ਲਾਰੈਂਸ ਗੈਂਗ ਨੂੰ ਲੈ ਕੇ ਵੱਡਾ ਖ਼ੁਲਾਸਾ, ਇਸ ਤਰ੍ਹਾਂ ਆਪਰੇਟ ਕੀਤੀ ਜਾ ਰਹੀ ਸੈਂਕੜੇ ਸ਼ੂਟਰਾਂ ਵਾਲੀ ਗੈਂਗ
Wednesday, Jun 28, 2023 - 06:28 PM (IST)
ਚੰਡੀਗੜ੍ਹ : ਐੱਨ. ਆਈ. ਏ. ਨੇ ਦਾਊਦ ਦੀ ਤਰਜ਼ ’ਤੇ ਭਾਰਤ ਵਿਚ ਵੱਡਾ ਗਿਰੋਹ ਖੜ੍ਹਾ ਕਰਨ ਦੀ ਰਾਹ ’ਤੇ ਤੁਰੇ ਗੈਂਗਸਟਰ ਲਾਰੈਂਸ ’ਤੇ ਵੱਡਾ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਇਸ ਗੈਂਗ ਕੋਲ 700 ਸ਼ੂਟਰ ਹਨ, ਜਿਨ੍ਹਾਂ ਵਿਚੋਂ ਇਕੱਲੇ ਪੰਜਾਬ ਵਿਚ ਹੀ 400 ਹਨ। ਇਹੋ ਕਾਰਣ ਹੈ ਕਿ ਖਾਲਿਸਤਾਨੀ ਸਮਰਥਕ ਅੱਤਵਾਦੀ ਗੈਂਗਸਟਰ ਲਾਰੈਂਸ ਨਾਲ ਨਜ਼ਦੀਕੀਆਂ ਵਧਾ ਰਹੇ ਹਨ ਅਤੇ ਉਸ ਦਾ ਨੈੱਟਵਰਕ ਇਸੇਤਮਾਲ ਕਰਕੇ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣਾ ਚਾਹੁੰਦੇ ਹਨ। ਸੂਤਰਾਂ ਮੁਤਾਬਕ ਪੰਜਾਬ ਵਿਚ ਉਸ ਦੇ ਨੈੱਟਵਰਕ ਨਾਲ ਜੁੜੇ ਲੋਕਾਂ ਨੇ ਰੰਗਦਾਰੀ ਤੇ ਗਾਇਕਾਂ ਨੂੰ ਧਮਕੀ ਦੇ ਕੇ ਆਪਣੀ ਦਹਿਸ਼ਤ ਫੈਲਾਈ ਹੋਈ ਹੈ।
ਇਹ ਵੀ ਪੜ੍ਹੋ : ਪਿੰਡ ਮਾਜਰੀ ਦੇ ਏਕਜੋਤ ਦੀ ਕੈਨੇਡਾ ’ਚ ਮੌਤ, ਡਾਕਟਰੀ ਦੀ ਡਿਗਰੀਆਂ ਪ੍ਰਾਪਤ ਕਰਦਿਆਂ ਪਿਆ ਦਿਲ ਦਾ ਦੌਰਾ
ਏਜੰਸੀਆਂ ਮੁਤਾਬਕ ਕੈਨੇਡਾ ਤੋਂ ਗੋਲਡੀ ਬਰਾੜ, ਕਾਲਾ ਰਾਣਾ, ਕਾਲਾ ਜਠੇੜੀ ਵਰਗੇ ਗੈਂਗਸਟਰ ਲਾਰੈਂਸ ਦੇ ਨੈੱਟਵਰਕ ਦਾ ਹਿੱਸਾ ਹਨ। ਲਾਰੈਂਸ ਦਾ ਇਹ ਨੈੱਟਵਰਕ ਸਿੰਡੀਕੇਟ ਵਾਂਗ ਕੰਮ ਕਰਦਾ ਹੈ। ਕ੍ਰਸ਼ਰ ਮਾਲਕਾਂ ਤੋਂ ਇਲਾਵਾ ਵੱਡੇ ਕਾਰੋਬਾਰੀਆਂ ਤੋਂ ਵੀ ਉਸ ਦੇ ਗੈਂਗ ਨੇ ਕਰੋੜਾਂ ਰੁਪਏ ਵਸੂਲੇ ਹਨ। ਲਾਰੈਂਸ ਵਲੋਂ ਗੈਂਗਸਟਰ ਆਨੰਦਪਾਲ ਦੇ ਭਰਾ ਵਿੱਕੀ ਸਿੰਘ ਅਤੇ ਮਨਜੀਤ ਸਿੰਘ ਉਸ ਦੇ ਲਈ ਰਾਜਸਥਾਨ ਵਿਚ ਵਸੂਲੀ ਕਰਦੇ ਹਨ, ਜਦਕਿ ਪੰਜਾਬ ਨੂੰ ਗੋਲਡੀ ਬਰਾੜ ਨੇ ਸੰਭਾਲਿਆ ਹੈ। ਅਨਮੋਲ ਬਿਸ਼ਨੋਈ ਰਾਜਸਥਾਨ ਤੇ ਹਰਿਆਣਾ ਨੂੰ ਮੌਨੀਟਰ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ, ਕੇਂਦਰ ਨੇ ਮੰਗੀਆਂ ਅਰਜ਼ੀਆਂ
ਖਾਲਿਸਤਾਨੀ ਸਮਰਥਕਾਂ ਨਾਲ ਕਨੈਕਸ਼ਨ
ਸੂਤਰਾਂ ਮੁਤਾਬਕ ਲਾਰੈਂਸ ਲਈ ਹਵਾਲਾ ਤੋਂ ਪੈਸੇ ਲੈਣ ਦੇਣ ਕਰਨ ਵਾਲਾ ਸ਼ਖਸ ਮਨੀਸ਼ ਭੰਡਾਰੀ ਹੈ। ਜੋ ਇਸ ਸਮੇਂ ਥਾਈਲੈਂਡ ਵਿਚ ਬਾਲੀਵੁੱਡ ਕਲੱਬ ਨਾਮ ਦੀ ਇਕ ਚੇਨ ਚਲਾ ਰਿਹਾ ਹੈ। ਇਸ ਦੇ ਕਈ ਹੋਟਲ ਅਤੇ ਕਲੱਬ ਹਨ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਤੋਂ ਪੈਸੇ ਲੈ ਕੇ ਉਸ ਨੂੰ ਹਵਾਲਾ ਰਾਹੀਂ ਦੂਜੇ ਦੇਸ਼ਾਂ ਵਿਚ ਸਪਲਾਈ ਕਰ ਦਿੰਦਾ ਹੈ। ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਵਿਚ ਡ੍ਰੋਨ ਰਾਹੀਂ ਹਥਿਆਰਾਂ ਦੀ ਸਪਾਲਈ ਮਿਲ ਰਹੀ ਹੈ। ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਵਿਚ ਹਰਵਿੰਦਰ ਸਿੰਘ ਰਿੰਦਾ ਦੇ ਨੈਟਵਰਕ ਦਾ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਲੀਡ ਕਰ ਰਹੇ ਵਧਾਵਾ ਸਿੰਘ ਬੱਬਰ ਦਾ ਵੱਡਾ ਰੋਲ ਹੈ। ਮੋਹਾਲੀ ਵਿਚ ਆਰ. ਪੀ. ਜੀ. ਅਟੈਕ ਵਿਚ ਵੀ ਇਨ੍ਹਾਂ ਦਾ ਹੱਥ ਸੀ।
ਇਹ ਵੀ ਪੜ੍ਹੋ : ਹਵਸ ’ਚ ਅੰਨ੍ਹੇ 55 ਸਾਲਾ ਤਾਏ ਨੇ ਸ਼ਰਮਸਾਰ ਕੀਤੀ ਇਨਸਾਨੀਅਤ, 3 ਸਾਲਾ ਭਤੀਜੀ ਨਾਲ ਟੱਪੀਆਂ ਹੱਦਾਂ
ਕੀ ਕਹਿਣਾ ਹੈ ਐਂਟੀ ਗੈਂਗਸਟਰ ਡੀ. ਆਈ. ਜੀ. ਗੁਰਪ੍ਰੀਤ ਭੁੱਲਰ ਦਾ
ਐਂਟੀ ਗੈਂਗਸਟਰ ਦੇ ਡੀ. ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸਾਡੀ ਫੋਰਸ ਵਲੋਂ ਲਗਾਤਾਰ ਮੁਹਿੰਮ ਜਾਰੀ ਹੈ, ਪੰਜਾਬ ਵਿਚ ਗੈਂਗਸਟਰਾਂ ਦੇ ਨੈੱਟਵਰਕ ਤਹਿਸ-ਨਹਿਸ ਕੀਤੇ ਜਾ ਚੁੱਕੇ ਹਨ। ਸਾਡੀ ਫੋਰਸ ਨੇ ਪਿਛਲੇ ਇਕ ਸਾਲ ਵਿਚ 625 ਹਥਿਆਰ ਬਰਾਮਦ ਕੀਤੇ ਹਨ ਜਦਕਿ 179 ਗਿਰੋਹਾਂ ਦਾ ਭਾਂਡਾ ਭੰਨ ਕੇ 626 ਗੈਂਗਸਟਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਹੈ ਜਦਕਿ ਪੰਜ ਗੈਂਗਸਟਰ ਪੁਲਸ ਨਾਲ ਮੁਕਾਬਲੇ ਦੌਰਾਨ ਮਾਰੇ ਜਾ ਚੁੱਕੇ ਹਨ। ਅੱਗੇ ਵੀ ਗੈਂਗਸਟਰ ਖ਼ਿਲਾਫ਼ ਮੁਹਿੰਮ ਚੱਲਦੀ ਰਹੇਗੀ।
ਇਹ ਵੀ ਪੜ੍ਹੋ : ਬਠਿੰਡਾ ’ਚ ਕਿਰਾਏਦਾਰਾਂ ਵਲੋਂ ਕੀਤੇ ਮਕਾਨ ਮਾਲਕ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani