ਡੀ. ਐਸ. ਪੀ. ਖਮਾਣੋਂ ਦੇ ਦਫਤਰ ''ਚ ਤਾਇਨਾਤ ਸਿਪਾਹੀ ਬੀਬੀ ਨੂੰ ਹੋਇਆ ਕੋਰੋਨਾ

Friday, Jun 19, 2020 - 04:24 PM (IST)

ਡੀ. ਐਸ. ਪੀ. ਖਮਾਣੋਂ ਦੇ ਦਫਤਰ ''ਚ ਤਾਇਨਾਤ ਸਿਪਾਹੀ ਬੀਬੀ ਨੂੰ ਹੋਇਆ ਕੋਰੋਨਾ

ਖਮਾਣੋਂ (ਅਰੋੜਾ) : ਡੀ. ਐਸ. ਪੀ ਦਫਤਰ ਖਮਾਣੋਂ ਵਿਖੇ ਕੰਪਿਊਟਰ ਆਪਰੇਟਰ ਵਜੋਂ ਤਾਇਨਾਤ ਇੱਕ ਸਿਪਾਹੀ ਬੀਬੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਸਿਹਤ ਮਹਿਕਮੇ ਵੱਲੋਂ ਉਸ ਨੂੰ ਗਿਆਨ ਸਾਗਰ ਹਸਪਤਾਲ ਰਾਜਪੁਰਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ ਖਮਾਣੋਂ ਦੇ ਡਾਕਟਰ ਨਰੇਸ਼ ਚੌਹਾਨ ਨੇ ਦੱਸਿਆ ਕਿ ਸਿਪਾਹੀ ਬੀਬੀ ਨਾਲ ਦਫਤਰ ਵਿਖੇ ਕੰਮ ਕਰਦੇ ਰੀਡਰ ਡੀ. ਐਸ. ਪੀ ਖਮਾਣੋਂ, ਗੰਨਮੈਨ ਅਤੇ ਦਰਜਾ ਚਾਰ ਮੁਲਾਜ਼ਮ ਬੀਬੀ ਦੇ ਕੋਰੋਨਾਂ ਜਾਂਚ ਸਬੰਧੀ ਨਮੂਨੇ ਲਏ ਗਏ ਹਨ।

ਡੀ. ਐਸ. ਪੀ ਖਮਾਣੋਂ ਧਰਮਪਾਲ ਨੇ ਫੋਨ 'ਤੇ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਸਾਰੇ ਦਫਤਰ ਨੂੰ ਸੈਨੇਟਾਈਜ਼ ਕਰਨ ਉਪਰੰਤ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਉਹ ਖੁਦ ਵੀ ਕੋਵਿਡ-19 ਦੇ ਟੈਸਟ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਉਪਰੋਕਤ ਮੁਲਾਜ਼ਮ ਬੀਬੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰਨਾਂ ਨੇੜਲੇ ਸੰਪਰਕ 'ਚ ਆਏ ਕਰੀਬ 25 ਲੋਕਾਂ ਨੂੰ ਪਿੰਡ ਜਟਾਣਾ ਉੱਚਾ ਵਿਖੇ ਹੀ ਘਰਾਂ ਅੰਦਰ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਿਨ੍ਹਾਂ ਕੋਵਿਡ-19 ਦੀ ਜਾਂਚ ਸਬੰਧੀ ਨਮੂਨੇ ਲਏ ਜਾਣਗੇ।
 


author

Babita

Content Editor

Related News