''ਪੰਜਾਬ ਬੰਦ'' ਵਿਚਾਲੇ ਸਕੂਲਾਂ ''ਚ ਛੁੱਟੀ ਬਾਰੇ ਤਾਜ਼ਾ ਅਪਡੇਟ, ਜਾਣੋ ਕਿੱਥੇ ਖੁੱਲ੍ਹੇ ਅਤੇ ਕਿੱਥੇ ਰਹੇ ਬੰਦ
Thursday, Oct 15, 2026 - 09:44 AM (IST)
ਡੇਰਾਬੱਸੀ (ਅਨਿਲ ਸ਼ਰਮਾ) : ਪੰਜਾਬ ਬੰਦ ਦੇ ਸੱਦੇ ਨੂੰ ਦੇਖਦਿਆਂ ਅੱਜ ਕਈ ਇਲਾਕਿਆਂ 'ਚ ਸਕੂਲ ਖੁੱਲ੍ਹੇ ਹਨ, ਜਦੋਂ ਕਿ ਕਈ ਥਾਵਾਂ 'ਤੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ। ਹਾਲਾਂਕਿ ਪੂਰੇ ਸੂਬੇ ਦੇ ਸਕੂਲ ਬੰਦ ਰੱਖਣ ਬਾਰੇ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਮੱਦੇਨਜ਼ਰ ਡੇਰਾਬੱਸੀ ਦੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ, ਹਾਲਾਂਕਿ ਬੀਤੇ ਦਿਨ ਤੱਕ ਸਕੂਲਾਂ 'ਚ ਛੁੱਟੀ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸੀ ਪਰ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਬੱਚੇ ਸਕੂਲ ਪਹੁੰਚੇ ਤਾਂ ਵਿਦਿਆਰਥੀਆਂ ਨੂੰ ਛੁੱਟੀ ਦੀ ਸੂਚਨਾ ਮਿਲਣ ਤੋਂ ਬਾਅਦ ਵਾਪਸ ਘਰ ਭੇਜ ਦਿੱਤਾ ਗਿਆ। ਅਚਾਨਕ ਛੁੱਟੀ ਹੋਣ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਕੀ ਹੈ ਮਾਮਲਾ
ਕਈ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਕੰਮ ’ਤੇ ਜਾਣ ਦੀ ਤਿਆਰੀ ਕਰ ਰਹੇ ਸਨ ਪਰ ਛੁੱਟੀ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਨੂੰ ਮੁੜ ਸਕੂਲ ਪਹੁੰਚਣਾ ਪਿਆ। ਇਸ ਕਾਰਨ ਮਾਪਿਆਂ ਨੂੰ ਆਪਣੀ ਰੋਜ਼ਾਨਾ ਦੀ ਰੂਟੀਨ 'ਚ ਵੀ ਬਦਲਾਅ ਕਰਨਾ ਪਿਆ। ਉੱਥੇ ਹੀ ਸਕੂਲਾਂ 'ਚ ਛੁੱਟੀ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਦਿਆਰਥੀਆਂ ਨੂੰ ਘਰ ਵਾਪਸ ਪਰਤਣਾ ਪਿਆ। ਅਚਾਨਕ ਛੁੱਟੀ ਦੇ ਫ਼ੈਸਲੇ ਕਾਰਨ ਸਕੂਲ ਆਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਲੁਧਿਆਣਾ ਦੇ ਵੀ ਕਈ ਸਕੂਲ ਬੰਦ
ਇਸੇ ਤਰ੍ਹਾਂ ਲੁਧਿਆਣਾ ਦੇ ਕਈ ਪ੍ਰਮੁੱਖ ਨਿੱਜੀ ਸਕੂਲਾਂ ਨੂੰ ਵੀ ਅੱਜ ਬੰਦ ਰੱਖਿਆ ਗਿਆ ਹੈ, ਰਿਪੋਰਟਾਂ ਅਨੁਸਾਰ ਵੀਰਵਾਰ ਨੂੰ ਸੈਕਰਡ ਹਾਰਟ ਕਾਨਵੈਂਟ (ਸਰਾਭਾ ਨਗਰ), ਸੈਕਰਡ ਹਾਰਟ (ਭਾਈ ਰਣਧੀਰ ਸਿੰਘ ਨਗਰ), BCM ਆਰੀਆ (ਸ਼ਾਸਤਰੀ ਨਗਰ), ਮਾਨਵ ਰਚਨਾ ਸਕੂਲ, ਸਾਰੇ DAV ਸਕੂਲ, ਟੈਗੋਰ ਸਕੂਲ, ਦ੍ਰਿਸ਼ਟੀ ਸਕੂਲ, GNIPS, BVM ਗਰੁੱਪ ਆਫ਼ ਸਕੂਲਜ਼, ਜਲੰਧਰ ਡਾਇਓਸੀਸ ਅਧੀਨ ਆਉਂਦੇ ਸੈਕਰਡ ਹਾਰਟ ਸਕੂਲ, ਲੇਕਵੁੱਡ ਸਕੂਲ, ਜੀਵਨ ਮਾਡਲ ਸਕੂਲ ਅਤੇ ਕਲੇਅ (Clay) ਸਕੂਲ ਬੰਦ ਰਹਿਣਗੇ।
ਇਹ ਵੀ ਪੜ੍ਹੋ : 'ਪੰਜਾਬ ਬੰਦ' ਦੇ ਸੱਦੇ ਦਾ ਅਸਰ, ਲੁਧਿਆਣਾ ਦੇ ਕਈ ਸਕੂਲ ਅੱਜ ਰਹਿਣਗੇ ਬੰਦ
ਪਟਿਆਲਾ ਦੇ ਸਕੂਲ ਰਹੇ ਖੁੱਲ੍ਹੇ
ਪਟਿਆਲਾ (ਪਰਮੀਤ) : ਪੰਜਾਬ ਬੰਦ ਦੌਰਾਨ ਬੇਸ਼ੱਕ ਕੁੱਝ ਸ਼ਹਿਰਾਂ 'ਚ ਸਕੂਲਾਂ ਨੇ ਛੁੱਟੀ ਦਾ ਐਲਾਨ ਕੀਤਾ ਹੈ ਪਰ ਪਟਿਆਲਾ 'ਚ ਬਹੁਤੇ ਸਕੂਲ ਖੁੱਲ੍ਹ ਗਏ ਹਨ। ਬੇਸ਼ੱਕ ਇਕ ਦੋ ਸਕੂਲਾਂ ਨੇ ਛੁੱਟੀ ਦਾ ਐਲਾਨ ਕੀਤਾ ਹੈ ਪਰ ਸਾਰੇ ਹੀ ਸਰਕਾਰੀ ਅਤੇ ਤਕਰੀਬਨ ਬਹੁ ਗਿਣਤੀ ਪ੍ਰਾਈਵੇਟ ਸਕੂਲ ਖੁੱਲ੍ਹੇ ਹਨ ਅਤੇ ਵਿਦਿਆਰਥੀ ਪੜ੍ਹਨ ਵਾਸਤੇ ਪਹੁੰਚੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
