ਮੋਹਾਲੀ ਤੋਂ ਬਾਅਦ ਹੁਣ ਲਾਲੜੂ ਦੀ ਗਊਸ਼ਾਲਾ ''ਚ ਮਰੇ 200 ਪਸ਼ੂ

Friday, Sep 20, 2019 - 03:57 PM (IST)

ਮੋਹਾਲੀ ਤੋਂ ਬਾਅਦ ਹੁਣ ਲਾਲੜੂ ਦੀ ਗਊਸ਼ਾਲਾ ''ਚ ਮਰੇ 200 ਪਸ਼ੂ

ਮੋਹਾਲੀ (ਰਾਣਾ) : ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਗੌਰੀ ਸ਼ੰਕਰ ਸੇਵਾ ਦਲ ਗਊਸ਼ਾਲਾ 'ਚ 250 ਤੋਂ ਜ਼ਿਆਦਾ ਪਸ਼ੂਆਂ ਦੀ ਮੌਤ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਲਾਲੜੂ 'ਚ 2 ਮਹੀਨਿਆਂ ਦੇ ਅੰਦਰ ਹੀ 200 ਪਸ਼ੂਆਂ ਦੀ ਮੌਤ ਦੇ ਮਾਮਲੇ ਨੇ ਗਊਸ਼ਾਲਾ ਪ੍ਰਬੰਧਕਾਂ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਬੁੱਧਵਾਰ ਨੂੰ ਲਾਲੜੂ 'ਚ ਰੇਡ ਕਰਨ ਲਈ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਕ ਰਿਪੋਰਟ ਬਣਾ ਕੇ ਸਬੰਧਿਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ, ਨਾਲ ਹੀ ਉਨ੍ਹਾਂ ਵਲੋਂ ਮਾਮਲੇ 'ਚ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ।
 


author

Babita

Content Editor

Related News