ਲੰਗਾਹ ਦੀ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ੀ ਹੋਵੇਗੀ 10 ਨੂੰ

Friday, Jan 05, 2018 - 11:10 AM (IST)

ਲੰਗਾਹ ਦੀ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ੀ ਹੋਵੇਗੀ 10 ਨੂੰ

ਗੁਰਦਾਸਪੁਰ (ਦੀਪਕ) – ਜਬਰ-ਜ਼ਨਾਹ ਮਾਮਲੇ 'ਚ ਕੇਂਦਰੀ ਜੇਲ ਪਟਿਆਲਾ 'ਚ ਬੰਦ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਹੁਣ ਅਗਲੀ ਪੇਸ਼ੀ 10 ਜਨਵਰੀ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਵੇਗੀ। 
ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਲੰਗਾਹ 'ਤੇ ਥਾਣਾ ਸਿਟੀ ਗੁਰਦਾਸਪੁਰ 'ਚ ਜਬਰ-ਜ਼ਨਾਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਲੰਗਾਹ ਦੇ ਖਿਲਾਫ ਵਿਜੀਲੈਂਸ ਵਿਭਾਗ 'ਚ ਤਾਇਨਾਤ ਇਕ ਮਹਿਲਾ ਕਰਮਚਾਰੀ ਨੇ ਸੈਕਸ ਸੋਸ਼ਣ ਦਾ ਦੋਸ਼ ਲਾਇਆ ਗਿਆ, ਜਿਸ ਕਾਰਨ ਪਹਿਲਾਂ ਲੰਗਾਹ ਨੁੰ ਕਪੂਰਥਲਾ ਦੀ ਜੇਲ ਵਿਚ ਰੱਖਿਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਪਟਿਆਲਾ ਜੇਲ 'ਚ ਸਿਫਟ ਕਰ ਦਿੱਤਾ ਗਿਆ।


Related News