ਲਕਸ਼ਮੀ ਮਿੱਤਲ ਪਟਿਆਲਾ ''ਚ ਲਾਉਣਗੇ ਅਹਿਮ ਪ੍ਰਾਜੈਕਟ

Wednesday, Sep 13, 2017 - 09:40 AM (IST)

ਲਕਸ਼ਮੀ ਮਿੱਤਲ ਪਟਿਆਲਾ ''ਚ ਲਾਉਣਗੇ ਅਹਿਮ ਪ੍ਰਾਜੈਕਟ


ਪਟਿਆਲਾ (ਰਾਜੇਸ਼) - ਬਰਤਾਨੀਆ ਦੇ ਦੌਰੇ 'ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੂੰ ਕੌਮਾਂਤਰੀ ਉਦਯੋਗਪਤੀ ਲਕਸ਼ਮੀ ਮਿੱਤਲ ਨੇ ਲੰਦਨ ਵਿਖੇ ਆਪਣੇ ਨਿਵਾਸ ਵਿਖੇ ਦੁਪਹਿਰ ਦੇ ਭੋਜਨ 'ਤੇ ਸੱਦਿਆ।

ਇਸ ਮੌਕੇ ਭਰਤਇੰਦਰ ਸਿੰਘ ਚਾਹਲ ਨੇ ਲਕਸ਼ਮੀ ਮਿੱਤਲ ਨੂੰ ਕਿਹਾ ਕਿ ਉਹ ਪੰਜਾਬ ਵਿਚ ਜਿਹੜੇ ਪ੍ਰਾਜੈਕਟ ਲਾਉਣ, ਉਨ੍ਹਾਂ ਵਿਚੋਂ ਇਕ ਪਟਿਆਲਾ ਵਿਖੇ ਲਾਇਆ ਜਾਵੇ। ਚਾਹਲ ਨੇ ਕਿਹਾ ਕਿ ਪਟਿਆਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਹੈ ਅਤੇ ਇਹ ਉਦਯੋਗ ਪੱਖੋਂ ਪੱਛੜਿਆ ਹੋਇਆ ਹੈ। ਇਸ ਲਈ ਪੰਜਾਬ ਦੇ ਆਪਣੇ ਪ੍ਰਸਤਾਵਿਤ ਪ੍ਰਾਜੈਕਟਾਂ ਵਿਚੋਂ ਇਕ ਅਹਿਮ ਪ੍ਰਾਜੈਕਟ ਉਹ ਪਟਿਆਲਾ ਵਿਖੇ ਜ਼ਰੂਰ ਲਾਉਣ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਚਾਹਲ ਨਾਲ ਲਕਸ਼ਮੀ ਮਿੱਤਲ ਨੇ ਪੰਜਾਬ ਦੀ ਇੰਡਸਟਰੀ ਬਾਰੇ ਕਾਫੀ ਗੱਲਾਂ ਕੀਤੀਆਂ।

ਕੈਪਟਨ ਤੇ ਚਾਹਲ ਨੇ ਸਟੀਲ ਕਿੰਗ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਪੰਜਾਬ ਦੇ ਬਠਿੰਡਾ ਖੇਤਰ ਵਿਚ ਤੇਲ ਰਿਫਾਇਨਰੀ ਲਾ ਕੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਮੌਕੇ ਦੇ ਚੁੱਕੇ ਹਨ। ਹੁਣ ਜੇ ਉਹ ਪਟਿਆਲਾ ਵਿਚ ਪੈਟਰੋ ਕੈਮੀਕਲ ਜਾਂ ਕੋਈ ਹੋਰ ਇੰਡਸਟਰੀ ਲਾਉਂਦੇ ਹਨ ਤਾਂ ਇਸ ਨਾਲ ਪਟਿਆਲਾ ਤੇ ਆਲੇ-ਦੁਆਲੇ  ਦੇ ਖੇਤਰਾਂ ਵਿਚ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਮਿਲ ਸਕੇਗਾ।


Related News