹੁਤ ਸਾਰੇ ਅਜਿਹੇ ਵਿਧਾਇਕ ਬਣੇ, ਜੋ ਆਮ ਘਰਾਂ ਨਾਲ ਸੰਬੰਧ ਰੱਖਦੇ ਹਨ।

ਇਹ ਵੀ ਪੜ੍ਹੋ : 'ਆਪ' ਵਿਧਾਇਕ ਕਾਕਾ ਬਰਾੜ ਨਾਲ ਵਿਸ਼ੇਸ਼ ਗੱਲਬਾਤ, ਜਾਣੋ ਕਿਵੇਂ ਹੋਈ ਸਿਆਸਤ 'ਚ ਐਂਟਰੀ (ਵੀਡੀਓ)

ਅੱਜ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਨਾਲ ਖਾਸ ਗੱਲਬਾਤ ਕੀਤੀ। ਵਿਧਾਇਕ ਦਹੀਆ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿੱਤੇ ਵਜੋਂ ਉਹ ਵਕੀਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾਲਜ ਟਾਈਮ ਤੋਂ ਸੰਗੀਤ ਦਾ ਬਹੁਤ ਸ਼ੌਕ ਸੀ ਤੇ ਸੋਸ਼ਲ ਕੰਮਾਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ। 2014 'ਚ ਉਨ੍ਹਾਂ ਰਾਜਨੀਤੀ ਵਿਚ ਆਉਣ ਦਾ ਮਨ ਬਣਾਇਆ।

ਇਹ ਵੀ ਪੜ੍ਹੋ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ


author

Harnek Seechewal

Content Editor

Related News