ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ’ਚ ਵਾਪਸੀ ਤੋਂ ਬਾਅਦ ਗੁਰਨਾਮ ਚਢੂਨੀ ਦਾ ਦੀਪ ਸਿੱਧੂ ’ਤੇ ਵੱਡਾ ਬਿਆਨ

Friday, Apr 02, 2021 - 06:38 PM (IST)

ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ’ਚ ਵਾਪਸੀ ਤੋਂ ਬਾਅਦ ਗੁਰਨਾਮ ਚਢੂਨੀ ਦਾ ਦੀਪ ਸਿੱਧੂ ’ਤੇ ਵੱਡਾ ਬਿਆਨ

ਤਲਵੰਡੀ ਸਾਬੋ (ਮੁਨੀਸ਼) : ਸੰਯੁਕਤ ਕਿਸਾਨ ਮੋਰਚੇ ਦੇ ਮੋਹਰੀ ਆਗੂ ਗੁਰਨਾਮ ਸਿੰਘ ਚਢੂਨੀ ਨੇ ਅੱਜ ਇੱਥੇ ਕਿਹਾ ਕਿ ਦੀਪ ਸਿੱਧੂ ਨਾਲ ਭਵਿੱਖ ’ਚ ਵੀ ਕਦੇ ਸੰਯੁਕਤ ਕਿਸਾਨ ਮੋਰਚਾ ਮਿਲ ਕੇ ਨਹੀਂ ਚੱਲ ਸਕਦਾ। ਲੱਖਾ ਸਿਧਾਨਾ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਲੱਖੇ ਨੇ ਸਿਰਫ ਅਨੁਸ਼ਾਸਨ ਤੋੜਿਆ ਸੀ ਪਰ ਦੀਪ ਸਿੱਧੂ ਨੇ ਉਹ ਕੰਮ ਕੀਤਾ ਜਿਸ ਕਰਕੇ ਕਿਸਾਨ ਮੋਰਚੇ ਦਾ ਵੱਡਾ ਨੁਕਸਾਨ ਹੋਣਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮਈ ਦੇ ਪਹਿਲੇ ਪੰਦਰਵਾੜੇ ’ਚ ਕਿਸੇ ਦਿਨ ਸੰਸਦ ਦੇ ਘਿਰਾਓ ਦਾ ਪ੍ਰੋਗਰਾਮ ਬਣ ਸਕਦਾ ਹੈ। ਚਢੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਿਸਾਖੀ ਦਿੱਲੀ ਮੋਰਚੇ ’ਤੇ ਹੀ ਮਨਾਵੇਗਾ ਤਲਵੰਡੀ ਸਾਬੋ ਜੋੜ ਮੇਲੇ ਤੇ ਮੋਰਚੇ ਵੱਲੋਂ ਕੋਈ ਕਾਨਫਰੰਸ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਇਸ ਦਿਨ ਸ਼ੁਰੂ ਹੋਵੇਗਾ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ

ਲੱਖਾ ਸਿਧਾਣਾ ਦੀ ਕਿਸਾਨ ਮੋਰਚਾ ’ਚ ਵਾਪਸੀ
ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਤੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿਚ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਲੱਖਾ ਸਿਧਾਣਾ ਤੇ ਸਾਥੀਆਂ ਨੂੰ ਮੋਰਚੇ ਨਾਲ ਜੋੜਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿਚੋਂ ਕਈ ਆਗੂ, ਗਾਇਕ ਤੇ ਚਿੰਤਕ ਬੀਤੇ ਕਈ ਦਿਨਾਂ ਤੋਂ ਪਰਦੇ ਪਿੱਛੇ ਸਰਗਰਮ ਸਨ। ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਮੋਰਚੇ ਵੱਲੋਂ ਸਿਧਾਣਾ ਨਾਲ ਜੁੜੇ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਬਾਜ਼ਾਰ ਮਾਈ ਹੀਰਾਂ ਗੇਟ ’ਚ ਫੈਲੀ ਸਨਸਨੀ, ਦਹਿਸ਼ਤ ’ਚ ਆਏ ਲੋਕ

ਉਨ੍ਹਾਂ ਕਿਹਾ ਕਿ ਉਸ ਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਦੀਆਂ ਕਮੀਆਂ ਦੂਰ ਕਰਕੇ ਮੋਰਚੇ ਦੀ ਅਗਵਾਈ ਹੇਠ ਚੱਲਣ ਦਾ ਭਰੋਸਾ ਦਿੱਤਾ ਗਿਆ ਹੈ ਤੇ ਕਈ ਗਾਇਕਾਂ, ਚਿੰਤਕਾਂ ਤੇ ਕਿਸਾਨ ਆਗੂਆਂ ਦਰਮਿਆਨ ਇਸ ਮੁੱਦੇ ਉਪਰ ਚਰਚਾ ਚੱਲ ਰਹੀ ਸੀ। ਕਿਸਾਨ ਆਗੂ ਨੇ ਜਥੇਬੰਦੀਆਂ, ਸਿੱਖ ਚਿੰਤਕਾਂ, ਖਿਡਾਰੀ ਵਰਗ, ਕਲਾਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਜਿਨ੍ਹਾਂ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਮੁੱਦੇ ਨੂੰ ਹੱਲ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਪ੍ਰੈਲ ’ਚ ਹੋਵੇਗਾ ਕੋਰੋਨਾ ਦਾ ਸਿਖ਼ਰ, ਪੰਜਾਬ ਸਰਕਾਰ ਨੇ ਵਧਾਈ ਕਰਫਿਊ ਦੀ ਮਿਆਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News