ਵੱਡਾ ਖ਼ੁਲਾਸਾ: ਖਰੜ ਦੇ CIA ਸਟਾਫ ’ਚ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ

Thursday, Aug 08, 2024 - 05:45 AM (IST)

ਚੰਡੀਗੜ੍ਹ (ਰਮੇਸ਼ ਹਾਂਡਾ) - ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਵਾਦਤ ਇੰਟਰਵਿਊ ਖਰੜ ਦੇ ਸੀ. ਆਈ. ਏ. ਸਟਾਫ ’ਚ ਹੋਈ ਸੀ। ਇਹ ਖ਼ੁਲਾਸਾ ਹਾਈ ਕੋਰਟ ਵੱਲੋਂ ਗਠਿਤ ਦੋ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ’ਚ ਹੋਇਆ ਹੈ, ਜੋ ਹਾਈ ਕੋਰਟ ਵਿਚ ਪੇਸ਼ ਕੀਤੀ ਗਈ ਹੈ।

ਰਿਪੋਰਟ ਅਨੁਸਾਰ ਜਦੋਂ ਲਾਰੈਂਸ ਨੂੰ ਇਕ ਜੇਲ ਤੋਂ ਦੂਜੀ ਜੇਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੂੰ ਖਰੜ ’ਚ ਸੀ. ਆਈ. ਏ. ਸਟਾਫ ’ਚ ਲਿਜਾ ਕੇ ਆਨਲਾਈਨ ਇੰਟਰਵਿਊ ਕਰਵਾਈ ਗਈ, ਜੋ ਟੀ.ਵੀ. ਚੈਨਲ ’ਤੇ ਪ੍ਰਸਾਰਿਤ ਕੀਤੀ ਗਈ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੂਜੀ ਇੰਟਰਵਿਊ ਰਾਜਸਥਾਨ ਦੇ ਜੈਪੁਰ ਤੋਂ ਰਿਕਾਰਡ ਕੀਤੀ ਗਈ ਸੀ, ਜਦੋਂ ਲਾਰੈਂਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਜੈਪੁਰ ਲਿਜਾਇਆ ਗਿਆ ਸੀ।

ਜਸਟਿਸ ਅਨੂਪਇੰਦਰ ਸਿੰਘ ’ਤੇ ਆਧਾਰਤ ਬੈਂਚ ਨੇ ਕੋਰਟ ਮਿੱਤਰ ਐਡਵੋਕੇਟ ਤਨੂੰ ਬੇਦੀ ਦੀ ਅਰਜ਼ੀ ’ਤੇ ਰਾਜਸਥਾਨ ਸਰਕਾਰ ਨੂੰ ਸੂਬੇ ਦੇ ਮੁੱਖ ਸਕੱਤਰ ਰਾਹੀਂ ਧਿਰ ਬਣਾ ਲਿਆ ਹੈ ਤੇ ਅਗਲੀ ਸੁਣਵਾਈ ’ਤੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ।


 


Inder Prajapati

Content Editor

Related News