ਪੈਟਰੋਲ ਪੰਪ ''ਤੇ ਚੋਰ ਲੱਖਾਂ ਦਾ ਕੈਸ਼ ਚੋਰੀ ਕਰ ਹੋਇਆ ਰਫੂਚੱਕਰ, ਮਿੰਟਾਂ ''ਚ ਦਿੱਤਾ ਵਾਰਦਾਤ ਨੂੰ ਅੰਜਾਮ

Sunday, Sep 04, 2022 - 01:32 AM (IST)

ਜਲੰਧਰ (ਸੁਨੀਲ ਮਹਾਜਨ) : ਫਿਲੌਰ ਨੈਸ਼ਨਲ ਹਾਈਵੇ 'ਤੇ ਸਥਿਤ ਪੈਟਰੋਲ ਪੰਪ 'ਤੇ ਇਕ ਸ਼ਾਤਿਰ ਚੋਰ ਨੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੁਦਰਤ ਪੈਟਰਲ ਪੰਪ ਦੇ ਮਾਲਕ ਅਤੁਲ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ 'ਚੋਂ ਬਾਹਰ ਨਿਕਲ ਕੇ ਇਕ ਗੱਡੀ 'ਚੋਂ ਮਾਲ ਲੁਹਾ ਰਿਹਾ ਸੀ ਤਾਂ ਇੰਨੀ ਦੇਰ ਨੂੰ ਇਕ ਨੌਜਵਾਨ ਉਨ੍ਹਾਂ ਦੇ ਦਫ਼ਤਰ ਅੰਦਰ ਵੜਿਆ ਤੇ ਲੱਖਾਂ ਰੁਪਏ ਲੈ ਕੇ ਰਫੂਚੱਕਰ ਹੋ ਗਿਆ। ਇਸ ਦਾ ਪਤਾ ਉਨ੍ਹਾਂ ਨੂੰ ਉਦੋਂ ਲੱਗਾ ਜਦੋਂ ਉਹ ਆਪਣਾ ਕੈਸ਼ ਜਮ੍ਹਾ ਕਰਵਾਉਣ ਲਈ ਦੇਖਣ ਲੱਗੇ ਤਾਂ ਟੇਬਲ ਦੇ ਕਾਊਂਟਰ 'ਚ ਕੈਸ਼ ਹੀ ਨਹੀਂ ਸੀ। ਉਨ੍ਹਾਂ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਤਾਂ ਇਸ ਬਾਰੇ ਪਤਾ ਲੱਗਾ। ਸਾਰੀ ਘਟਨਾ ਦਫ਼ਤਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ।

ਇਹ ਵੀ ਪੜ੍ਹੋ : 'ਆਪ' ਸਰਕਾਰ ਨੇ ਵਾਅਦਾ ਪੁਗਾਇਆ, ਬਿਜਲੀ ਬਿੱਲ ਜ਼ੀਰੋ ਆਉਣੇ ਸ਼ੁਰੂ, ਲੋਕਾਂ 'ਚ ਖੁਸ਼ੀ ਦਾ ਮਾਹੌਲ (ਵੀਡੀਓ)

ਉਨ੍ਹਾਂ ਦੱਸਿਆ ਕਿ ਢਾਈ ਲੱਖ ਦੇ ਕਰੀਬ ਕੈਸ਼ ਚੋਰ ਚੋਰੀ ਕਰਕੇ ਫਰਾਰ ਹੋ ਗਿਆ। ਉਨ੍ਹਾਂ ਇਸ ਦੀ ਸੂਚਨਾ ਫਿਲੌਰ ਪੁਲਸ ਨੂੰ ਦਿੱਤੀ ਤੇ ਜਿਵੇਂ ਹੀ ਇਸ ਦੀ ਸੂਚਨਾ ਫਿਲੌਰ ਪੁਲਸ ਨੂੰ ਮਿਲੀ ਤਾਂ ਮੌਕੇ 'ਤੇ ਹੀ ਫਿਲੌਰ ਦੇ ਐੱਸ.ਐੱਚ.ਓ. ਪਲਵਿੰਦਰ ਸਿੰਘ ਵੀ ਉੱਥੇ ਪਹੁੰਚ ਗਏ। ਉਨ੍ਹਾਂ ਸਾਰੀ ਘਟਨਾ ਦਾ ਜਾਇਜ਼ਾ ਲਿਆ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਪੰਪ 'ਤੇ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹ ਕੈਮਰਿਆਂ ਦੀ ਚੈਕਿੰਗ ਕਰਕੇ ਦੋਸ਼ੀ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News