ਅੰਮ੍ਰਿਤਸਰ : ਸਖ਼ਤ ਸੁਰੱਖਿਆ ਵਿਚਕਾਰ ਲਾਰੈਂਸ ਬਿਸ਼ਨੋਈ ਦੀ ਅਦਾਲਤ ''ਚ ਪੇਸ਼ੀ, 5 ਦਿਨਾਂ ਦੇ ਰਿਮਾਂਡ ''ਤੇ

Wednesday, Jul 06, 2022 - 09:20 AM (IST)

ਅੰਮ੍ਰਿਤਸਰ (ਸੰਜੀਵ) : ਖਰੜ ਦੇ ਇੰਟੈਰੋਗੇਸ਼ਨ ਸੈਂਟਰ ਤੋਂ ਬੀਤੀ ਦੇਰ ਰਾਤ ਅੰਮ੍ਰਿਤਸਰ ਲਿਆਂਦੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸਵੇਰੇ 7.10 ਵਜੇ ਸੁਰੱਖਿਆ ਬੰਦੋਬਸਤ 'ਚ ਜ਼ਿਲ੍ਹਾ ਕਚਿਹਰੀ ਲਿਆਂਦਾ ਗਿਆ। ਇੱਥੇ ਕਰੀਬ ਡੇਢ ਘੰਟੇ ਦੀ ਪੇਸ਼ੀ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੂੰ 5 ਦਿਨਾ ਦਾ ਰਿਮਾਂਡ ਅਦਾਲਤ ਵੱਲੋਂ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਨਿੱਜੀ ਤੇ ਸਰਕਾਰੀ ਅਦਾਰੇ ਹੁਣ ਨਹੀਂ ਕਰ ਸਕਣਗੇ ਮਨਮਰਜ਼ੀ, ਜਾਰੀ ਹੋਈ ਸਖ਼ਤ ਹੁਕਮਾਂ ਵਾਲੀ ਇਹ ਚਿੱਠੀ

ਹੁਣ ਲਾਰੈਂਸ ਬਿਸ਼ਨੋਈ ਨੂੰ 11 ਜੁਲਾਈ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਲਾਰੈਂਸ ਦੀ ਸੁਰੱਖਿਆ 'ਚ 18 ਗੱਡੀਆਂ ਦੇ ਕਾਫ਼ਲੇ 'ਚ ਸ਼ਾਮਲ 2 ਬੁਲੇਟ ਪਰੂਫ ਗੱਡੀਆਂ 'ਚੋਂ ਇਕ 'ਚ ਬਿਸ਼ਨੋਈ ਨੂੰ ਬਿਠਾਇਆ ਗਿਆ ਸੀ। ਅੰਮ੍ਰਿਤਸਰ ਦੇ ਸਟੇਟ ਆਪਰੇਸ਼ਨ ਸੈੱਲ ਤੋਂ ਸ਼ੁਰੂ ਹੋਇਆ ਕਾਫ਼ਲਾ ਜ਼ਿਲ੍ਹਾ ਕਚਿਹਰੀ ਪਹੁੰਚਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ, ਵੈੱਬਸਾਈਟ 'ਤੇ ਇੰਝ ਚੈੱਕ ਕਰੋ Result

ਇੱਥੇ ਦੱਸਣਯੋਗ ਹੈ ਕਿ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕਰਨ ਲਈ ਹੁਸ਼ਿਆਰਪੁਰ, ਮੋਹਾਲੀ, ਫਾਜ਼ਿਲਕਾ ਅਤੇ ਮੋਗਾ ਪੁਲਸ ਵੀ ਅੰਮ੍ਰਿਤਸਰ ਆਈ ਹੋਈ ਸੀ, ਜਦੋਂ ਕਿ ਅੰਮ੍ਰਿਤਸਰ ਪੁਲਸ ਦੇ ਚੱਲ ਰਹੇ ਰਿਮਾਂਡ ਨੂੰ ਅਦਾਲਤ ਵੱਲੋਂ ਵਧਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News