ਮੋਹਾਲੀ : ਲੱਖਾਂ ਲੋਕਾਂ ਲਈ ਖੁਸ਼ਖਬਰੀ, ਲਖਨੌਰ-ਲਾਂਡਰਾ ਰੋਡ ਫਿਰ ਖੁੱਲ੍ਹਿਆ

Monday, Dec 24, 2018 - 03:56 PM (IST)

ਮੋਹਾਲੀ : ਲੱਖਾਂ ਲੋਕਾਂ ਲਈ ਖੁਸ਼ਖਬਰੀ, ਲਖਨੌਰ-ਲਾਂਡਰਾ ਰੋਡ ਫਿਰ ਖੁੱਲ੍ਹਿਆ

ਮੋਹਾਲੀ (ਕੁਲਦੀਪ) : ਇੱਥੇ ਲਖਨੌਰ-ਲਾਂਡਰਾ ਸੜਕ ਤੋਂ ਲੰਘਣ ਵਾਲੇ ਲੱਖਾਂ ਲੋਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਸ ਸੜਕ ਨੂੰ ਆਵਾਜਾਈ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਸੋਮਵਾਰ ਨੂੰ ਇਸ ਨਵੀਂ ਬਣੀ ਚੁੱਕੀ ਸੜਕ ਦਾ ਉਦਘਾਟਨ ਕੀਤਾ ਗਿਆ। ਹੁਣ ਇਸ ਸੜਕ 'ਤੇ ਟ੍ਰੈਫਿਕ ਸ਼ੁਰੂ ਹੋਣ ਨਾਲ ਇਸ ਰਸਤੇ ਨੂੰ ਲੰਘਣ ਵਾਲੇ ਲੱਖਾਂ ਲੋਕਾਂ ਨੂੰ ਟ੍ਰੈਫਿਕ ਦੇ ਹਰ ਰੋਜ਼ ਲੱਗ ਰਹੇ ਵੱਡੇ-ਵੱਡੇ ਜਾਮਾਂ ਤੋਂ ਰਾਹਤ ਮਿਲੇਗੀ। ਦੱਸਣਯੋਗ ਹੈ ਕਿ ਇਹ ਸੜਕ ਨੂੰ ਮੁਰੰਮਤ ਦੇ ਕੰਮ ਦੇ ਚੱਲਦਿਆਂ ਪਿਛਲੇ 5 ਦਿਨਾਂ ਤੋਂ ਦੋਹਾਂ ਸਾਈਡਾਂ ਤੋਂ ਬੈਰੀਕੇਡ ਲਾ ਕੇ ਬੰਦ ਕੀਤਾ ਗਿਆ ਸੀ, ਜਿਸ ਕਾਰਨ ਰੋਜ਼ਾਨਾ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।


author

Babita

Content Editor

Related News