ਮਕਾਨ ਮਾਲਕ ਨੇ ਕਿਰਾਏ ਲਈ ਕੀਤਾ ਤੰਗ ਤਾਂ ਕਿਰਾਏਦਾਰ ਨੇ ਚੁੱਕਿਆ ਖ਼ੌਫ਼ਨਾਕ ਕਦਮ
Tuesday, Jun 02, 2020 - 11:45 AM (IST)

ਪਟਿਆਲਾ (ਬਲਜਿੰਦਰ): ਸ਼ਹਿਰ ਦੀ ਬਾਬੂ ਸਿੰਘ ਕਲੋਨੀ ਵਿਚ ਬੀਤੀ ਰਾਤ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਰਤਨ (31) ਵਲੋਂ ਫਾਹਾ ਲੈਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਰਤਨ ਨੂੰ ਉਸ ਦਾ ਮਕਾਨ ਮਾਲਕ ਸ਼ੰਕਰ ਕਿਰਾਏ ਲਈ ਪਰੇਸ਼ਾਨ ਕਰ ਰਿਹਾ ਸੀ।
ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਚ. ਓ. ਬਖਸ਼ੀਵਾਲਾ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਤਨ ਦੀ ਪਤਨੀ ਮੰਜੂ ਦੇ ਬਿਆਨਾਂ ਦੇ ਆਧਾਰ 'ਤੇ ਸ਼ੰਕਰ ਖਿਲਾਫ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਮਾਮਲਾ ਕਰ ਲਿਆ ਹੈ।