ਅੰਡਰਗ੍ਰੈਜੂਏਟ ਕੋਰਸਾਂ ’ਚ ਆਨਲਾਈਨ ਫਾਰਮ ਜਮ੍ਹਾਂ ਕਰਾਉਣ ਦੀ ਆਖ਼ਰੀ ਤਾਰੀਖ਼ 2 ਜੁਲਾਈ
Monday, Jul 01, 2024 - 11:46 AM (IST)

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ.ਯੂ.) ਸੈਸ਼ਨ 2024 ’ਚ ਅੰਡਰ ਗ੍ਰੈਜੂਏਟ ਕੋਰਸਾਂ ਲਈ ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਖ਼ 2 ਜੁਲਾਈ ਹੈ। ਵਿਦਿਆਰਥੀ ਪੀ. ਯੂ. ਦੀ ਵੈੱਬਸਾਈਟ ’ਤੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਰਿਜ਼ਰਵ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਦਸਤਾਵੇਜ਼ 4 ਜੁਲਾਈ ਤੱਕ ਜਮ੍ਹਾਂ ਕੀਤੇ ਜਾਣਗੇ।
ਜਿਨ੍ਹਾਂ ਵਿਦਿਆਰਥੀਆਂ ਦੀ ਯੋਗਤਾ ਪ੍ਰੀਖਿਆ ਵਿਭਾਗੀ ਪੱਧਰ ’ਤੇ ਲਈ ਗਈ ਹੈ, ਉਨ੍ਹਾਂ ਦੀ ਮੈਰਿਟ ਸੂਚੀ 10 ਜੁਲਾਈ ਨੂੰ ਆਨਲਾਈਨ ਪਾ ਦਿੱਤੀ ਜਾਵੇਗੀ। ਜੇਕਰ ਕੋਈ ਇਤਰਾਜ਼ ਹੈ ਤਾਂ ਵਿਦਿਆਰਥੀ 11 ਜੁਲਾਈ ਨੂੰ ਜਮ੍ਹਾਂ ਕਰਵਾ ਸਕਦੇ ਹਨ। 13 ਜੁਲਾਈ ਨੂੰ ਫਾਈਨਲ ਮੈਰਿਟ ਸੂਚੀ ਤੇ ਡੀ. ਯੂ. ਆਈ. ਪ੍ਰਵਾਨਗੀ ਤੋਂ ਬਾਅਦ ਮੈਰਿਟ ਸੂਚੀ 16 ਜੁਲਾਈ ਨੂੰ ਵੈੱਬਸਾਈਟ ’ਤੇ ਪਾ ਦਿੱਤੀ ਜਾਵੇਗੀ, ਜਦੋਂ ਕਿ ਵਿਭਾਗਾਂ ’ਚ ਪੜ੍ਹਾਈ 18 ਜੁਲਾਈ ਤੋਂ ਸ਼ੁਰੂ ਹੋਵੇਗੀ।