ਚੜ੍ਹਦੇ ਸਾਲ ਘਰ 'ਚ ਵਿਛੇ ਸਥਰ, ਦੇਰ ਰਾਤ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ
Tuesday, Jan 02, 2024 - 11:19 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ, ਜਿੱਥੇ ਨਵਾਂ ਸਾਲ ਕਈ ਲੋਕਾਂ ਲਈ ਖ਼ੁਸ਼ੀਆਂ ਲੈ ਕੇ ਆਇਆ ਹੈ, ਉਥੇ ਹੀ ਇਹ ਸਾਲ ਕਈਆਂ ਲਈ ਕਾਲ ਬਣ ਕੇ ਆਇਆ ਹੈ। ਅਜਿਹਾ ਹੀ ਕੁਝ ਹੋਇਆ ਟਾਂਡਾ 'ਚ। ਦਰਅਸਲ, ਬੀਤੀ ਦੇਰ ਰਾਤ ਪੁਲ ਪੁਖਤਾ ਮਿਆਣੀ ਰੋਡ 'ਤੇ ਸੰਤ ਮਾਝਾ ਸਿੰਘ ਕਾਲਜ ਨਜਦੀਕ ਵਾਪਰੇ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਬੀ ਮੋਟਰਸਾਈਕਲ ਦੇ ਸਵਾਰ ਸੀ, ਜਦੋਂ ਦੇਰ ਰਾਤ ਇਹ ਹਾਦਸਾ ਹੋਇਆ।
ਇਹ ਵੀ ਪੜ੍ਹੋ : ਪਾਕਿਸਤਾਨੀ ਨੌਜਵਾਨ ਦੀ UAE 'ਚ ਖੁੱਲ੍ਹੀ ਕਿਸਮਤ, ਲੱਗਾ ਜੈਕਪਾਟ ਬਣਿਆ ਅਰਬਪਤੀ
ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਸੁਖਵਿੰਦਰ ਕੁਮਾਰ ਸਾਬੀ ਵਾਸੀ ਪਿੰਡ ਪੁਲ ਪੁਖਤਾ ਦੇ ਰੂਪ 'ਚ ਹੋਈ ਹੈ। ਹਾਲਾਂਕਿ ਸੁਖਵਿੰਦਰ ਕੁਮਾਰ ਸਾਬੀ ਕਿਹੜੇ ਹਾਲਾਤਾਂ 'ਚ ਹਾਦਸੇ ਦਾ ਸ਼ਿਕਾਰ ਹੋਇਆ, ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲ ਸਕੀ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8