ਪੁਲਸ ’ਚ ਭਰਤੀ ਕਰਵਾਉਣ ਦੇ ਨਾਮ ’ਤੇ ਠੱਗੇ ਲੱਖਾਂ, ਜਾਣੋ ਪੂਰਾ ਮਾਮਲਾ

Saturday, Dec 31, 2022 - 10:07 PM (IST)

ਪੁਲਸ ’ਚ ਭਰਤੀ ਕਰਵਾਉਣ ਦੇ ਨਾਮ ’ਤੇ ਠੱਗੇ ਲੱਖਾਂ, ਜਾਣੋ ਪੂਰਾ ਮਾਮਲਾ

ਸੁਲਤਾਨਪੁਰ ਲੋਧੀ (ਜੋਸ਼ੀ) : ਥਾਣਾ ਫੱਤੂਢੀਂਗਾ ਦੀ ਪੁਲਸ ਨੇ ਪੁਲਸ ’ਚ ਭਰਤੀ ਕਰਵਾਉਣ ਦੇ ਨਾਮ ’ਤੇ 7 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਇੱਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸ.ਐੱਸ.ਪੀ ਕਪੂਰਥਲਾ ਨੂੰ ਦਿੱਤੀ ਗਈ ਆਪਣੀ ਦਰਖਾਸਤ ਵਿੱਚ ਗੁਰਚਰਨ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਬਗੀਚਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਅੰਮ੍ਰਿਤਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਸਾਡੇ ਲੜਕੇ ਪੁਲਸ ਵਿੱਚ ਭਰਤੀ ਹੋਣ ਦੇ ਇਛੁੱਕ ਸੀ ਤੇ ਸਾਡੇ ਪਿੰਡ ਦੀ ਨੂੰਹ ਬਲਬੀਰ ਕੌਰ ਪਤਨੀ ਮੱਖਣ ਸਿੰਘ ਵਾਸੀ ਪਿੰਡ ਮੁੰਡੀ ਛੰਨਾ ਜੋ ਸਾਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਅਸੀਂ ਉਸ ਨਾਲ ਆਪਣੇ ਲੜਕਿਆਂ ਨੂੰ ਭਰਤੀ ਕਰਵਾਉਣ ਲਈ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੇਰਾ ਭਰਾ ਕੁਲਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਅਲੀ ਕੇ ਝੁੱਗੀਆਂ ਹਾਲ ਵਾਸੀ ਪਿੰਡ ਸੇਠਾਂ ਵਾਲਾ, ਮੰਦੋੜ ਜ਼ਿਲ੍ਹਾ ਫਿਰੋਜ਼ਪੁਰ ਜੋ ਮੇਰੇ ਘਰ ਆਇਆ ਹੋਇਆ ਹੈ ਤਾਂ ਤੁਸੀਂ ਉਸ ਨਾਲ ਗੱਲ ਕਰ ਲਵੋ।

ਇਸ ’ਤੇ ਉਕਤ ਕੁਲਵੰਤ ਸਿੰਘ ਅਗਸਤ 2021 ਨੂੰ ਸਾਨੂੰ ਮਿਲਿਆ, ਜਿਸ ਨਾਲ ਅਸੀਂ ਆਪਣੇ ਲੜਕਿਆਂ ਵਰਿੰਦਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਰਜਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਨੂੰ ਪੁਲਸ 'ਚ ਭਰਤੀ ਕਰਵਾਉਣ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਮੈਂ ਤੁਹਾਡੇ ਲੜਕਿਆਂ ਨੂੰ ਪੁਲਸ ਵਿੱਚ ਭਰਤੀ ਕਰਵਾ ਸਕਦਾ ਹਾਂ ਜਿਸਨੇ ਪੁਲਸ 'ਚ ਭਰਤੀ ਕਰਵਾਉਣ ਲਈ 12 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਉਸ ਨਾਲ ਸਾਡੀ ਗੱਲਬਾਤ 10 ਲੱਖ ਰੁਪਏ ਵਿੱਚ ਤਹਿ ਹੋ ਗਈ। ਕੁਲਵੰਤ ਸਿੰਘ ਸਾਡੇ ਪਿੰਡ ਸਤੰਬਰ 2021 ਨੂੰ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਇੱਕ ਲੱਖ ਰੁਪਇਆ ਦੇ ਦਿਓ ਤੁਹਾਡੇ ਲੜਕਿਆਂ ਦਾ ਕੰਮ ਸ਼ੁਰੂ ਕਰਨਾ ਹੈ, ਜਿਸ ਨੂੰ ਅਸੀਂ ਆਪਣੇ ਪਿੰਡ ਦੀ ਨੂੰਹ ਬਲਬੀਰ ਕੌਰ ਤੇ ਉਸਦੇ ਲੜਕੇ ਜਸਬੀਰ ਸਿੰਘ ਦੇ ਸਾਹਮਣੇ ਦੋਨਾਂ ਲੜਕਿਆਂ ਦਾ 50-50 ਹਜ਼ਾਰ ਰੁਪਇਆ ਦੇ ਦਿੱਤਾ।

ਇਸ ਸਬੰਧੀ ਫਿਰ ਸਾਡੀ ਉਸ ਨਾਲ ਗੱਲਬਾਤ ਹੁੰਦੀ ਰਹੀ। 24 ਸਤੰਬਰ 2021 ਨੂੰ ਕੁਲਵੰਤ ਸਿੰਘ ਨੇ ਫੋਨ ਕਰਕੇ 2 ਲੱਖ ਰੁਪਏ ਦੀ ਫਿਰ ਮੰਗ ਕੀਤੀ ਜਿਸ ਨੂੰ ਅਸੀਂ ਆਪਣੇ ਲੜਕੇ ਵਰਿੰਦਰਜੀਤ ਸਿੰਘ ਦੇ ਖਾਤੇ ਵਿੱਚੋਂ ਕੁਲਵੰਤ ਸਿੰਘ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਅਤੇ ਇਸੇ ਤਰ੍ਹਾਂ ਹੀ ਕੁਲਵੰਤ ਸਿੰਘ ਨੇ ਵੱਖ ਵੱਖ ਤਰੀਕਾਂ ’ਤੇ ਸਾਨੂੰ ਸਾਡੇ ਲੜਕਿਆਂ ਨੂੰ ਪੁਲਸ ਵਿੱਚ ਭਰਤੀ ਕਰਵਾਉਣ ਦਾ ਕਹਿ ਕੇ ਕਰੀਬ 7 ਲੱਖ ਰੁਪਏ ਦੀ ਠੱਗੀ ਮਾਰੀ, ਜਿਸਦੀ ਜਾਂਚ ਐੱਸ.ਐੱਸ.ਪੀ ਕਪੂਰਥਲਾ ਵੱਲੋਂ ਐੱਸ.ਪੀ ਹੈੱਡਕੁਆਟਰ ਨੂੰ ਸੌਂਪੀ ਗਈ। ਐੱਸ.ਪੀ ਹੈੱਡਕੁਆਟਰ ਵੱਲੋਂ ਦਰਖਾਸਤਾ ਵੱਲੋਂ ਲਗਾਏ ਗਏ ਅਰੋਪ ਸਹੀ ਪਾਏ ਜਾਣ ’ਤੇ ਉਕਤ ਅਰੋਪੀ ਦੇ ਖਿਲਾਫ਼ ਧੋਖਾਧੜੀ ਸਮੇਤ ਵੱਖ ਵੱਖ ਧਾਰਾਵਾਂ ਦੇ ਤਹਿਤ ਉਕਤ ਅਰੋਪੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।


author

Mandeep Singh

Content Editor

Related News