ਲੰਗਾਹ ਨੂੰ ਅਕਾਲ ਤਖਤ ਤੋਂ ਮਰਿਯਾਦਾ ਅਨੁਸਾਰ ਮਿਲਣੀ ਚਾਹੀਦੀ ਮੁਆਫੀ : ਢੱਡਰੀਆਂ ਵਾਲੇ
Tuesday, Jun 29, 2021 - 03:09 AM (IST)
ਅੰਮ੍ਰਿਤਸਰ(ਬੱਲ)- ਦੇਸ਼ ਭਰ ਵਿਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਮੁੱਖ ਸੰਚਾਲਕ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਪੰਥ ’ਚੋਂ ਛੇਕੇ ਗਏ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਹੱਕ 'ਚ ਨਿੱਤਰਦੇ ਹੋਏ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਘਰੇਲੂ ਕਲੇਸ਼ ਕਾਰਨ ਅਮਰੀਕਾ ’ਚ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ
ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਲੰਗਾਹ ਪਿਛਲੇ 70 ਦਿਨਾਂ ਤੋਂ ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਆਪਣੀ ਭੁੱਲ ਬਖਸ਼ਾਉਣ ਅਤੇ ਪੰਥ ’ਚ ਵਾਪਸੀ ਦੀ ਫਰਿਆਦ ਲੈ ਕੇ ਆ ਰਹੇ ਹਨ ਪਰ ਸਿੱਖ ਪੰਥ ਦੀ ਮਰਿਆਦਾ ਅਨੁਸਾਰ ਉਨ੍ਹਾਂ ਦੀ ਭੁੱਲ ਬਖਸ਼ਣ ਨੂੰ ਤਰਜੀਹੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮੁੱਢ ਕਦੀਮ ਤੋਂ ਹੀ ਸਿੱਖ ਧਰਮ ਦੀ ਮਰਿਆਦਾ ਰਹੀ ਹੈ ਕਿ ਜੇਕਰ ਕੋਈ ਵੱਡੇ ਤੋਂ ਵੱਡਾ ਗੁਨਾਹ ਕਰ ਕੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਆਇਆ ਹੈ ਤਾਂ ਉਸ ਨੂੰ ਮੁਆਫੀ ਜ਼ਰੂਰ ਮਿਲਦੀ ਰਹੀ ਹੈ।
ਇਹ ਵੀ ਪੜ੍ਹੋ- ਕਰੋੜਾਂ ਰੁਪਏ ਦੀ ਕੋਕੀਨ ਸਮੇਤ ਪੁਲਸ ਵਲੋਂ ਕਾਰ ਸਵਾਰ ਕਾਬੂ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਕਿਹਾ ਕਿ ਭਾਵੇਂ ਸੁੱਚਾ ਸਿੰਘ ਲੰਗਾਹ ਦੇ ਨਾਲ ਉਨ੍ਹਾਂ ਦਾ ਕੋਈ ਨਿੱਜੀ ਵਾਹ ਵਾਸਤਾ ਨਹੀਂ ਪਰ ਪੰਥਕ ਮਰਿਯਾਦਾ ਕਹਿੰਦੀ ਹੈ ਕਿ ਖਿਮਾ ਜਾਚਨਾ ਕਰਨ ਵਾਲੇ ਵਿਅਕਤੀ ਨੂੰ ਮੁਆਫ਼ੀ ਮਿਲਣੀ ਚਾਹੀਦੀ ਹੈ।