ਜਲੰਧਰ ਦੇ ਲਾਜਪਤ ਨਗਰ ''ਚ ਦੁਕਾਨਦਾਰ ਤੋਂ ਬੰਦੂਕ ਦੀ ਨੋਕ ''ਤੇ ਲੁਟੇਰਿਆਂ ਨੇ ਲੁੱਟੇ ਲੱਖਾਂ ਰੁਪਏ
Wednesday, Nov 07, 2018 - 02:54 AM (IST)

ਜਲੰਧਰ (ਵਰੁਣ) - ਜਲੰਧਰ ਦੇ ਲਾਜਪਤ ਨਗਰ 'ਚ ਇਕ ਦੁਕਾਨਦਾਰ ਤੋਂ ਕਾਰ 'ਚ ਸਵਾਰ ਹੋ ਕੇ ਆਏ 5-6 ਅਣਪਛਾਤੇ ਲੋਕ ਬੰਦੂਕ ਦੀ ਨੋਕ 'ਤੇ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਵੱਲੋਂ ਪੁਲਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।