‘ਬਾਬਾ ਸੋਢਲ’ ਜੀ ਦੇ ਮੇਲੇ ’ਚ ਉਮੜਿਆ ਜਨ ਸੈਲਾਬ, ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਹੋਏ ਨਤਮਸਤਕ

Saturday, Sep 10, 2022 - 06:14 PM (IST)

‘ਬਾਬਾ ਸੋਢਲ’ ਜੀ ਦੇ ਮੇਲੇ ’ਚ ਉਮੜਿਆ ਜਨ ਸੈਲਾਬ, ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਹੋਏ ਨਤਮਸਤਕ

ਜਲੰਧਰ— ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ’ਚ ਪੂਰੀ ਰਾਤ ਸ਼ਰਧਾਲੂਆਂ ਦਾ ਜਨ-ਸੈਲਾਬ ਉਮੜਿਆ ਨਜ਼ਰ ਆਇਆ। ਮੰਦਿਰ ਕੰਪਲੈਕਸ ਤੋਂ ਲੈ ਕੇ ਚਾਰੇ ਪਾਸੇ ਦੀਆਂ ਸੜਕਾਂ ’ਤੇ ਲੱਗੇ ਝੂਲਿਆਂ, ਦੁਕਾਨਾਂ, ਲੰਗਰਾਂ ਅਤੇ ਸਵਾਗਤੀ ਮੰਚਾਂ ਨੇ ਮੇਲੇ ਦੀ ਸ਼ਾਨ ਨੂੰ ਚਾਰ-ਚੰਨ ਲਾਏ। ਰਾਤ ਦੇ ਸਮੇਂ ਹਰ ਪਾਸੇ ਜਗਮਗਾ ਰਹੀਆਂ ਲਾਈਟਾਂ ਕਾਰਨ ਮਾਹੌਲ ਬਹੁਤ ਹੀ ਆਕਰਸ਼ਕ ਨਜ਼ਰ ਆਇਆ। ਦਿਨ ਤੋਂ ਜ਼ਿਆਦਾ ਰਾਤ ਨੂੰ ਸ਼ਰਧਾਲੂਆਂ ਦੀ ਭੀੜ ਵੱਧ ਵੇਖਣ ਨੂੰ ਮਿਲੀ। ਮੱਥਾ ਟੇਕਣ ਲਈ ਜੋ ਲੰਬੀ ਲਾਈਨ ਵੀਰਵਾਰ ਦੀ ਰਾਤ 12 ਵਜੇ ਤੋਂ ਬਾਅਦ ਲੱਗੀ ਸੀ, ਉਸੇ ਤਰ੍ਹਾਂ ਹੀ ਸ਼ੁੱਕਰਵਾਰ ਦੀ ਰਾਤ ਨੂੰ ਵੀ ਲੰਬੀ ਲਾਈਨ ਲੱਗੀ ਰਹੀ। 8 ਸਤੰਬਰ ਤੋਂ ਸ਼ੁਰੂ ਹੋਇਆ ਮੇਲਾ ਤਿੰਨ ਦਿਨਾਂ ਤੱਕ ਚੱਲਦਾ ਹੈ। 

PunjabKesari

ਬੀਤੇ ਦਿਨ ਹੋਈ ਬਾਰਿਸ਼ ਦੌਰਾਨ ਵੀ ਸ਼ਰਧਾਲੂਆਂ ਦੀ ਆਸਥਾ ਘੱਟ ਨਾ ਹੋਈ ਅਤੇ ਵੱਡੀ ਗਿਣਤੀ ’ਚ ਲੋਕਾਂ ਨੇ ਬਾਬਾ ਸੋਢਲ ਜੀ ਦੇ ਦਰਸ਼ਨ ਕੀਤੇ। ਮੇਲੇ ਵਿਚ ਲੱਗੇ ਝੂਲੇ ਵੀ ਸਾਰੀ ਰਾਤ ਚਲਦੇ ਰਹੇ ਅਤੇ ਬਾਜ਼ਾਰ ਵੀ ਸਾਰੀ ਰਾਤ ਖੁੱਲ੍ਹੇ ਰਹੇ। ਲੋਕਾਂ ਨੇ ਰਾਤ ਦੇ ਸਮੇਂ ਵੀ ਮੇਲੇ ਵਿਚ ਲੱਗੀਆਂ ਦੁਕਾਨਾਂ ਤੋਂ ਖ਼ਰੀਦਦਾਰੀ ਕੀਤੀ। ਮੇਲੇ ਦੌਰਾਨ ਕਰੀਬ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਬਾਬਾ ਸੋਢਲ ਜੀ ਦੇ ਦਰਸ਼ਨ ਕੀਤੇ। 

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼

PunjabKesari

ਪੁੱਤਾਂ ਦੀ ਦਾਤ ਪਾਉਣ ਵਾਲੇ ਅਤੇ ਹੋਰ ਮੁਰਾਦਾਂ ਪੂਰੀਆਂ ਹੋਣ ’ਤੇ ਲੋਕ ਢੋਲ-ਵਾਜਿਆਂ ਦੇ ਨਾਲ ਇਥੇ ਪਹੁੰਚੇ ਅਤੇ ਬਾਬਾ ਸੋਢਲ ਜੀ ਦੇ ਦਰਸ਼ਨ ਕੀਤੇ। ਇਸ ਦੇ ਬਾਅਦ ਮੰਦਿਰ ਕੰਪਲੈਕਸ ’ਚ ਹੀ ਬਣੇ ਤਲਾਬ ’ਚ ਜਾ ਕੇ ਸ਼ਰਧਾਲੂਆਂ ਨੇ ਬਾਬਾ ਸੋਢਲ ਜੀ ਦੀ ਮੂਰਤੀ ’ਤੇ ਦੁੱਧ ਚੜ੍ਹਾਇਆ। ਕਈ ਲੋਕ ਤਲਾਬ ’ਚੋਂ ਦੁੱਧ ਰੂਪੀ ਅੰਮ੍ਰਿਤ ਨੂੰ ਆਪਣੇ ਨਾਲ ਵੀ ਲੈ ਕੇ ਜਾਂਦੇ ਹਨ।  ਦੱਸਣਯੋਗ ਹੈ ਕਿ ਬਾਬਾ ਸੋਢਲ ਜੀ ਦੇ ਮੰਦਿਰ ’ਚ ਲੋਕਾਂ ਨੂੰ ਭਰੋਸਾ ਹੈ ਕਿ ਇਥੇ ਔਲਾਦ ਦਾ ਸੁੱਖ ਮੰਗਣ ’ਤੇ ਮੰਨਤ ਪੂਰੀ ਹੁੰਦੀ ਹੈ। ਜਿਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ, ਉਹ ਆਪਣੇ ਬੱਚਿਆਂ ਨੂੰ ਲੈ ਕੇ ਮੇਲੇ ਵਿਚ ਆਉਂਦੇ ਹਨ। 

PunjabKesari

ਚੱਢਾ ਬਿਰਾਦਰੀ ਦੇ ਜਠੇਰੇ ਹਨ ਬਾਬਾ ਸੋਢਲ ਜੀ 
ਚੱਢਾ ਬਿਰਾਦਰੀ ਬਾਬਾ ਸੋਢਲ ਜੀ ਨੂੰ ਆਪਣੇ ਜਠੇਰੇ ਦੇ ਰੂਪ ’ਚ ਪੂਜਦੇ ਹਨ। ਚੱਢਾ ਬਿਰਾਦਰੀ ਦੇ ਜਠੇਰੇ ਬਾਬਾ ਸੋਢਲ ’ਚ ਹਰ ਧਰਮ ਅਤੇ ਹਰ ਭਾਈਚਾਰੇ ਦੇ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ। ਬਾਬਾ ਦੇ ਦਰਬਾਰ ’ਚ 14 ਰੋਟ ਦਾ ਪ੍ਰਸਾਦ ਚੜ੍ਹਦਾ ਹੈ। ਇਨ੍ਹਾਂ ’ਚੋਂ 7 ਰੋਟ ਪ੍ਰਸਾਦ ਦੇ ਰੂਪ ’ਚ ਵਾਪਸ ਮਿਲਦੇ ਹਨ। ਇਸ ਪ੍ਰਸਾਦ ਨੂੰ ਉਸ ਪਰਿਵਾਰ ਦੀ ਬੇਟੀ ਤਾਂ ਖਾ ਸਕਦੀ ਹੈ ਪਰ ਉਸ ਦੇ ਪਤੀ ਅਤੇ ਬੱਚਿਆਂ ਨੂੰ ਦੇਣਾ ਮਨਾਹੀ ਹੈ। 

PunjabKesari

ਮੇਲੇ ਤੋਂ ਪਹਿਲਾਂ ਬੀਜੀ ਜਾਂਦੀ ਹੈ ਖੇਤਰੀ 
ਮੇਲੇ ਦੇ ਕਰੀਬ 7-8 ਦਿਨ ਪਹਿਲਾਂ ਹੀ ਬਾਬਾ ਦੇ ਨਾਂ ਦੀ ਖੇਤਰੀ ਬੀਜੀ ਜਾਂਦੀ ਹੈ। ਮਾਨਤਾ ਹੈ ਕਿ ਜਿਸ ਮਹਿਲਾ ਦੇ ਵਿਆਹ ਤੋਂ ਬਾਅਦ ਕੋਈ ਔਲਾਦ ਨਹੀਂ ਹੁੰਦੀ ਤਾਂ ਬਾਬਾ ਸੋਢਲ ਜੀ ਦੇ ਦਰਬਾਰ ’ਚ ਪੁੱਤ ਦੀ ਮੰਨਤ ਮੰਗਣ ਨਾਲ ਮੰਨਤ ਪੂਰੀ ਹੁੰਦੀ ਹੈ। ਬਾਬਾ ਸੋਢਲ ਜੀ ਦੇ ਮੇਲੇ ਤੋਂ ਇਕ ਦਿਨ ਪਹਿਲਾਂ ਘਰ ’ਚ ਭੱਠੀਆਂ ਲਗਾਈਆਂ ਜਾਂਦੀਆਂ ਹਨ, ਜਿਸ ’ਚ ਬਾਬਾ ਦੇ ਨਾਂ ਦੀ ਮੱਠੀ, ਪੰਜੀਰੀ ਬਣਦੀ ਹੈ, ਜਿਸ ਨੂੰ ਸਿਰਫ਼ ਘਰ ਦਾ ਮੈਂਬਰ ਹੀ ਖਾ ਸਕਦਾ ਹੈ। ਬਾਬਾ ਜੀ ਦੇ ਜਨਮਦਿਨ ਮੌਕੇ ਇਕ ਛਾਣਨੀ ’ਚ 14 ਮੱਠੀਆਂ ਇਕ ਬਾਬਾ ਦੇ ਨਾਂ ਦੀ ਅਤੇ 13 ਪਰਿਵਾਰ ਦੇ ਮੁੰਡਿਆਂ ਦੇ ਨਾਂ, ਪੰਜੀਰੀ ਅਤੇ ਖ਼ੇਤਰੀ ਬਾਬਾ ਸੋਢਲ ਮੇਲੇ ’ਚ ਭੇਟ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
PunjabKesari

PunjabKesari

PunjabKesari

ਇਹ ਵੀ ਪੜ੍ਹੋ: ਦਿੱਲੀ ਦਾ ਸਿੱਖਿਆ ਮਾਡਲ ਹੁਣ ਪੰਜਾਬ ’ਚ ਜਲਦ ਹੋਵੇਗਾ ਲਾਗੂ, ਅਗਲੇ ਹਫ਼ਤੇ ਹੋ ਸਕਦੈ ਵੱਡਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News