ਅੰਤਰਰਾਸ਼ਟਰੀ ਡਾਨ ਬਣਨ ਦੀ ਰਾਹ ’ਤੇ ਚੱਲ ਰਿਹਾ ਗੈਂਗਸਟਰ ਲਾਰੈਂਸ ਬਿਸ਼ਨੋਈ, ਇੰਝ ਚਲਾਉਂਦੈ ਗੈਂਗ
Wednesday, Jun 01, 2022 - 10:34 PM (IST)
ਚੰਡੀਗੜ੍ਹ : ਭਾਰਤ ਦੀ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਮੰਨੀ ਜਾਣ ਵਾਲੀ ਜੇਲ ਤਿਹਾੜ ਵਿਚ ਬੰਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਕਮ ਦੇ ਕੇ ਕਤਲ ਅਤੇ ਫਿਰੌਤੀ ਮੰਗਣ ਦਾ ਧੰਦਾ ਚਲਾ ਰਿਹਾ ਹੈ। ਉਸ ਦਾ ਕੰਮ ਕਰਨ ਦਾ ਸਟਾਈਲ ਹੈਰਾਨ ਕਰਨ ਵਾਲਾ ਹੈ ਅਤੇ ਇਕ ਕਾਰੋਪਰੇਟ ਸੈਕਟਰ ਵਾਂਗ ਲਾਰੈਂਸ ਨੇ ਕੰਮ ਨੂੰ ਆਪਣੇ ਗੁਰਗਿਆਂ ਵਿਚ ਵੰਡਿਆ ਹੋਇਆ ਹੈ। ਲਾਰੈਂਸ ਦਾ ਨੈਟਵਰਕ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਯੂ. ਪੀ. ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਫੈਲ ਰਿਹਾ ਹੈ। ਉਸ ਦਾ ਸੁਫਨਾ ਅੰਤਰਰਾਸ਼ਟਰੀ ਪੱਧਰ ਦਾ ਡਾਨ ਬਣਨ ਦਾ ਹੈ।
ਇਹ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਮਨਕੀਰਤ ਔਲਖ ਨੂੰ ਧਮਕੀ ਤੋਂ ਬਾਅਦ ਪੰਜਾਬ ਪੁਲਸ ਦੇ ਸਾਹ ਫੁੱਲੇ, ਦਾਅ ’ਤੇ ਲੱਗੀ ਸਾਖ
ਸੂਤਰਾਂ ਮੁਤਾਬਕ ਆਮ ਤੌਰ ’ਤੇ ਲਾਰੈਂਸ ਜੇਲ ਤੋਂ ਵਿਦੇਸ਼ੀ ਸਿਮ ਦਾ ਇਸਤੇਮਾਲ ਨਾਲ ਹੀ ਸਾਰੇ ਸੰਦੇਸ਼ ਵਟਸਐਪ ਰਾਹੀਂ ਆਪਣੇ ਗੁਰਗਿਆਂ ਨੂੰ ਭੇਜਦਾ ਹੈ। ਵੱਡੇ-ਵੱਡੇ ਗੈਂਗਸਟਰਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਦੇ ਨੈੱਟਵਰਕ ਨੂੰ ਆਪਣੇ ਨਾਲ ਮਿਲਾ ਲਿਆ ਹੈ। ਲਾਰੈਂਸ ਨੇ ਆਪਣੀ ਤਾਕਤ ਨੂੰ ਵਧਾਉਣ ਲਈ ਖਤਰਨਾਕ ਗੈਂਗਸਟਰ ਕਾਲਾ ਜਠੇੜੀ ਨਾਲ ਹੱਥ ਮਿਲਾ ਲਿਆ ਅਤੇ ਉਸ ਦੀ ਗੈਂਗ ਵਿਚ 700 ਦੇ ਕਰੀਬ ਸ਼ੂਟਰ ਅਤੇ ਗੁਰਗੇ ਸ਼ਾਮਲ ਹੋ ਗਏ। ਪੰਜਾਬ ਵਿਚ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਲਾਰੈਂਸ ਨੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾਇਆ ਹੋਇਆ ਹੈ ਅਤੇ ਉਸ ਦੇ ਪੂਰੇ ਨੈਟਵਰਕ ਨੂੰ ਕਾਰਪੋਰੇਟ ਵਾਂਗ ਆਪਣੇ ਨਾਲ ਮਿਲਾ ਕੇ ਆਪਣੀ ਗੈਂਗ ਦਾ ਦਾਇਰਾ ਵਧਾ ਲਿਆ ਹੈ।
ਇਹ ਵੀ ਪੜ੍ਹੋ : ਨੌਜਵਾਨ ਪੁੱਤ ਦੀ ਮੌਤ ਨਾਲ ਟੁੱਟ ਕੇ ਚੂਰ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੰਤਿਮ ਯਾਤਰਾ ’ਚ ਉਤਾਰ ਦਿੱਤੀ ਪੱਗ
ਅਖ਼ਬਾਰੀ ਰਿਪੋਰਟਾਂ ਮੁਤਾਬਕ ਰਾਜਸਥਾਨ ਵਿਚ ਆਪਣੇ ਪੈਰ ਜਮਾਉਣ ਲਈ ਉਥੋਂ ਦੇ ਗੈਂਗਸਟਰ ਆਨੰਦਪਾਲ ਨੂੰ ਆਪਣਾ ਸਾਥੀ ਬਣਾ ਲਿਆ ਅਤੇ ਆਨੰਦਪਾਲ ਦੇ ਐਨਕਾਊਂਟਰ ਤੋਂ ਬਾਅਦ ਉਸ ਦੇ ਗਿਰੋਹ ਦਾ ਚੀਫ ਬਣ ਗਿਆ। ਇਸ ਤਰ੍ਹਾਂ ਰਾਜਸਥਾਨ ਵਿਚ ਇਕ ਵੱਡਾ ਨੈਟਵਰਕ ਲਾਰੈਂਸ ਦਾ ਹਿੱਸਾ ਬਣ ਗਿਆ। ਰਾਜਪੂਤ ਸਮਾਜ ਦੇ ਲੋਕਾਂ ਵਿਚ ਆਪਣੀ ਜਗ੍ਹਾ ਬਨਾਉਣ ਲਈ ਉਸ ਨੇ ਆਨੰਦਪਾਲ ਗੈਂਗ ਨਾਲ ਜੁੜੇ ਲੋਕਾਂ ਦਾ ਵੀ ਸਾਥ ਦਿੱਤਾ ਤਾਂ ਕਿ ਆਨੰਦਪਾਲ ਦੇ ਸਮਰਥਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾਈ ਜਾ ਸਕੇ ਅਤੇ ਉਸ ਵਿਚ ਉਹ ਕਾਮਯਾਬ ਵੀ ਹੋ ਗਿਆ। ਰਾਜਸਥਾਨ ਵਿਚ ਆਨੰਦਪਾਲ ਤੋਂ ਬਾਅਦ ਉਸ ਨੇ ਲੇਡੀ ਡਾਨ ਦਾ ਸਹਾਰਾ ਲਿਆ ਅਤੇ ਆਪਣੇ ਨੈਟਵਰਕ ਨੂੰ ਰਾਜਸਥਾਨ ਵਿਚ ਹੋਰ ਤਾਕਤਵਰ ਬਣਾਇਆ। ਲਾਰੈਂਸ ਅਤੇ ਉਸ ਦੀ ਗੈਂਗ ਨਾਲ ਜੁੜੇ ਸਾਰੇ ਵੱਡੇ ਚਿਹਰੇ ਇਸ ਸਮੇਂ ਸਲਾਘਾਂ ਪਿੱਛੇ ਹਨ, ਉਹ ਇਕ ਸੰਦੇਸ਼ ਮਿਲਣ ’ਤੇ ਲਾਰੈਂਸ ਲਈ ਵੱਡੀ ਤੋਂ ਵੱਡੀ ਵਾਰਦਾਤ ਕਰਨ ਲਈ ਤਿਆਰ ਰਹਿੰਦੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਦਮੇ ’ਚ 17 ਸਾਲਾ ਮੁੰਡੇ ਨੇ ਪੀਤਾ ਜ਼ਹਿਰ
600 ਤੋਂ ਵੱਧ ਸ਼ੂਟਰਾਂ ਨੂੰ ਸੰਭਾਲ ਰਿਹਾ ਹੈ ਲਾਰੈਂਸ
ਅਖ਼ਬਾਰੀ ਰਿਪੋਰਟਾਂ ਮੁਤਾਬਕ ਲਾਰੈਂਸ ਜੇਲ ਵਿਚ ਵਿਦੇਸ਼ੀ ਸਿਮ ਨਾਲ ਇਸਤੇਮਾਲ ਕਰਕੇ 600 ਤੋਂ ਵੱਧ ਸ਼ਾਰਪ ਸ਼ੂਟਰਾਂ ਨੂੰ ਸੰਭਾਲ ਰਿਹਾ ਹੈ। ਲਾਰੈਂਸ ਦੇ ਮੈਸੇਜ ਸਿੱਧਾ ਵਿਦੇਸ਼ ਜਾਂਦੇ ਹਨ ਅਤੇ ਉਥੋਂ ਘੁੰਮ ਕੇ ਸਥਾਨਕ ਸ਼ੂਟਰਾਂ ਨੂੰ ਹੁਕਮ ਮਿਲਦੇ ਹਨ। ਆਪਣੇ ਸ਼ੂਟਰਾਂ ਨੂੰ ਪੈਸਿਆਂ ਦੀ ਕਮੀ ਨਹੀਂ ਆਉਣ ਦੇਣਾ ਅਤੇ ਹਰ ਤਰ੍ਹਾਂ ਦੀ ਮਦਦ ਕਰਨਾ ਉਸ ਦਾ ਸੁਭਾਅ ਹੈ। ਫਿਰੌਤੀ ਤੋਂ ਆਉਣ ਵਾਲੀ ਰਕਮ ਦਾ ਇਕ ਵੱਡਾ ਹਿੱਸਾ ਆਪਣੇ ਸਾਥੀਆਂ ਵਿਚ ਵੰਡ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਉਸ ਦੇ ਗੁਰਗੇ ਉਸ ਦੇ ਹੁਕਮ ’ਤੇ ਕੁੱਝ ਵੀ ਕਰਨ ਲਈ ਤਿਆਰ ਰਹਿੰਦੇ ਹਨ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦਾ ਵੱਡਾ ਫੇਲੀਅਰ, ਇਕ ਮਹੀਨੇ ਪਹਿਲਾਂ ਦਿੱਲੀ ਪੁਲਸ ਨੇ ਦਿੱਤੀ ਸੀ ਚਿਤਾਵਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?