ਇੰਗਲੈਂਡ ਤੋਂ ਪਿਤਾ ਦੇ ਸਸਕਾਰ ’ਚ ਲਾਹੌਰ ਤੋਂ ਆਈ ਕੁੜੀ ਨਾਲ ਜਬਰ-ਜ਼ਿਨਾਹ, ਕੈਪਟਨ ਦੇ ਦਬਾਅ ’ਤੇ ਮੁਲਜ਼ਮ ਕਾਬੂ
Friday, Jul 02, 2021 - 04:33 PM (IST)
![ਇੰਗਲੈਂਡ ਤੋਂ ਪਿਤਾ ਦੇ ਸਸਕਾਰ ’ਚ ਲਾਹੌਰ ਤੋਂ ਆਈ ਕੁੜੀ ਨਾਲ ਜਬਰ-ਜ਼ਿਨਾਹ, ਕੈਪਟਨ ਦੇ ਦਬਾਅ ’ਤੇ ਮੁਲਜ਼ਮ ਕਾਬੂ](https://static.jagbani.com/multimedia/2021_4image_16_50_413938170arrested.jpg)
ਗੁਰਦਾਸਪੁਰ/ਪਾਕਿਸਤਾਨ (ਜ.ਬ)- ਇੰਗਲੈਂਡ ਤੋਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਲਾਹੌਰ ਆਈ ਕੁੜੀ ਨਾਲ ਜਬਰੀ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਦਬਾਅ ਦੇ ਚੱਲਦੇ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਪਹਿਲਾਂ ਪੀੜਤ ਕੁੜੀ ਦੀ ਸ਼ਿਕਾਇਤ ਤੱਕ ਸੁਣਨ ਨੂੰ ਤਿਆਰ ਤੱਕ ਨਹੀਂ ਸੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)
ਸਰਹੱਦ ਪਾਰ ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਇਕ ਮੁਸਲਿਮ ਕੁੜੀ ਆਪਣੇ ਪਿਤਾ ਦੀ ਮੌਤ ’ਤੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਲਾਹੌਰ ਪਹੁੰਚੀ ਸੀ ਪਰ ਉਸ ਦੀ ਸੌਤੇਲੀ ਮਾਂ ਨੇ ਉਸ ਨੂੰ ਅੰਤਿਮ ਸੰਸਕਾਰ ਦੇ ਬਾਅਦ ਘਰ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ। ਉਹ ਲਾਹੌਰ ’ਚ ਆਪਣੇ ਰਿਸ਼ਤੇਦਾਰ ਸੈਯਦ ਤਕਵੀਨ ਹਸਨ ਦੇ ਨਿਵਾਸ ’ਤੇ ਚਲੀ ਗਈ। ਉੱਥੇ ਉਸ ਦੇ ਮੁੰਡੇ ਮੁੱਖਤਾਰ ਹਸਨ ਨੇ ਉਸ ਦੇ ਵਿਰੋਧ ਦੇ ਬਾਵਜੂਦ ਧਮਕੀਆਂ ਦੇ ਕੇ ਉਸ ਨਾਲ ਲਗਾਤਾਰ ਜਬਰ-ਜ਼ਿਨਾਹ ਕੀਤਾ।
ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ
ਜਦ ਉਸ ਕੁੜੀ ਦੀ ਹਾਲਤ ਖ਼ਰਾਬ ਹੋ ਗਈ ਤਾਂ ਉਸ ਨੇ ਪੁਲਸ ਨੂੰ ਸੂਚਿਤ ਕਰਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣ ਨੂੰ ਕਿਹਾ। ਪੁਲਸ ਨੇ ਉਸ ਨੂੰ ਹਸਪਤਾਲ ਦਾਖ਼ਲ ਤਾਂ ਕਰਵਾ ਦਿੱਤਾ ਪਰ ਪੁਲਸ ਨੇ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਇਹ ਸੀ ਕਿ ਦੋਸ਼ੀ ਦਾ ਪਿਤਾ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦਾ ਸਰਗਰਮੀ ਆਗੂ ਹੈ। ਪੀੜਤਾਂ ਨੇ ਮੁੱਖ ਮੰਤਰੀ ਪੰਜਾਬ ਦੇ ਮੋਬਾਇਲ ਨੰਬਰ ਲੈ ਕੇ ਉਸ ’ਤੇ ਸੰਦੇਸ਼ ਭੇਜਿਆ, ਜਿਸ ’ਤੇ ਮੁੱਖ ਮੰਤਰੀ ਦੇ ਦਖ਼ਲ ਮਗਰੋਂ ਪੁਲਸ ਨੇ ਪੀੜਤਾਂ ਦਾ ਬਿਆਨ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।
ਪੜ੍ਹੋ ਇਹ ਵੀ ਖ਼ਬਰ - ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦੇ ਕਤਲ ਦੀ ਸੁਲਝੀ ਗੁੱਥੀ, ਕਾਬੂ ਕੀਤੇ ਮੁਲਜ਼ਮ ਨੇ ਕੀਤੇ ਵੱਡੇ ਖ਼ੁਲਾਸੇ