ਸਹੁੰ ਖਾ ਕੇ ਵੀ ਨਸ਼ੇ ਵਿਰੁੱਧ ਕੁਝ ਨਾ ਕਰਨ ਵਾਲਿਆਂ ਨਾਲ ਨਹੀਂ ਰੱਖਣਾ ਹੁਣ ਕੋਈ ਸਬੰਧ : ਲਾਲੀ ਮਜੀਠੀਆ

Tuesday, Jan 04, 2022 - 10:44 AM (IST)

ਸਹੁੰ ਖਾ ਕੇ ਵੀ ਨਸ਼ੇ ਵਿਰੁੱਧ ਕੁਝ ਨਾ ਕਰਨ ਵਾਲਿਆਂ ਨਾਲ ਨਹੀਂ ਰੱਖਣਾ ਹੁਣ ਕੋਈ ਸਬੰਧ : ਲਾਲੀ ਮਜੀਠੀਆ

ਜਲੰਧਰ (ਰਮਨਜੀਤ ਸਿੰਘ) - ਕਾਂਗਰਸ ਪਾਰਟੀ ’ਚ ਲਗਭਗ 44 ਸਾਲ ਤੱਕ ਸਰਗਰਮ ਰਹਿਣ ਅਤੇ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਆਪਣੇ ਸਿਆਸੀ ਜੀਵਨ ਨੂੰ ਸੰਘਰਸ਼ ਦੇ ਤੌਰ ’ਤੇ ਜਿਊਣ ਵਾਲੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਜਗ ਬਾਣੀ ਦੇ ਰਮਨਜੀਤ ਸਿੰਘ ਨੇ ਉਨ੍ਹਾਂ ਨਾਲ ਉਨ੍ਹਾਂ ਦੇ ਰਣਨੀਤਕ ਫ਼ੈਸਲੇ ਅਤੇ ਅਗਲੀ ਰਣਨੀਤੀ ਬਾਰੇ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਮੁੱਖ ਅੰਸ਼ :

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਪਰੀ ਦੁਖਦ ਘਟਨਾ : ਸੀਵਰੇਜ ’ਚ ਡਿੱਗਣ ਕਾਰਨ 2 ਸਾਲਾ ਬੱਚੇ ਦੀ ਮੌਤ (ਵੀਡੀਓ)

ਕਾਂਗਰਸ ’ਚ ਲਗਭਗ 4 ਦਹਾਕਿਆਂ ਤੱਕ ਸਰਗਰਮ ਰਹਿਣ ਤੋਂ ਬਾਅਦ ਆਖਿਰਕਾਰ ਅਜਿਹਾ ਕੀ ਹੋਇਆ ਕਿ ਕਾਂਗਰਸ ਛੱਡ ਦਿੱਤੀ?
ਖ਼ਾਸ ਤੌਰ ’ਤੇ ਡਰੱਗਜ਼ ਦਾ ਮੁੱਦਾ ਇਸ ਦਾ ਕਾਰਣ ਬਣਿਆ। ਇਹ ਮੇਰਾ ਸਭ ਤੋਂ ਮਹੱਤਵਪੂਰਨ ਮੁੱਦਾ ਸੀ, ਜਿਸ ’ਤੇ ਮੈਂ ਖੁਦ ਮਜੀਠਾ ਹਲਕੇ ਤੋਂ ਲੜਦਾ ਰਿਹਾ ਹਾਂ। ਨੇਤਾਵਾਂ ਨੇ ਸਹੁੰ ਖਾ ਕੇ ਵੀ ਉਸ ਮੁੱਦੇ ’ਤੇ ਕੋਈ ਕੰਮ ਨਹੀਂ ਕੀਤਾ। ਇਹ ਮੇਰੇ ਲਈ ਬਹੁਤ ਦਰਦਨਾਕ ਸੀ। ਕੈਪਟਨ ਅਮਰਿੰਦਰ ਸਿੰਘ ਦੇ ਕੁਰਸੀ ਛੱਡਣ ਤੋਂ ਬਾਅਦ ਕਾਫ਼ੀ ਉਮੀਦ ਜਾਗੀ ਸੀ ਕਿ ਹੁਣ ਜ਼ਰੂਰ ਕੋਈ ਨਾ ਕੋਈ ਐਕਸ਼ਨ ਡਰੱਗਜ਼ ਦੇ ਮੁੱਦੇ ’ਤੇ ਹੋਵੇਗਾ ਪਰ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਠੀਕ ਅਜਿਹਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਹੋਇਆ। ਚੋਣਾਂ ਤੋਂ ਪਹਿਲਾਂ ਇਸ ਮਾਮਲੇ ’ਤੇ ਵੀ ਸਹੁੰ ਖਾਧੀ ਗਈ ਸੀ ਸਗੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਇਹ ਸਹੁੰ ਖਾਧੀ ਗਈ ਸੀ ਕਿ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇਗਾ। 5 ਸਾਲ ਇੰਤਜ਼ਾਰ ਹੀ ਹੁੰਦਾ ਰਿਹਾ, ਹੋਇਆ ਕੁਝ ਵੀ ਨਹੀਂ। ਇਸ ਲਈ ਹੁਣ ਪਾਣੀ ਸਿਰ ਤੋਂ ਲੰਘ ਰਿਹਾ ਸੀ। ਫਿਰ ਫ਼ੈਸਲਾ ਕੀਤਾ ਕਿ ਸਹੁੰ ਖਾ ਕੇ ਵੀ ਨਸ਼ੇ ਅਤੇ ਬੇਅਦਬੀ ਦੇ ਮਾਮਲਿਆਂ ’ਚ ਕਾਰਵਾਈ ਨਾ ਕਰਨ ਵਾਲਿਆਂ ਨਾਲ ਕੋਈ ਸਬੰਧ ਨਹੀਂ ਰੱਖਣਾ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ

ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਾਰਵਾਈ ਕਿਉਂ ਨਹੀਂ ਹੋਈ?
ਕੈਪਟਨ ਅਮਰਿੰਦਰ ਸਿੰਘ ਦੇ ਸੀ. ਐੱਮ. ਰਹਿੰਦਿਆਂ ਦੇ ਹਾਲਾਤ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਪਰ ਜੋ ਉਮੀਦ ਉਨ੍ਹਾਂ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਜਾਗੀ ਸੀ, ਉਸ ਉਮੀਦ ਨੂੰ ਕਾਂਗਰਸ ਨੇਤਾਵਾਂ ਦੇ ਕਾਟੋ-ਕਲੇਸ਼ ਨੇ ਚੂਰ-ਚੂਰ ਕਰ ਦਿੱਤਾ। ਇਹ ਕੋਈ ਲੀਡਰਸ਼ਿਪ ਦੀ ਪ੍ਰੋੜਤਾ ਨਹੀਂ ਹੈ ਕਿ ਹਰ ਨੇਤਾ ਦੂਜੇ ਦੀ ਬਿਨਾਂ ਮਤਲਬ ਲੱਤ ਖਿੱਚਦਾ ਰਹਿੰਦਾ ਹੈ ਅਤੇ ਕਿਸੇ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਅਜਿਹਾ ਲੱਗ ਰਿਹਾ ਕਿ ਜਨਤਾ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਕ ਧੜੇ ਦੇ ਨੇਤਾ ਤਾਂ ਕਾਰਵਾਈ ਕਰਨਾ ਚਾਹੁੰਦੇ ਹਨ, ਜਦਕਿ ਦੂਜੇ ਦੇ ਨੇਤਾ ਨਹੀਂ ਕਰਨਾ ਚਾਹੁੰਦੇ। ਸ਼ਾਇਦ ਅਜਿਹਾ ਕਰ ਕੇ ਜਨਤਾ ਨੂੰ ਭੁਲੇਖੇ ’ਚ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਤਾਂ ਕਿ ਫਿਰ ਤੋਂ ਸੱਤਾ ਹਾਸਲ ਕੀਤੀ ਜਾ ਸਕੇ ਪਰ ਜਨਤਾ ਸਭ ਕੁਝ ਸਮਝਦੀ ਹੈ। ਅਜੇ ਕੱਲ ਦੀ ਹੀ ਗੱਲ ਦੇਖ ਲਓ, ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਦੀ ਚਰਚਾ ਰਹੀ ਅਤੇ ਉਸ ਤੋਂ ਪਹਿਲਾਂ ਵੀ ਕਈ ਮੰਤਰੀਆਂ ਨੇ ਸਿੱਧੂ ’ਤੇ ਸਵਾਲ ਚੁੱਕੇ ਸਨ। ਸਿੱਧੂ ਲਗਾਤਾਰ ਮੁੱਖ ਮੰਤਰੀ ’ਤੇ ਸਵਾਲ ਉਠਾਉਂਦੇ ਰਹੇ ਹਨ। ਅਜਿਹਾ ਹੋਣ ’ਤੇ ਵਰਕਰਾਂ ਦਾ ਮਨੋਬਲ ਡਿੱਗਦਾ ਹੀ ਹੈ।

ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ: ਕਾਂਗਰਸੀ ਆਗੂ ’ਤੇ ਚਲਾਈਆਂ ਗੋਲੀਆਂ, ਭਤੀਜੇ ਦੀ ਮੌਤ

ਤੁਹਾਡੇ ਨੇਤਾ ਕਹਿ ਰਹੇ ਹਨ ਕਿ ਮਜੀਠਾ ਵਿਧਾਨ ਸਭਾ ਸੀਟ ’ਤੇ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਫਿਕਸ ਮੈਚ ਖੇਡਿਆ ਜਾਂਦਾ ਰਿਹਾ ਹੈ, ਤੁਹਾਡਾ ਕੀ ਕਹਿਣਾ ਹੈ?
ਮੈਂ ਇਸ ਸੀਟ ’ਤੇ ਲਗਾਤਾਰ ਆਪਣੇ ਦਮ ’ਤੇ ਚੋਣ ਲੜਦਾ ਰਿਹਾ ਹਾਂ, ਕਾਂਗਰਸ ਪਾਰਟੀ ਦੀ ਟਿਕਟ ’ਤੇ ਵੀ ਅਤੇ ਆਜ਼ਾਦ ਵੀ। ਆਪਣੇ ਦਮ ’ਤੇ ਆਜ਼ਾਦ ਲੜ ਕੇ ਵੀ ਮੈਂ ਕਾਂਗਰਸ ਦੇ ਉਮੀਦਵਾਰ ਤੋਂ ਕਈ ਗੁਣਾ ਜ਼ਿਆਦਾ ਵੋਟਾਂ ਹਾਸਲ ਕੀਤੀਆਂ। ਜਦ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਉਦੋਂ ਵੀ ਆਪਣੇ ਹੀ ਦਮ ’ਤੇ ਵੋਟਾਂ ਹਾਸਲ ਕੀਤੀਆਂ। ਅੰਕੜੇ ਇਸ ਦੇ ਗਵਾਹ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਕਦੇ ਇਸ ਸੀਟ ’ਤੇ ਮੇਰਾ ਸਾਫ਼ ਨੀਅਤ ਨਾਲ ਸਾਥ ਨਹੀਂ ਦਿੱਤਾ, ਨਹੀਂ ਤਾਂ ਇਹ ਸੀਟ ਆਸਾਨੀ ਨਾਲ ਜਿੱਤੀ ਜਾ ਸਕਦੀ ਹੈ। ਇਸ ਵਾਰ ਦਾ ਨਤੀਜਾ ਸਾਰਿਆਂ ਦੀਆਂ ਅੱਖਾਂ ਖੋਲ੍ਹ ਦੇਵੇਗਾ।

ਪੜ੍ਹੋ ਇਹ ਵੀ ਖ਼ਬਰ - ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਫਤਹਿਜੰਗ ਬਾਜਵਾ ਨੇ PM ਮੋਦੀ ਨੂੰ ਲਿਖਿਆ ਪੱਤਰ

ਤੁਸੀਂ ਕੈਪਟਨ ਦੇ ਕਾਫ਼ੀ ਨੇੜੇ ਹੋ ਪਰ ਫਿਰ ਵੀ ਤੁਹਾਡੇ ਲਈ ਮਹੱਤਵਪੂਰਨ ਨਸ਼ੇ ਦੇ ਮੁੱਦੇ ’ਤੇ ਕੋਈ ਕੰਮ ਕਿਉਂ ਨਹੀਂ ਕੀਤਾ?
ਮੈਂ ਕੈਪਟਨ ਦੇ ਨੇੜਲਿਆਂ ’ਚ ਹੁੰਦਾ ਤਾਂ ਉਹ ਉਸੇ ਦਿਨ ਮੈਨੂੰ ਵੀ ਕੋਈ ਪਾਵਰ ਦਿੰਦੇ, ਜਿਸ ਦਿਨ ਲਾਲ ਸਿੰਘ ਨੂੰ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਸੀ। ਅਜਿਹਾ ਹੁੰਦਾ ਤਾਂ ਮੈਂ ਬਿਕਰਮ ਮਜੀਠੀਆ ਨੂੰ ਹਲਕੇ ’ਚ ਟੱਕਰ ਦਿੰਦਾ ਪਰ ਅਜਿਹਾ ਹੋਇਆ ਨਹੀਂ। ਹਾਂ, ਨਸ਼ੇ ਦੇ ਮਾਮਲੇ ’ਤੇ ਕੁਝ ਹਲਚਲ ਜ਼ਰੂਰ ਹੁੰਦੀ ਰਹੀ ਪਰ ਅਜਿਹਾ ਕੁਝ ਨਹੀਂ ਕੀਤਾ ਗਿਆ ਕਿ ਮਜੀਠਾ ਹਲਕੇ ’ਚ ਕਾਂਗਰਸ ਨੂੰ ਫ਼ਾਇਦਾ ਹੁੰਦਾ। ਇਸ ਦੇ ਪਿੱਛੇ ਕਈ ਤਰ੍ਹਾਂ ਦੇ ਨਿੱਜੀ ਹਿੱਤ ਰਹੇ, ਜਿਸ ਦਾ ਖੁਲਾਸਾ ਸਮਾਂ ਆਉਣ ’ਤੇ ਜਨਤਾ ਵਿਚਾਲੇ ਹੀ ਕੀਤਾ ਜਾਵੇਗਾ।

ਪਰ ਕੈਪਟਨ ਨੂੰ ਸੱਤਾ ਤੋਂ ਬਾਹਰ ਕਰਨ ਤੋਂ ਬਾਅਦ ਸਿੱਧੂ ਤਾਂ ਇਸ ਮਾਮਲੇ ’ਤੇ ਸ਼ੁਰੂ ਤੋਂ ਹੀ ਹਮਲਾਵਰ ਰਹੇ ਹਨ?
ਨਵਜੋਤ ਸਿੰਘ ਸਿੱਧੂ ਵੀ ਸਿਰਫ਼ ਬੋਲ ਹੀ ਰਹੇ ਹਨ ਪਰ ਜ਼ਮੀਨੀ ਤੌਰ ’ਤੇ ਸਭ ਨੂੰ ਵਿਖਾਈ ਦੇ ਰਿਹਾ ਹੈ ਕਿ ਨਸ਼ੇ ਤੇ ਬੇਅਦਬੀ ਦੇ ਮਾਮਲੇ ’ਚ ਹੋਇਆ ਕੁਝ ਵੀ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ’ਤੇ CM ਚੰਨੀ ਤੇ ਮੰਤਰੀ ਆਸ਼ੂ ਦਾ ਡਬਲ ਅਟੈਕ, ਵਿੰਨ੍ਹੇ ਇਹ ਨਿਸ਼ਾਨੇ

ਤਾਂ ਤੁਹਾਨੂੰ ਯਕੀਨ ਹੈ ਕਿ ਤੁਸੀਂ ਇਸ ਮਾਮਲੇ ’ਚ ਕੁਝ ਕਰੋਗੇ?
ਬਿਲਕੁਲ, ‘ਆਪ’ ਦਾ ਘੱਟ ਤੋਂ ਘੱਟ ਸਟੈਂਡ ਤਾਂ ਕਲੀਅਰ ਹੈ। ਫਿਰ ਭਾਵੇਂ ਹੀ ਉਹ ਨਸ਼ੇ ਦਾ ਮੁੱਦਾ ਹੋਵੇ, ਬੇਅਦਬੀ ਹੋਵੇ ਜਾਂ ਫਿਰ ਸਾਫ਼-ਸੁਥਰਾ ਸ਼ਾਸਨ-ਪ੍ਰਸ਼ਾਸਨ ਦੇਣ ਦਾ। ਮੈਨੂੰ ਹੀ ਨਹੀਂ ਸਗੋਂ ਜਨਤਾ ਨੂੰ ਵੀ ਯਕੀਨ ਹੈ ਕਿ ‘ਆਪ’ ਦੀ ਸਰਕਾਰ ਬਣਨ ’ਤੇ ਤੁਰੰਤ ਡਰੱਗਜ਼ ਦੀਆਂ ਵੱਡੀਆਂ ਮੱਛੀਆਂ ਵਿਰੁੱਧ ਐਕਸ਼ਨ ਸ਼ੁਰੂ ਹੋ ਜਾਵੇਗਾ ਅਤੇ ਬੇਅਦਬੀ ਵਰਗੇ ਗੰਭੀਰ ਮਾਮਲਿਆਂ ’ਚ ਵੀ ਕਾਰਵਾਈ ਕੀਤੀ ਜਾਵੇਗੀ। ਅਜਿਹਾ ਇਸ ਲਈ ਵੀ ਹੈ ਕਿ ‘ਆਪ’ ਦਾ ਕਿਸੇ ਨਾਲ ਕੋਈ ਵੀ ਫਿਕਸ ਮੈਚ ਨਹੀਂ ਹੈ।

ਤੁਹਾਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਹੈ, ਹੁਣ ਚੋਣ ਪ੍ਰਚਾਰ ਲਈ ਤੁਹਾਡਾ ਕੀ ਮੁੱਖ ਮੁੱਦਾ ਰਹੇਗਾ?
‘ਡਰੱਗਜ਼’ ਹੀ ਸਾਡਾ ਮੁੱਖ ਮੁੱਦਾ ਚੋਣਾਂ ’ਚ ਰਹੇਗਾ, ਕਿਉਂਕਿ ਆਮ ਆਦਮੀ ਪਾਰਟੀ ਦਾ ਇਸ ਮਾਮਲੇ ’ਚ ਵਿਜ਼ਨ ਬਿਲਕੁਲ ਕਲੀਅਰ ਹੈ ਅਤੇ ਇਸ ਮਾਮਲੇ ’ਤੇ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਇਸ ਸਬੰਧ ’ਚ ਕੋਈ ਸਮਝੌਤਾ ਨਹੀਂ ਕਰਨਾ ਹੈ ਇਸ ਦੇ ਨਾਲ ਹੀ ਵਿਧਾਨ ਸਭਾ ਖੇਤਰ ਦੇ ਵਿਕਾਸ ਨਾਲ ਸਬੰਧਤ ਮਾਮਲੇ ਹੀ ਸਾਡੇ ਪ੍ਰਚਾਰ ਦੇ ਮੁੱਦਿਆਂ ’ਚ ਸ਼ਾਮਲ ਰਹਿਣਗੇ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਜਿਵੇਂ ਤੁਸੀਂ ਕਿਹਾ ਕਿ ਤੁਸੀਂ ਕਈ ਵਾਰ ਚੋਣ ਲੜ ਚੁੱਕੇ ਹੋ, ਇਸ ਵਾਰ ਕਿਸ ਤਰ੍ਹਾਂ ਦਾ ਨਤੀਜਾ ਰਹੇਗਾ?
ਇਸ ਵਾਰ ਜਿੱਤ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ। ਇਸ ਦਾ ਕਾਰਣ ਇਹ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣ ਗਿਆ ਹਾਂ, ਇਸ ਲਈ ਅਜਿਹਾ ਕਹਿ ਰਿਹਾ ਹਾਂ, ਸਗੋਂ ਤੁਸੀਂ ਇਸ ਵਾਰ ਮਾਝੇ ਦੇ ਕਿਸੇ ਵੀ ਇਲਾਕੇ ’ਚ ਜਾ ਕੇ ਲੋਕਾਂ ਨਾਲ ਗੱਲ ਕਰ ਕੇ ਦੇਖ ਲਓ, ਪੂਰੇ ਮਾਝੇ ’ਚ ਅੰਡਰ ਕਰੰਟ ਇਹੀ ਹੈ ਕਿ ਇਸ ਵਾਰ ਨਾ ਕਾਂਗਰਸ ਅਤੇ ਨਾ ਅਕਾਲੀ, ਵੋਟ ਸਿਰਫ਼ ‘ਆਪ’ ਨੂੰ ਹੀ ਮਿਲੇਗੀ। ਇਸ ਦੇ ਪਿੱਛੇ ‘ਆਪ’ ਦੀ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਕੰਮ ਬਹੁਤ ਵੱਡਾ ਕਾਰਣ ਹਨ।

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News