ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
Wednesday, Mar 01, 2023 - 06:26 PM (IST)
ਚੰਡੀਗੜ੍ਹ : ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਅਚਾਨਕ ਆਈ ਛੁੱਟੀ ਕਰਕੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਰਜਿਸਟਰੀ ਕਰਵਾਉਣ ਦੇ ਕੰਮ ਕਾਰ ਵਾਲੇ ਦਿਨ ਆਉਣ ਵਾਲੀ ਇਸ ਤਰ੍ਹਾਂ ਦੀ ਛੁੱਟੀ ਕਰਕੇ ਉਸ ਦਿਨ ਪਹਿਲਾਂ ਤੋਂ ਤੈਅ ਹੋਈ ਰਜਿਟਰੀ ਦਾ ਕੰਮ ਨਾ ਰੋਕਿਆ ਜਾਵੇ। ਦਰਅਸਲ ਰਜਿਸਟਰੀ ਕਰਵਾਉਣ ਲਈ ਲੋਕਾਂ ਨੇ ਪਹਿਲਾਂ ਹੀ ਆਨਲਾਈਨ ਸਮਾਂ ਲਿਆ ਹੁੰਦਾ ਹੈ ਅਤੇ ਅਚਾਨਕ ਛੁੱਟੀ ਹੋਣ ਨਾਲ ਲੋਕਾਂ ਨੂੰ ਰਜਿਸਟਰੀ ਦਾ ਸਮਾਂ ਰੀ-ਸ਼ਡਿਊਲ ਕਰਵਾਉਣਾ ਪੈਂਦਾ ਹੈ। ਉਥੇ ਹੀ ਜਿਹੜੇ ਲੋਕ ਦੂਰੋਂ ਰਜਿਸਟਰੀ ਕਰਵਾਉਣ ਲਈ ਆਏ ਹੁੰਦੇ ਹਨ, ਉਨ੍ਹਾਂ ਨੂੰ ਵੀ ਖੱਜਲ ਹੋਣਾ ਪੈਂਦਾ ਹੈ। ਪੰਜਾਬ ਸਰਕਾਰ ਕੋਲ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਪਹੁੰਚੀਆਂ ਹਨ।
ਇਹ ਵੀ ਪੜ੍ਹੋ : ਨੂੰਹ ਦੇ ਨਹੀਂ ਹੋ ਰਹੀ ਸੀ ਔਲਾਦ ਤਾਂ ਤਾਂਤਰਿਕ ਕੋਲ ਲੈ ਗਈ ਸੱਸ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼
ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ’ਤੇ ਕਿਸੇ ਵੀ ਤਰ੍ਹਾਂ ਨਾਲ ਰਜਿਸਟਰੀ ਦਾ ਕੰਮ ਨਾ ਰੋਕਿਆ ਜਾਵੇ। ਇਸ ਸਬੰਧ ਵਿਚ ਸਾਰੇ ਸਬ-ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ...ਤਾਂ ਇਸ ਲਈ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ’ਚ ਨਵਜੋਤ ਦਾ ਕਤਲ, ਸਾਹਮਣੇ ਆਇਆ ਪੂਰਾ ਸੱਚ
ਕਈ ਵਾਰ ਪੈਦਾ ਹੋ ਚੁੱਕਾ ਵਿਵਾਦ
ਇਸ ਤਰ੍ਹਾਂ ਦੇ ਕਈ ਮਾਮਲਿਆਂ ਵਿਚ ਵਿਵਾਦ ਵੀ ਪੈਦਾ ਹੋ ਜਾਂਦਾ ਹੈ ਕਿਉਂਕਿ ਰਜਿਸਟਰੀ ਅਕਸਰ ਤੈਅ ਕਰਾਰ ਅਨੁਸਾਰ ਆਖਰੀ ਤਾਰੀਖ ਨੂੰ ਹੁੰਦੀ ਹੈ। ਅਜਿਹੇ ਵਿਚ ਜੇ ਕਿਸੇ ਪ੍ਰਾਪਰਟੀ ਦੇ ਦਾਮ ਉਸ ਸਮੇਂ ਤਕ ਵੱਧ ਜਾਂਦੇ ਹਨ ਅਤੇ ਛੁੱਟੀ ਕਾਰਣ ਰਜਿਸਟਰੀ ਨਹੀਂ ਹੋਈ ਹੁੰਦੀ ਤਾਂ ਵੇਚਣ ਵਾਲੇ ਕੋਲ ਕਰਾਰ ਰੱਦ ਕਰਨ ਦਾ ਹੱਕ ਹੁੰਦਾ ਹੈ। ਜਦਕਿ ਖਰੀਦਣ ਵਾਲਾ ਵੀ ਕਰਾਰ ਤੋਂ ਪਿੱਛੇ ਹਟ ਸਕਦਾ ਹੈ। ਅਜਿਹੇ ਵਿਚ ਮਾਮਲਾ ਵਿਵਾਦ ਜਾਂ ਕਾਨੂੰਨੀ ਕਾਰਵਾਈ ਤਕ ਵੀ ਪਹੁੰਚ ਜਾਂਦਾ ਹੈ। ਜਦਕਿ ਇਸ ਵਿਚ ਮੁੱਖ ਭੂਮਿਕਾ ਅਚਾਨਕ ਆਈ ਛੁੱਟੀ ਦੀ ਹੁੰਦੀ ਹੈ। ਲਿਹਾਜ਼ਾ ਹੁਣ ਸਰਕਾਰ ਦੇ ਇਸ ਫ਼ੈਸਲੇ ਨਾਲ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ ਜ਼ਰੂਰ ਮਿਲੇਗੀ।
ਇਹ ਵੀ ਪੜ੍ਹੋ : ਗੋਇੰਦਵਾਲ ਸਾਹਿਬ ਜੇਲ੍ਹ ਗੈਂਗਵਾਰ ’ਤੇ ਡੀ. ਜੀ. ਪੀ. ਦੀ ਵੱਡੀ ਕਾਰਵਾਈ, ਚੁੱਕਿਆ ਇਹ ਸਖ਼ਤ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।