ਝੀਲ ਦਾ ਭੁਲੇਖਾ ਪਾਉਂਦਾ ਭਿੰਡਰ ਕਲਾਂ ਦਾ ਛੱਪਡ਼

Wednesday, Jul 25, 2018 - 02:12 AM (IST)

ਝੀਲ ਦਾ ਭੁਲੇਖਾ ਪਾਉਂਦਾ ਭਿੰਡਰ ਕਲਾਂ ਦਾ ਛੱਪਡ਼

 ਕਿਸ਼ਨਪੁਰਾ ਕਲਾਂ,  (ਹੀਰੋ)-  ਮੋਗਾ ਜ਼ਿਲੇ ਦੇ ਲਾਗਲੇ ਪਿੰਡ ਭਿੰਡਰ ਕਲਾਂ ’ਚ ਸਥਿਤ ਛੱਪਡ਼ ਪਿੰਡ ਵਾਸੀਆਂ ਅਤੇ ਬਾਹਰੋਂ ਆਉਂਦੇ ਲੋਕਾਂ ਨੂੰ ਝੀਲ ਦਾ ਭੁਲੇਖਾ ਪਾਉਂਦੀ ਹੈ।  ਜਾਣਕਾਰੀ ਦੇ ਅਨੁਸਾਰ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਛੱਪਡ਼ ਦੀ ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਪਿੰਡ ਵਾਸੀਆਂ ’ਚ ਭਿਆਨਕ ਮਹਾਂਮਾਰੀ ਫੈਲ੍ਹਣ ਦਾ ਡਰ ਬਣਿਆ ਹੋਇਆ ਹੈ ਤੇ ਸੰਬੰਧਤ ਵਿਭਾਗ ਵੱਲੋਂ ਅੱਜ ਤੱਕ ਇਸ ਛੱਪਡ਼ ਦੀ ਸਫਾਈ ਨਾ ਹੋਣ ਕਾਰਨ ਇੰਨੀ ਜ਼ਿਆਦਾ ਗੰਦੀ ਬਦਬੂ ਅਾਉਂਦੀ  ਹੈ ਕਿ ਇਸ ਛੱਪਡ਼ ਕੋਲ ਮੂੰਹ ਢੱਕ ਵੀ ਖਡ਼ਨਾ ਮੁਸ਼ਕਲ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਇਸ ਛੱਪਡ਼ ਦੀ ਸਫਾਈ ਕਰਨ ਸਬੰਧੀ ਕੋਈ ਉਪਰਾਲਾ ਨਹੀਂ ਕੀਤਾ।  ਪਿੰਡ ਦੇ ਜਗਤਾਰ ਸਿੰਘ, ਬਲੌਰ ਸਿੰਘ ਨੇ ਕਿਹਾ ਕਿ ਇਸ ਛੱਪਡ਼ ਦੇ ਕਾਰਨ ਨੇਡ਼ੇ ਰਹਿੰਦੇ ਲੋਕਾਂ ਦੇ ਘਰਾਂ ਨੂੰ ਵੀ ਛਲਾਬ ਆ ਗਈ ਹੈ ਅਤੇ ਕੰਧਾਂ ਤੋਂ ਰੰਗ  ਵੀ ਪੇਪਡ਼ੀਆਂ ਬਣ ਬਣ ਕੇ ਰਹਿ ਲਹਿ ਚੁੱਕਾ ਹੈ। ਭਿੰਡਰ ਕਲਾਂ ਅਤੇ ਖੁਰਦ ਦੀ ਗ੍ਰਾਮ ਪੰਚਾਇਤ ਅਤੇ ਮੋਹਤਬਾਰਾਂ ਨੇ ਦੱਸਿਆ ਕਿ ਅਸੀਂ ਕਈ ਵਾਰ ਸਬੰਧਤ ਮਹਿਮਕੇ ਨੂੰ ਛੱਪਡ਼ ਦੇ ਮਾਮਲੇ ’ਚ ਮਿਲੇ, ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ  ਦੀ ਸਾਰ ਨਹੀਂ ਲਈ। ਜਦ ਪਿੰਡ ਦੀ ਇਸ ਵੱਡੀ ਸਮੱਸਿਆ ਬਾਰੇ ਹਲਕਾ ਵਿਧਾਇਕ ਲੋਹਗਡ਼੍ਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ  ਕਿਹਾ ਕਿ ਪਿੰਡ ਦੀ ਇਸ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਇਆ ਜਾਵੇਗਾ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਸ਼ੁਰੂ ਕੀਤੇ ਜਾਣਗੇ।


Related News