ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ‘ਜ਼ਮੀਨ’, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ ''ਤੇ ਸੁਣਾਏ ਦੁਖੜੇ (ਵੀਡੀਓ)

06/16/2021 6:35:42 PM

ਗੁਰਦਾਸਪੁਰ (ਗੁਰਪ੍ਰੀਤ) - ਮਾਂ-ਬਾਪ ਆਪਣੇ ਬੱਚਿਆਂ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਉਹ ਬੱਚਿਆਂ ਦੀ ਖ਼ਾਤਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣੇ ਕਰ ਲੈਂਦੇ ਹਨ। ਅਜੌਕੇ ਦੌਰ ’ਚ ਕਲਯੁੱਗ ਦਾ ਅਜਿਹਾ ਸਮਾਂ ਆ ਗਿਆ ਹੈ ਕਿ ਔਲਾਦ ਨੂੰ ਆਪਣੇ ਮਾਂ ਪਿਓ ਨਾਲੋਂ ਜ਼ਿਆਦਾ ਜਾਇਦਾਦ ਪਿਆਰੀ ਹੋ ਗਈ ਹੈ। ਉਹੀ ਮਾਪੇ ਜੋ ਆਪਣੇ ਬੱਚਿਆਂ ਲਈ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੰਦੇ ਨੇ, ਉਹੀ ਬੱਚੇ ਬੁਢਾਪੇ ਵਿੱਚ ਮਾਂ ਪਿਓ ਨੂੰ ਜਾਇਦਾਦ ਦੀ ਖ਼ਾਤਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਮਾਮਲਾ ਕਾਦੀਆਂ ਦੇ ਪਿੰਡ ਨਾਥਪੁਰਾ ਦਾ ਸਾਹਮਣੇ ਆਇਆ ਹੈ, ਜਿਥੇ ਇਕ ਬਜ਼ੁਰਗ ਮਾਤਾ ਨੂੰ ਉਸ ਦੇ ਬੱਚਿਆਂ ਨੇ ਥੱਕੇ ਮਾਰ ਕੇ ਘਰੋਂ ਕੱਢ ਦੇਣ ਦੀ ਕੋਸ਼ਿਸ਼ ਕੀਤੀ ਗਈ। ਬਜ਼ੁਰਗ ਮਾਤਾ ਨੂੰ ਉਸ ਦੇ ਬੱਚਿਆਂ ਨੇ ਇਸ ਹੱਦ ਤੱਕ ਤੰਗ ਕਰ ਦਿੱਤਾ ਕਿ ਉਸ ਨੂੰ ਆਪਣਾ ਦੁੱਖ ਦੱਸਣ ਲਈ ਸੋਸ਼ਲ ਮੀਡੀਆ ’ਤੇ ਆਪਣੀ ਵੀਡੀਓ ਵਾਇਰਲ ਕਰਨੀ ਪਈ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ

 
ਸੋਸ਼ਲ ਮੀਡੀਆ ’ਤੇ ਬਜ਼ੁਰਗ ਮਾਤਾ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦਾ ਪਤਾ ਲੱਗਣ ’ਤੇ ਬਹੁਤ ਸਾਰੇ ਲੋਕ ਮਾਤਾ ਕੋਲ ਪੁੱਜੇ। ਇਸ ਘਟਨਾ ਦੇ ਸਬੰਧ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਤਾ ਨੇ ਦੱਸਿਆ ਕਿ ਮੇਰੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਹਨ। ਉਸ ਨੇ ਦੱਸਿਆ ਕਿ ਉਸ ਦੇ ਘਰ ਵਾਲੇ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਦੀ ਮੌਤ ਤੋਂ ਬਾਅਦ ਮੇਰੇ ਪੁੱਤਰਾਂ ਨੇ ਧੋਖੇ ਨਾਲ ਮੇਰੀ ਸਾਰੀ ਜ਼ਮੀਨ ਅਤੇ ਜਾਇਦਾਦ ਆਪਣੇ ਨਾਮ ਕਰਵਾ ਲਈ ਗਈ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਬੱਚਿਆਂ ਕੋਲੋਂ ਖ਼ਰਚਾ ਮੰਗਿਆ ਤਾਂ ਉਨ੍ਹਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦੇਣ ਦੀ ਕੋਸ਼ਿਸ਼ ਕੀਤੀ। ਬੱਚਿਆਂ ਦੇ ਇਸ ਵਿਵਹਾਰ ਤੋਂ ਦੁਖੀ ਹੋ ਕੇ ਮੈਂ ਆਪਣੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ ਹੈ ਤਾਂ ਕਿ ਮੈਨੂੰ ਇਨਸਾਫ ਮਿਲ ਸਕੇ। ਇਸ ਘਟਨਾ ਦੇ ਸਬੰਧ ’ਚ ਜਦੋਂ ਮਾਤਾ ਦੇ ਪੁੱਤਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੇ ਇਕ ਪੁੱਤਰ ਮਨਿੰਦਰ ਸਿੰਘ ਨੇ ਆਪਣੀ ਹੀ ਮਾਤਾ ’ਤੇ ਉਲਟ ਦੋਸ਼ ਲਗਾਉਂਣੇ ਸ਼ੁਰੂ ਕਰ ਦਿੱਤੇ।  

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਨੇ ਹੋਰ ਗਹਿਰਾ ਕੀਤਾ ਬਜ਼ੁਰਗਾਂ ਦਾ ਦਰਦ, ਬੱਚਿਆਂ ਦੇ ਫੋਨ ਦੀ 'ਉਡੀਕ' 'ਚ ਕੱਟ ਰਹੇ ਨੇ ਰਹਿੰਦੀ ਜ਼ਿੰਦਗੀ


rajwinder kaur

Content Editor

Related News