ਸਹੁਰਿਅਾਂ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਲਿਆ ਫਾਹ

Monday, Jun 11, 2018 - 07:28 AM (IST)

ਸਹੁਰਿਅਾਂ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਲਿਆ ਫਾਹ

 ਸੁਨਾਮ, ਊਧਮ ਸਿੰਘ ਵਾਲਾ (ਮੰਗਲਾ ) – ਇਕ ਵਿਅਾਹੁਤਾ ਵੱਲੋਂ ਫਾਹ  ਲੈ  ਕੇ  ਖੁਦਕੁਸ਼ੀ  ਕਰਨ  ਦਾ  ਮਾਮਲਾ  ਸਾਹਮਣੇ  ਆਇਆ   ਹੈ। ਐੱਸ. ਐੱਚ. ਓ.  (ਸਿਟੀ) ਇੰਸਪੈਕਟਰ ਭਰਪੂਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਸਿਮਰਨਜੀਤ ਸਿੰਘ ਨੇ ਪੁਲਸ ਦੇ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੀ ਭੈਣ ਹਰਸ਼ਦੀਪ ਕੌਰ (24) ਪਿੰਡ ਲਲੋਛੀ (ਪਟਿਆਲਾ) ਦਾ ਕਰੀਬ ਡੇਢ ਸਾਲ ਪਹਿਲਾਂ ਸੁਨਾਮ ਦੇ ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਨਾਲ ਵਿਆਹ ਹੋਇਆ ਸੀ, ਜਿਸ ਦੇ ਕਰੀਬ 7 ਮਹੀਨੇ ਦੀ ਬੇਟੀ ਵੀ ਹੈ। ਉਸ ਦੀ  ਭੈਣ ਨੂੰ  ਸਹੁਰੇ ਪਰਿਵਾਰ ਵੱਲੋਂ ਤਾਹਨੇ-ਮਿਹਣੇ ਦਿੱਤੇ ਜਾਂਦੇ ਸਨ  ਅਤੇ  ਗੁਰਮੀਤ ਸਿੰਘ  ਵਿਦੇਸ਼ ਜਾਣ ਦੇ ਹੋਏ ਖਰਚੇ ਦੇ 15 ਲੱਖ ਰੁਪਏ ਦੀ ਮੰਗ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਪੱਖੇ ਨਾਲ ਫਾਹ  ਲੈ  ਲਿਆ।
ਐੱਸ. ਐੱਚ. ਓ. ਨੇ ਇਹ ਵੀ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਹਰਸ਼ਦੀਪ ਕੌਰ ਦੇ ਪਤੀ ਗੁਰਮੀਤ ਸਿੰਘ, ਸਹੁਰਾ ਕਰਨੈਲ ਸਿੰਘ ਅਤੇ ਸੱਸ ਜਸਵਿੰਦਰ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।  ਪੋਸਟਮਾਰਟਮ ਕਰਵਾ  ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

 


Related News