ਵਿਧਵਾ ਔਰਤ ਦੇ ਫ਼ਰਜ਼ੀ ਦਸਤਖ਼ਤ ਕਰ ਕੇ ਵੇਚੀ ਜ਼ਮੀਨ, 16 ਲੱਖ 25 ਹਜ਼ਾਰ ਦੀ ਮਾਰੀ ਠੱਗੀ

Monday, Dec 02, 2024 - 07:03 AM (IST)

ਵਿਧਵਾ ਔਰਤ ਦੇ ਫ਼ਰਜ਼ੀ ਦਸਤਖ਼ਤ ਕਰ ਕੇ ਵੇਚੀ ਜ਼ਮੀਨ, 16 ਲੱਖ 25 ਹਜ਼ਾਰ ਦੀ ਮਾਰੀ ਠੱਗੀ

ਖਰੜ (ਰਣਬੀਰ) : ਵਿਧਵਾ ਔਰਤ ਦੀ ਜ਼ਮੀਨ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਕੁਝ ਲੋਕਾਂ ਨੇ ਉਸ ਦਾ ਸੌਦਾ ਕਰ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਇਸ ਮਾਮਲੇ ’ਚ ਪਾਮ ਵਿਲੇਜ ਦੇ ਗੁਰਮੇਲ ਸਿੰਘ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਇਹ ਕਾਰਵਾਈ ਕੀਤੀ ਗਈ। 

ਜਾਣਕਾਰੀ ਦਿੰਦਿਆਂ ਪੀੜਤ ਨਰਮਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਖਾਨਪੁਰ ਸਥਿਤ ਜ਼ਮੀਨ ਵੇਚਣੀ ਸੀ, ਵਾਰ-ਵਾਰ ਤਹਿਸੀਲ ਆਦਿ ਦਫ਼ਤਰਾਂ ਦੇ ਚੱਕਰ ਲਗਾਉਣ ’ਚ ਅਸਮਰਥ ਸੀ। ਉਸ ਦੀ ਮੁਲਾਕਾਤ ਗੁਰਮੇਲ ਸਿੰਘ ਨਾਲ ਹੋਈ। ਉਸ ਨੇ ਦੱਸਿਆ ਕਿ ਉਹ 3-4 ਸਾਥੀਆਂ ਨਾਲ ਮਿਲ ਕੇ ਕੰਮ ਕਰਦਾ ਹੈ। ਗੁਰਮੇਲ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਉਸ ਦੀ ਸਾਰੀ ਪ੍ਰਾਪਰਟੀ ਖ਼ਰੀਦ ਲਵੇਗਾ। ਗੁਰਮੇਲ ਚੰਡੀਗੜ੍ਹ ਸੈਕਟਰ 44-ਬੀ ਦੇ ਰਹਿਣ ਵਾਲੇ ਰਿਸ਼ਤੇਦਾਰ ਸ਼ਿਵਦੇਵ ਸਿੰਘ ਨੂੰ ਲੈ ਕੇ ਉਸ ਕੋਲ ਆਇਆ ਤੇ ਕਿਹਾ ਕਿ ਰਜਿਸਟਰੀ ਸ਼ਿਵਦੇਵ ਦੇ ਨਾਂ ’ਤੇ ਕਰਵਾਉਣੀ ਹੈ। ਪੂਰਾ ਸੌਦਾ ਹੋਣ ਤੇ ਰਕਮ ਕਲੀਅਰ ਹੋਣ ’ਤੇ ਜ਼ਮੀਨ ਦੀ ਰਜਿਸਟਰੀ ਹੋ ਗਈ ਅਤੇ ਪ੍ਰਾਪਰਟੀ ਦਾ ਕਬਜ਼ਾ ਵੀ ਸ਼ਿਵਦੇਵ ਨੂੰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ : 15 ਸਾਲਾਂ 'ਚ 200 HIV ਪਾਜ਼ੇਟਿਵ ਦੇ ਹੋਏ ਵਿਆਹ, ਪੈਦਾ ਹੋਏ 64 ਬੱਚਿਆਂ 'ਚੋਂ 62 ਸਿਹਤਮੰਦ

ਮੋਬਾਈਲ ਕਾਲ ਡਿਟੇਲ ਤੇ ਲਿਖਾਈ ਦੀ ਵੀ ਜਾਂਚ ’ਚ ਸਾਹਮਣੇ ਆਇਆ ਸੱਚ
ਜੂਨ ’ਚ ਸ਼ਿਵਦੇਵ ਉਸ ਦੇ ਘਰ ਆਇਆ ਤੇ ਦੱਸਿਆ ਕਿ ਉਹ ਉਸ ਜ਼ਮੀਨ ’ਤੇ ਉਸਾਰੀ ਕਰਨਾ ਚਾਹੁੰਦਾ ਹੈ ਪਰ ਕੁਝ ਲੋਕ ਉਸ ਨੂੰ ਰੋਕ ਰਹੇ ਹਨ। ਉਨ੍ਹਾਂ ਲੋਕਾਂ ਅਨੁਸਾਰ ਜ਼ਮੀਨ ਦਾ ਬਿਆਨਾ ਉਨ੍ਹਾਂ ਦੇ ਨਾਂ ’ਤੇ ਹੈ। ਮਾਮਲਾ ਗੰਭੀਰ ਹੋਣ ’ਤੇ ਔਰਤ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। ਡੀ. ਐੱਸ. ਪੀ. ਵੱਲੋਂ ਕੀਤੀ ਜਾਂਚ ’ਚ ਮਹਿਲਾ ਨੂੰ ਸ਼ਾਮਲ ਕੀਤਾ ਤਾਂ ਨਰੇਸ਼ ਕੁਮਾਰ ਤੇ ਹੋਰਾਂ ਨੇ ਬਿਆਨੇ ਦੇ ਦਸਤਾਵੇਜ਼ ਪੇਸ਼ ਕੀਤੇ। ਇਨ੍ਹਾਂ ’ਤੇ ਔਰਤ ਦੇ ਫਰਜ਼ੀ ਦਸਤਖ਼ਤ ਸੀ। 

ਜਾਂਚ ਦੌਰਾਨ ਔਰਤ ਦੀ ਮੋਬਾਈਲ ਕਾਲ ਡਿਟੇਲ ਤੇ ਲਿਖਾਈ ਦੀ ਵੀ ਜਾਂਚ ਕੀਤੀ ਗਈ ਤਾਂ ਸਾਬਤ ਹੋਇਆ ਕਿ ਔਰਤ ਤੇ ਨਰੇਸ਼ ਕੁਮਾਰ ਦਾ ਕੋਈ ਸੰਪਰਕ ਨਹੀਂ ਸੀ। ਗੁਰਮੇਲ ਸਿੰਘ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਿੱਥੇ ਵੀ ਨਹੀਂ ਮਿਲਿਆ। ਇਹ ਸਪੱਸ਼ਟ ਹੋ ਗਿਆ ਕਿ ਗੁਰਮੇਲ ਨੇ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਬਿਆਨਾ ਨਰੇਸ਼ ਕੁਮਾਰ ਤੇ ਹੋਰਾਂ ਦੇ ਨਾਂ ’ਤੇ ਦਰਜ ਕਰਵਾਇਆ। ਇਸ ਦੌਰਾਨ ਗੁਰਮੇਲ ਨੇ 16 ਲੱਖ 25 ਹਜ਼ਾਰ ਰੁਪਏ ਮਹਿਲਾ ਦੇ ਖਾਤੇ ’ਚ ਜਮ੍ਹਾਂ ਕਰਵਾਏ, ਜੋ ਜ਼ਮੀਨ ਵੇਚਣ ਤੋਂ ਬਾਅਦ ਸ਼ਿਵਦੇਵ ਵੱਲੋਂ ਦਿੱਤੀ ਰਕਮ ’ਚੋਂ ਸੀ। ਬਾਅਦ ’ਚ ਗੁਰਮੇਲ ਨੇ ਇਹ ਰਕਮ ਕੱਢਵਾ ਲਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Sandeep Kumar

Content Editor

Related News