ਕਿਸਾਨ ਵਰਤਣ ਆਹ ਸਕੀਮ ਤਾਂ ਹੋ ਜਾਣਗੇ ਖੁਸ਼ਹਾਲ ਤੇ ਮਾਲੋਮਾਲ : ਫੂਲਕਾ (ਵੀਡੀਓ)
Tuesday, May 03, 2022 - 11:31 PM (IST)
ਚੰਡੀਗੜ੍ਹ : ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਘਟਦਾ ਜਾ ਰਿਹਾ ਹੈ, ਜਿਸ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਸਾਰੇ ਪਾਣੀ ਨੂੰ ਬਚਾਉਣ ਲਈ ਅੱਗੇ ਆਵਾਂਗੇ ਤਾਂ ਇਸ ਨੂੰ ਬਚਾਇਆ ਜਾ ਸਕਦਾ ਹੈ। ਪਾਣੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਚੁੱਕੀ ਹੈ, ਜਿਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਜ਼ਮੀਨ ਨੂੰ ਮੈਂ ਹੀ ਬਚਾਉਣਾ ਹੈ, ਕਿਸੇ ਹੋਰ ਨੇ ਨਹੀਂ। ਇਸ ਪਾਣੀ ਨੂੰ ਬਚਾਉਣ ਨਾਲ ਇਕ ਤਾਂ ਕਿਸਾਨਾਂ ਦੀ ਆਮਦਨ ਬਚਦੀ ਹੈ, ਦੂਜਾ ਜ਼ਮੀਨ ਵੀ ਬਚਦੀ ਹੈ ਤੇ ਇਹੀ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਬਿਲਕੁਲ ਗਲਤ ਗੱਲ ਹੈ ਕਿ ਜ਼ਮੀਨ ਨੂੰ ਕੱਦੂ ਕਰਨ ਤੋਂ ਇਲਾਵਾ ਕਿਸਾਨ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਇਸ ਦੇ ਬੜੇ ਵਧੀਆ ਵਿਕਲਪ ਹਨ ਤੇ ਇਸ ਨਾਲ ਆਮਦਨ ਵੀ ਵਧਦੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਲਪਾਂ ਨਾਲ ਬਹੁਤੇ ਕੀਟਨਾਸ਼ਕਾਂ ਦੀ ਵੀ ਲੋੜ ਨਹੀਂ ਪੈਂਦੀ।