ਜੀ. ਐੱਸ. ਟੀ. ਮੁਕਤ ਹੋਇਆ ਲੰਗਰ, ਨੋਟੀਫਿਕੇਸ਼ਨ ਜਾਰੀ
Monday, Dec 31, 2018 - 02:45 PM (IST)

ਚੰਡੀਗੜ੍ਹ\ਅੰਮ੍ਰਿਤਸਰ (ਬਿਊਰੋ) : ਲੰਗਰ ਤੋਂ ਜੀ.ਐੱਸ.ਟੀ. ਹਟਾਉਣ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਜਿਸ ਦੀ ਨੋਟੀਫਿਕੇਸ਼ਨ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤੀ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਸੇਵਾ ਭੋਜ ਯੋਜਨਾ ਤਹਿਤ ਗੁਰਦੁਆਰੇ, ਮੰਦਰ ਤੇ ਚਰਚ ਦੇ ਲੰਗਰ 'ਤੇ ਲੱਗਿਆ ਜੀ. ਐੱਸ. ਟੀ. ਜੋ ਹੁਣ ਤੱਕ ਕੇਂਦਰ ਨੇ ਵਸੂਲਿਆ ਹੈ ਉਸ ਨੂੰ ਵਾਪਸ ਮੋੜਿਆ ਜਾਵੇਗਾ।
ਇੱਥੇ ਦੱਸ ਦੇਈਏ ਕਿ 1 ਅਗਸਤ ਨੂੰ ਕੇਂਦਰ ਸਰਕਾਰ ਨੇ ਲੰਗਰ ਦੀ ਰਸਦ ਨੂੰ ਜੀ. ਐੱਸ. ਟੀ. ਮੁਕਤ ਕਰਨ ਦਾ ਫੈਸਲਾ ਕੀਤਾ ਸੀ। ਹੁਣ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੰਬੰਧਤ ਧਾਰਮਿਕ ਸੰਸਥਾਵਾਂ ਨੂੰ ਆਪਣੇ-ਆਪ ਨੂੰ ਰਜਿਸਟਰਡ ਕਰਵਾਉਣਾ ਪਵੇਗਾ ਤੇ ਸਰਕਾਰ ਇਨ੍ਹਾਂ ਸੰਸਥਾਵਾਂ ਨੂੰ ਤਿੰਨ ਮਹੀਨੇ ਦਾ ਜੀ. ਐੱਸ. ਟੀ. ਵਾਪਸ ਮੋੜੇਗੀ। ਇਸ ਲਈ ਨੋਡਲ ਅਧਿਕਾਰੀ ਵੀ ਨਿਯੁਕਤ ਕਰ ਦਿੱਤਾ ਗਿਆ ਹੈ।