ਸੇਬ ਚੋਰੀ ਕਰਨ ਵਾਲਿਆਂ ਨੂੰ ਲੋਕਾਂ ਨੇ ਦਿੱਤਾ ''ਲਾਹਨਤੀ ਐਵਾਰਡ'', ਲੰਗਰ ਲਾ ਕੇ ਕਿਹਾ - ''ਪੰਜਾਬ ਨੂੰ ਨਾ ਕਰੋ ਬਦਨਾਮ''

Wednesday, Dec 07, 2022 - 11:48 AM (IST)

ਸੇਬ ਚੋਰੀ ਕਰਨ ਵਾਲਿਆਂ ਨੂੰ ਲੋਕਾਂ ਨੇ ਦਿੱਤਾ ''ਲਾਹਨਤੀ ਐਵਾਰਡ'', ਲੰਗਰ ਲਾ ਕੇ ਕਿਹਾ - ''ਪੰਜਾਬ ਨੂੰ ਨਾ ਕਰੋ ਬਦਨਾਮ''

ਗਿੱਦੜਬਾਹਾ (ਕੁਲਦੀਪ ਸਿੰਘ ਰਿਣੀ) : ਬੀਤੇ ਦਿਨੀਂ ਸਰਹੰਦ ਦੇ ਕੋਲ ਪਿੰਡ ਬਸੰਤਪੁਰਆ ਨਜ਼ਦੀਕ ਸੇਬਾਂ ਦੇ ਟਰੱਕ 'ਚੋਂ ਸੇਬ ਚੋਰੀ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਗਿੱਦੜਬਾਹਾ ਵਾਸੀਆਂ ਨੇ 'ਲਾਹਨਤੀ ਐਵਾਰਡ' ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੇਬਾਂ ਦਾ ਲੰਗਰ ਲਗਾ ਕੇ ਕਿਹਾ ਕਿ ਸੇਬ ਸਾਥੋਂ ਲੈ ਜਾਓ, ਪਰ ਸਾਡੇ ਪੰਜਾਬ ਨੂੰ ਬਦਨਾਮ ਨਾ ਕਰੋ। 

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਕੀਤਾ ਭਰਾ ਦਾ ਕਤਲ, ਧੜ ਤੋਂ 15 ਕਿਲੋਮੀਟਰ ਦੂਰ ਸੁੱਟਿਆ ਸਿਰ, ਕੱਟੇ ਹੋਏ ਸਿਰ ਨਾਲ ਲਈ ਸੈਲਫ਼ੀ

ਬੀਤੇ ਦਿਨੀਂ ਕਸ਼ਮੀਰ ਤੋਂ ਸੇਬ ਲੋਡ ਕਰਕੇ ਪੰਜਾਬ ਆ ਰਹੇ ਟਰੱਕ ਦੇ ਫਤਿਹਗੜ੍ਹ ਸਾਹਿਬ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਲੋਕਾਂ ਵੱਲੋਂ ਟਰੱਕ ਵਿਚਲੇ ਸੇਬਾਂ ਦੀ ਚੋਰੀ ਕਰਨ ਦਾ ਵੀਡਿਓ ਅਤੇ ਫੋਟੋਆਂ ਸੋਸ਼ਲ ਮੀਡੀਆ ਦੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਇਸ ਘਟੀਆ ਕੰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਜਗ੍ਹਾ ਜਗ੍ਹਾ ਕਿਰਕਰੀ ਹੋ ਰਹੀ ਹੈ, ਉੱਥੇ ਹੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦਾ ਨਾਂ ਖਰਾਬ ਹੋਣ ਤੋਂ ਪਰੇਸ਼ਾਨ ਦੋ ਵਿਅਕਤੀ ਵੱਲੋਂ ਸੇਬਾਂ ਦੇ ਮਾਲਕ ਨੂੰ ਉਸ ਦੀ ਬਣਦੀ ਰਕਮ ਦੀ ਨਿੱਜੀ ਤੌਰ 'ਤੇ ਅਦਾਇਗੀ ਕਰਕੇ ਦਰਿਆਦਿਲੀ ਦਾ ਸਬੂਤ ਦਿੱਤਾ ਗਿਆ ਹੈ। ਇੱਧਰ ਆਮ ਲੋਕ ਇਨ੍ਹਾਂ ਕਥਿਤ ‘ਸੇਬ ਚੋਰਾਂ’ ਨੂੰ ਲਾਹਨਤਾਂ ਪਾਉਣ ਦਾ ਹਰ ਹੀਲਾ ਅਪਨਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਏਅਰਪੋਰਟ 'ਤੇ ਤਲਾਸ਼ੀ ਦੌਰਾਨ ਖੁਲਵਾਇਆ ਬੈਗ ਤਾਂ ਉੱਡੇ ਹੋਸ਼, ਪਈਆਂ ਭਾਜੜਾਂ, 22 ਉਡਾਨਾਂ ਰੱਦ

ਇਸੇ ਤਰ੍ਹਾਂ ਬਹੁਜਨ ਸ਼ਿਕਸ਼ਾ ਦਲ ਪੰਜਾਬ ਦੇ ਪ੍ਰਧਾਨ ਧਰਮਪਾਲ ਧੰਮੀ ਅਤੇ ਸੋਨੀ ਢੱਲਾ ਵੱਲੋਂ ਗਿੱਦੜਬਾਹਾ ਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ‘ਸੇਬ ਚੋਰਾਂ’ ਲਈ 'ਲਾਹਨਤੀ ਐਵਾਰਡ' ਰੱਖਿਆ ਗਿਆ। ਇਨ੍ਹਾਂ ਨੌਜਵਾਨਾਂ ਨੇ ‘ਸੇਬ ਚੋਰਾਂ’ ਨੂੰ ਲਾਹਨਤ ਪਾਉਣ ਲਈ ਸੇਬਾਂ ਦਾ ਲੰਗਰ ਲਗਾ ਕੇ ਕਿਹਾ ਕਿ ਸੇਬ ਸਾਡੇ ਤੋਂ ਲੈ ਜਾਓ, ਪਰੰਤੂ ਸਾਡੇ ਪੰਜਾਬ ਨੂੰ ਬਦਨਾਮ ਨਾ ਕਰੋ। ਇਸ ਮੌਕੇ ਧਰਮਪਾਲ ਧੰਮੀ ਅਤੇ ਸੋਨੀ ਢੱਲਾ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 'ਤੇ ਅਜਿਹਾ ਹੋਣਾ ਨਿਸ਼ਚਿਤ ਰੂਪ ਵਿਚ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਇਸ ਲਾਹਨਤੀ ਐਵਾਰਡ ਅਤੇ ਸੇਬਾਂ ਦੇ ਲੰਗਰ ਦਾ ਮਕਸਦ ਕੇਵਲ ਭਵਿੱਖ ਵਿਚ ਅਜਿਹੇ ਘਿਣਾਉਣੇ ਕੰਮ ਨੂੰ ਰੋਕਣਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News