ਲਾਹੌਰ ਹਾਈਕੋਰਟ ਦਾ ਨਿਰਦੇਸ਼ : ਨਾਬਾਲਗ ਕ੍ਰਿਸ਼ਚੀਅਨ ਕੁੜੀ ਨੂੰ ਅਗਵਾ ਕਰਨ ਵਾਲੇ ਨੌਜਵਾਨ ਹਵਾਲੇ ਕੀਤਾ ਜਾਵੇ
Tuesday, Aug 25, 2020 - 10:09 AM (IST)
ਗੁਰਦਾਸਪੁਰ/ਪਾਕਿਸਤਾਨ (ਜ. ਬ.) : ਬੀਤੇ ਸਾਲ ਜਿਸ ਨਾਬਾਲਗ ਕ੍ਰਿਸ਼ਚੀਅਨ ਕੁੜੀ ਮਾਰੀਆਂ ਨੂੰ ਅਗਵਾ ਕਰ ਕੇ ਉਸ ਦਾ ਧਰਮ ਪਰਿਵਰਤਨ ਕਰ ਕੇ ਇਕ ਮੁਸਲਿਮ ਮੁੰਡੇ ਨਾਲ ਨਿਕਾਹ ਕਰਵਾਇਆ ਗਿਆ ਸੀ, ਉਸ ਕੇਸ ਸਬੰਧੀ ਲਾਹੌਰ ਹਾਈਕੋਰਟ ਨੇ ਕੁੜੀ ਪਰਿਵਾਰ ਵਲੋਂ ਦਾਇਰ ਪਟੀਸ਼ਨ ਦਾ ਫੈਸਲਾ ਸੁਣਾਉਂਦੇ ਹੋਏ ਕੁੜੀ ਨੂੰ ਅਗਵਾ ਕਰਨ ਵਾਲੇ ਨੂੰ ਸੌਂਪਣ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : 27 ਸਾਲਾ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਦੱਸੀ ਦਰਦ ਭਰੀ ਦਾਸਤਾਨ
ਸਰਹੱਦ ਪਾਰ ਸੂਤਰਾਂ ਅਨੁਸਾਰ 14 ਸਾਲ ਦੀ ਕ੍ਰਿਸ਼ਚੀਅਨ ਕੁੜੀ ਮਾਰੀਆਂ ਸਹਿਬਾਜ਼ ਵਾਸੀ ਮਦੀਨਾ ਟਾਊਨ ਫੈਸਲਾਬਾਦ ਤੋਂ 28 ਅਪ੍ਰੈਲ 2019 ਨੂੰ ਅਗਵਾ ਮੁਸਲਿਮ ਨੌਜਵਾਨ ਨਕਸ਼ ਤਾਰਿਕ ਵਾਸੀ ਫੈਸਲਾਬਾਦ ਨੇ ਕੀਤਾ ਸੀ। ਨਕਸ਼ ਤਾਰਿਕ ਪਹਿਲੇ ਤੋਂ ਹੀ ਵਿਆਹੁਤਾ ਸੀ। ਮਾਰੀਆਂ ਸਹਿਬਾਜ਼ ਆਪਣੀ ਵਿਧਵਾ ਮਾਂ ਨਿਗਜ ਸਹਿਬਾਜ਼ ਦੀ ਇਕਲੌਤੀ ਧੀ ਸੀ ਪਰ ਬਾਅਦ 'ਚ ਸੈਸ਼ਨ ਜੱਜ ਫੈਸਲਾਬਾਦ ਦੀ ਅਦਾਲਤ 'ਚ ਦੋਸ਼ੀ ਨਕਸ ਤਾਰਿਕ ਦੇ ਵਕੀਲ ਨੇ ਮਾਰੀਆਂ ਅਤੇ ਨਕਸ ਤਾਰਿਕ ਦਾ 23 ਜੁਲਾਈ 2019 ਨੂੰ ਨਿਕਾਹਨਾਮਾ ਪੇਸ਼ ਕਰ ਦਿੱਤਾ, ਜਿਸ ਨੂੰ ਮਾਰੀਆਂ ਦੀ ਮਾਂ ਨਿਗਜ ਸਹਿਬਾਜ਼ ਨੇ ਲਾਹੌਰ ਹਾਈਕੋਰਟ 'ਚ ਚੈਲੇਂਜ ਕੀਤਾ ਸੀ ਅਤੇ ਉਦੋਂ ਤੋਂ ਮਾਰੀਆ ਅਦਾਲਤ ਦੇ ਹੁਕਮਾਂ 'ਤੇ ਸੈਂਲਟਰ ਹੋਮ 'ਚ ਰਹਿ ਰਹੀ ਸੀ, ਪਰ ਹੁਣ ਲਾਹੌਰ ਹਾਈਕੋਰਟ ਨੇ ਕ੍ਰਿਸ਼ਚੀਅਨ ਪਰਿਵਾਰ ਦੇ ਵਕੀਲ ਦੀ ਮਾਰੀਆ ਦੀ ਉਮਰ ਸਬੰਧੀ ਦਲੀਲਾਂ ਸੁਣੇ ਬਿਨਾ ਹੀ ਮਾਰੀਆਂ ਨੂੰ ਨਕਸ਼ ਤਾਰਿਕ ਦੇ ਹਵਾਲੇ ਕਰਨ ਦਾ ਇਹ ਕਹਿ ਕੇ ਹੁਕਮ ਸੁਣਾ ਦਿੱਤਾ ਕਿ ਮਾਰੀਆ ਨੇ ਖੁਦ ਹੀ ਫੈਸਲਾਬਾਦ ਦੀ ਇਕ ਅਦਾਲਤ ਵਿਚ ਪੇਸ਼ ਹੋ ਕੇ ਆਪਣੀ ਉਮਰ 18 ਸਾਲ ਤੋਂ ਜ਼ਿਆਦਾ ਦੱਸੀ ਹੈ।
ਇਹ ਵੀ ਪੜ੍ਹੋ : ਨੌਜਵਾਨ ਦੀ ਕਰਤੂਤ : ਪਹਿਲਾਂ ਝੂਟੀਆਂ ਪਿਆਰ ਦੀਆਂ ਪੀਂਘਾਂ ਫਿਰ ਮਿਟਾਈ ਹਵਸ
ਅਦਾਲਤ ਨੇ ਕੁੜੀ ਦੀ ਉਮਰ ਦੇ ਸਬੂਤ ਵੇਖਣਾ ਵੀ ਠੀਕ ਨਹੀਂ ਸਮਝਿਆ : ਕ੍ਰਿਸ਼ਚੀਅਨ ਵਕੀਲ
ਕ੍ਰਿਸ਼ਚੀਅਨ ਪਰਿਵਾਰ ਦੇ ਵਕੀਲ ਖਲੀਲ ਤਾਹਿਰ ਸੰਧੂ ਨੇ ਲਾਹੌਰ ਹਾਈਕੋਰਟ ਦੇ ਫੈਸਲੇ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਦਾਲਤ ਨੇ ਇਹ ਹੁਕਮ ਸੁਣਾਇਆ ਹੈ, ਉਸ ਨਾਲ ਆਉਣ ਵਾਲੇ ਸਮੇਂ 'ਚ ਗੈਰ ਮੁਸਲਿਮ ਲੜਕੀ ਦੇ ਅਗਵਾ ਦੀਆਂ ਘਟਨਾਵਾਂ ਵੱਧਣਗੀਆਂ। ਪਾਕਿਸਤਾਨ ਮੈਰਿਜ ਐਕਟ 'ਚ ਵੀ 18 ਸਾਲ ਤੋਂ ਘੱਟ ਲੜਕੀ ਦੇ ਵਿਆਹ ਦੀ ਇਜਾਜ਼ਤ ਨਹੀਂ ਹੈ ਪਰ ਅਦਾਲਤ ਨੇ ਸਾਡੀ ਮਾਰੀਆਂ ਦੀ ਉਮਰ ਦੇ ਸਬੂਤ ਵੇਖਣਾ ਵੀ ਠੀਕ ਨਹੀਂ ਸਮਝਿਆ। ਜਦਕਿ ਜੋ ਨਿਕਾਹਨਾਮਾ ਨਕਸ਼ ਤਾਰਿਕ ਅਤੇ ਮਾਰੀਆਂ ਦਾ ਪੇਸ਼ ਕੀਤਾ ਗਿਆ ਹੈ, ਉਸ 'ਤੇ ਨਕਸ਼ ਤਾਰਿਕ ਦੀ ਪਹਿਲੀ ਪਤਨੀ ਦੇ ਦਸਤਖਤ ਵੀ ਨਹੀਂ ਹਨ।